ਜਲੰਧਰ ‘ਚ ਫਲਿੱਪਕਾਰਟ ਦਫ਼ਤਰ ‘ਚ ਗੰਨ ਪੁਆਇੰਟ ‘ਚ ਤਿੰਨ ਲੱਖ ਅਤੇ ਮੋਬਾਇਲ ਲੈ ਕੇ ਫਰਾਰ ਹੋਏ ਬਦਮਾਸ਼

ਹਥਿਆਰਬੰਦ ਲੁਟੇਰਿਆਂ ਨੇ ਵੀਰਵਾਰ ਰਾਤ ਜਲੰਧਰ ਦੇ ਸੋਢਲ ਚੌਕ ਨੇੜੇ ਫਲਿੱਪਕਾਰਟ ਦੇ ਦਫਤਰ ਤੋਂ ਬੰਦੂਕ ਦੀ ਨੋਕ ‘ਤੇ ਕਰੀਬ 3 ਲੱਖ ਦੀ ਨਕਦੀ ਅਤੇ ਪੰਜ ਮੋਬਾਈਲ ਫੋਨ ਲੁੱਟ ਲਏ। ਇਹ ਘਟਨਾ ਉਦੋਂ ਵਾਪਰੀ ਜਦੋਂ ਦਫ਼ਤਰ ਦੇ ਸਾਰੇ ਸਮਾਨ ਦਾ ਲੇਖਾ-ਜੋਖਾ ਕੀਤਾ ਜਾ ਰਿਹਾ ਸੀ। ਫਲਿੱਪਕਾਰਟ ਦੇ ਕਰਮਚਾਰੀ ਸਾਹਿਲ ਨੇ ਦੱਸਿਆ ਕਿ ਲੁਟੇਰਿਆਂ ਦੀ ਗਿਣਤੀ ਪੰਜ ਸੀ ਤੇ ਉਨ੍ਹਾਂ ਨੇ ਮੂੰਹ ਢਕੇ ਹੋਏ ਸੀ।
ਸੂਚਨਾ ਮਿਲਦੇ ਹੀ ਏਸੀਪੀ ਦਮਨਪ੍ਰੀਤ ਸਿੰਘ ਅਤੇ ਥਾਣਾ ਅੱਠ ਦੇ ਐਸਐਚਓ ਮੌਕੇ ’ਤੇ ਪੁੱਜੇ ਅਤੇ ਘਟਨਾ ਦਾ ਜਾਇਜ਼ਾ ਲਿਆ। ਪੁਲਿਸ ਨੇ ਲੁੱਟ ਦਾ ਮਾਮਲਾ ਦਰਜ ਕਰ ਲਿਆ ਹੈ। ਘਟਨਾ ਕਾਰਨ ਉੱਦਮੀਆਂ ਵਿੱਚ ਭਾਰੀ ਰੋਸ ਹੈ ਕਿਉਂਕਿ ਇਸ ਇਲਾਕੇ ਵਿੱਚ ਵੱਡੀਆਂ ਸਨਅਤੀ ਇਕਾਈਆਂ ਹਨ। ਪੁਲਿਸ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ। ਦੇਰ ਰਾਤ ਤੱਕ ਮੁਲਾਜ਼ਮਾਂ ਦੇ ਬਿਆਨ ਦਰਜ ਕੀਤੇ ਗਏ।

ਪੁਲਿਸ ਮੁਤਾਬਕ ਜਿਵੇਂ ਹੀ ਉਹ ਅੰਦਰ ਦਾਖ਼ਲ ਹੋਏ ਤਾਂ ਚਾਰੇ ਲੁਟੇਰਿਆਂ ਨੇ ਆਪਣੇ ਰਿਵਾਲਵਰ ਦਿਖਾ ਕੇ ਸਾਰਿਆਂ ਨੂੰ ਇੱਕ ਪਾਸੇ ਕਰ ਦਿੱਤਾ। ਇੱਕ ਲੁਟੇਰੇ ਅੰਦਰੋਂ ਡੀਵੀਆਰ ਲਾਹ ਕੇ ਲੈ ਗਏ। ਇੱਕ ਲੁਟੇਰਾ ਬਾਹਰ ਖੜ੍ਹਾ ਰਿਹਾ। ਏ.ਸੀ.ਪੀ ਦਮਨਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਲੁਟੇਰਿਆਂ ਨੂੰ ਦਫ਼ਤਰ ਦੇ ਅੰਦਰਲੇ ਸਾਮਾਨ ਦੀ ਪੂਰੀ ਜਾਣਕਾਰੀ ਸੀ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਕਿਸੇ ਜਾਣਕਾਰ ਵਿਆਕਤੀ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ।

Loading

Scroll to Top
Latest news
Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र ਵਾਰਡ ਨੰਬਰ 21 ਵਿੱਚ ਭਾਜਪਾ ਉਮੀਦਵਾਰ ਅੰਜੂ ਭਾਰਦਵਾਜ ਦੇ ਹਕ਼ ਵਿਚ ਚੱਲੀ ਹਨੇਰੀ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਕੀਤੇ... भारतीय जनता पार्टी में प्रदीप खुल्लर की हुई घर वापसी ਭੀਖੀ ਦੇ ਕਬੱਡੀ ਕੱਪ 'ਤੇ ਹਰਿਆਣੇ ਦੇ ਗੱਭਰੂਆਂ ਦੀ ਝੰਡੀ राज्य चुनाव आयोग के निर्देशों और नियमों की इन्न- बिन्न पालना यकीनी बनाने को कहा आप पंजाब अध्यक्ष अमन अरोड़ा ने डेरा ब्यास प्रमुख बाबा गुरिंदर सिंह ढिल्लों से मुलाकात की आम आदमी पार्टी ने जालंधर के विकास के लिए पांच बड़ी गारंटियों की घोषणा की