ਇਟਲੀ ਵਿੱਚ ਨਸ਼ੇ ਕਰਕੇ ਜਾਂ ਮੋਬਾਇਲ ਫੋਨ ਦੀ ਵਰਤੋ ਕਰਦੇ ਸਮੇਂ ਵਾਹਨ ਚਲਾਉਣ ਵਾਲਿਆਂ ਦੀ ਹੁਣ ਖੈਰ ਨਹੀ, ਸਰਕਾਰ ਵੱਲੋਂ ਕੀਤੀ ਗਈ ਸਖ਼ਤੀ

ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ਇਟਲੀ ਵਿੱਚ ਹਜ਼ਾਰਾਂ ਸੜਕ ਹਾਦਸੇ ਨਸਿ਼ਆਂ ਜਾਂ ਮੋਬਾਇਲ ਫੋਨਾਂ ਦੀ ਵਰਤੋਂ ਕਰ ਵਾਹਨ ਚਲਾਉਂਦੇ ਸਮੇਂ ਹੋ ਰਹੇ ਹਨ ।ਸਰਕਾਰ ਇਸ ਮਾਮਲੇ ਨੂੰ ਗੰਭੀਰਤਾ ਨਾਲ ਵਿਚਾਰ ਰਹੀ ਸੀ ਜਿਸ ਤਹਿਤ ਇਟਲੀ ਦੇ ਉਪ-ਪ੍ਰਧਾਨ ਮੰਤਰੀ ਮਤਿਓ ਸਲਵਿਨੀ ਨੇ ਇਹ ਮਤਾ ਰੱਖਿਆ ਸੀ ਕਿ ਨਸਿ਼ਆਂ ਜਾਂ ਮੋਬਾਇਲ ਫੋਨਾਂ ਨਾਲ ਹੋ ਰਹੇ ਸੜਕ ਹਾਦਸੇ ਰੋਕਣ ਲਈ ਹਾਈਵੇ ਕੋਡ ਕਾਨੂੰਨ ਨੂੰ ਸਖ਼ਤ ਕੀਤਾ ਜਾਵੇ। ਜਿਸ ਤਹਿਤ ਹੁਣ ਨਸ਼ੇ ਜਾਂ ਮੋਬਾਇਲ ਫੋਨ ਨਾਲ ਪ੍ਰਭਾਵਿਤ ਹੋ ਵਾਹਨ ਚਲਾਉਣ ਤੇ ਵਾਹਨ ਚਾਲਕ ਦਾ ਲਾਇਸੰਸ ਰੱਦ ਕਰ ਦਿੱਤਾ ਜਾਵੇਗਾ ਤੇ ਜਿਹਨਾਂ ਨੂੰ ਨਵੇਂ ਲਾਇਸੰਸ ਮਿਲੇ ਹਨ ਉਹ 3 ਸਾਲਾਂ ਤੱਕ
ਜ਼ਿਆਦਾ ਪਾਵਰ ਦਾ ਵਾਹਨ ਨਹੀ ਚਲਾ ਸਕਦੇ।ਇਸ ਹਾਈਵੇ ਕੋਡ ਤਹਿਤ ਜਿਹੜੇ ਲੋਕ ਨਸ਼ੇਈ ਹੋ ਜਾਂ ਫੋਨ ਦੀ ਵਾਹਨ ਚਲਾਉਂਦੇ ਸਮੇਂ ਵਰਤੋਂ ਕਰਦੇ ਜਾਂ ਉਹਨਾਂ ਸਾਰੇ ਵਿਵਹਾਰਾਂ ਲਈ ਜੋ ਅੰਕੜਾਤਮਕ ਤੌਰ ਤੇ ਉੱਚ ਦੁਰਘਟਨਾ ਦਰ ਪੈਦਾ ਕਰਦੇ ਹਨ।ਰੱਦ ਕੀਤੇ ਲਾਇਸੰਸ ਵਾਲਾ ਵਿਅਕਤੀ ਜੇਕਰ ਮੁੜ ਲਾਇਸੰਸ ਲੈਂਦਾ ਹੈ ਤਾਂ ਉਸ ਉਪੱਰ ਨਸਿ਼ਆਂ ਦੇ ਸੇਵਨ ਕਰ ਵਾਹਨ ਚਲਾਉਣ ਦੀ ਸਖ਼ਤ ਮਨਾਹੀ ਹੋਵੇਗੀ।ਰੱਦ ਕਰਨ ਵਾਲੀ ਕਾਰਵਾਈ ਉਹਨਾਂ ਡਰਾਇਵਰਾਂ ਉਪੱਰ ਜਲਦੀ ਲਾਗੂ ਹੋ ਸਕਦੀ ਹੈ ਜਿਹਨਾਂ ਕੋਲ ਪਹਿਲਾਂ ਹੀ ਗਲਤੀਆਂ ਕਾਰਨ ਲਾਇਸੰਸ ਦੇ ਪੁਆਇੰਟ 20 ਤੋਂ ਘੱਟ ਹਨ।ਕਾਰਵਾਈ ਮੌਕੇ ਪੁਆਇੰਟ ਘੱਟ ਹੋਣ ਕਾਰਨ ਲਾਇਸੰਸ 7 ਤੋਂ 15 ਦਿਨਾਂ ਤੱਕ ਮੁਅੱਤਲ ਹੁੰਦਾ ਹੈ।ਜੇਕਰ ਡਰਾਇਵਰ ਨੇ ਕਿਸੇ ਹਾਦਸੇ ਨੂੰ ਅੰਜਾਮ ਦਿੱਤਾ ਹੈ ਤਾਂ ਇਹ ਸਮਾਂ ਦੁੱਗਣਾ ਹੋ ਜਾਂਦਾ ਹੈ।ਇਸ ਮਤੇ ਵਿੱਚ ਇਹ ਵੀ ਜਿ਼ਕਰ ਕੀਤਾ ਹੈ ਕਿ ਜਿਹੜੇ ਲੋਕ ਵਾਹਨ ਦੁਆਰਾ ਵੱਡੇ ਅਪਰਾਧ ਕਰਦੇ ਜਾਂ ਕਤਲ ਕਰਦੇ ਹਨ ਤਾਂ ਉਹਨਾਂ ਦਾ ਲਾਇਸੰਸ ਉਮਰ ਭਰ ਲਈ ਰੱਦ ਵੀ ਕੀਤਾ ਜਾ ਸਕਦਾ ਹੈ।ਇੱਥੇ ਇਹ ਵੀ ਜਿਕਰਯੋਗ ਹੈ ਕਿ ਉਪ ਪ੍ਰਧਾਨ ਮੰਤਰੀ ਮਤਿਓ ਸਲਵੀਨੀ ਹਾਈਵੇ ਦੀ ਰਫਤਾਰ ਜਿਹੜੀ ਕਿ ਪਹਿਲਾਂ 130 ਦੀ ਹੈ ਉਸ ਵਿੱਚ ਵੀ ਵਾਧਾ ਕਰਨ ਲਈ ਮਤਾ ਲਿਆ ਰਹੇ ਹਨ।

Loading

Scroll to Top
Latest news
बच्चों की भलाई के लिए काम कर रही संस्थाओं की जुवेनाईल जस्टिस एक्ट के अंतर्गत रजिस्ट्रेशन अनिर्वाय: ड... प्रोजैक्ट जीवन जोत के अंतर्गत बाल भिक्षा को रोकने के लिए चलाया अभियान, 2 लड़कियाँ को किया रैसक्यू ਕਾਮਰੇਡ ਲਹਿੰਬਰ ਸਿੰਘ ਤੱਗੜ ਅਤੇ ਬੀਬੀ ਗੁਰਪਰਮਜੀਤ ਕੌਰ ਤੱਗੜ ਵੱਲੋਂ ਸੀਪੀਆਈ ( ਐਮ )  ਨੂੰ 3 ਲੱਖ ਰੁਪਏ ਸਹਾਇਤਾ जालंधर ग्रामीण पुलिस ने 4 ड्रग तस्करों के खिलाफ चलाया बड़ा ऑपरेशन, 84.52 लाख रुपये की संपत्ति जब्त* वज्र आर्मी प्री-प्राइमरी स्कूल, जालंधर, कैंट ने "तारे ज़मीन पर" थीम के साथ एक भव्य वार्षिक समारोह का... ਜਲੰਧਰ ਵਿੱਚ ਬਣੇਗਾ ਆਮ ਆਦਮੀ ਪਾਰਟੀ ਦਾ ਮੇਅਰ, ਨਗਰ ਨਿਗਮ ਵਿਚ ਮਿਲਿਆ ਬਹੁਮਤ Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र