ਜਲੰਧਰ (ਸਰਬਜੀਤ ਝੱਮਟ) ਜਿਥੇ ਪੰਜਾਬ ਵਿੱਚ ਬਿਜਲੀ ਫ੍ਰੀ ਹੈ ਉਸ ਫ੍ਰੀ ਬਿਜਲੀ ਦਾ ਕਰਨਾ ਜ਼ਿਕਰਯੋਗ ਹੈ ਪਿਛਲੇ 20 ਘੰਟਿਆਂ ਤੋਂ ਵੱਧ ਦਾ ਸਮਾਂ ਹੋਣ ਕਰਕੇ ਵੀ ਬਿਜਲੀ ਦੀ ਸਪਲਾਈ ਬੰਦ ਹੋਈ ਹੈ।ਇਸ ਕਰਕੇ ਲੋਕਾਂ ਵੱਲੋਂ ਤੰਗ ਪ੍ਰੇਸ਼ਾਨ ਹੋ ਕਿ ਮੁਹੱਲਾ ਮਹਿਤਾਬ ਨਗਰ ਲੱਧੇਵਾਲੀ ਜਲੰਧਰ ਦੇ ਵਾਸੀਆ ਵੱਲੋਂ ਪੰਜਾਬ ਬਿਜਲੀ ਬੋਰਡ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਉਥੇ ਹੀ ਪੰਜਾਬ ਸਰਕਾਰ ਦੇ ਮੁਰਦਾ ਬਾਦ ਦੇ ਨਾਅਰੇ ਵੀ ਲਗਾਏ ਗਏ। ਇਸ ਮੌਕੇ ਤੇ ਪੱਤਰਕਾਰ ਸਰਬਜੀਤ ਝੱਮਟ ਨਾਲ ਗੱਲਬਾਤ ਕਰਦਿਆਂ ਹੋਇਆਂ ਮੁਹੱਲਾ ਵਾਸੀਆਂ ਨੇ ਦੱਸਿਆ ਕਿ ਬੀਤੀ ਰਾਤ 7 ਵਜੇ ਤੋਂ ਬਿਜਲੀ ਦੀ ਸਪਲਾਈ ਬੰਦ ਹੋਈ ਹੋਈਆ ਹੈ । 1912 ਤੇ ਬਾਰ ਬਾਰ ਕਮਲੇਟ ਦਰਜ਼ ਕਰਨ ਦੇ ਬਾਵਜੂਦ ਵੀ ਕਿਸੇ ਉਚ ਅਧਿਕਾਰੀਆਂ ਨੇ ਫੋਨ ਤੇ ਗੱਲ ਕਰਨੀ ਵੀ ਮੁਨਾਸਿਬ ਨਹੀਂ ਸਮਝਿਆ ਗਿਆ।ਉਚ ਅਧਿਕਾਰੀਆਂ ਵੱਲੋਂ ਫੋਨ ਬੰਦ ਕਰ ਦਿੱਤੇ ਗਏ। ਘਰਾਂ ਵਿੱਚ ਨਾ ਪੀਣ ਵਾਲਾ ਪਾਣੀ ਹੀ ਹੈ ਤੇ ਨਾ ਰੋਟੀ ਖਾਣ ਪੱਕਾਉਣ ਦਾ ਕੋਈ ਵਿਸ਼ੇਸ਼ ਪ੍ਰਬੰਧ ਕੀਤੇ ਜਾ ਸਕੀਆਂ ਇਸੇ ਲਈ ਜੇਕਰ ਬਿਜਲੀ 2-3 ਘੰਟਿਆਂ ਵਿੱਚ ਨਹੀਂ ਆਈ ਤਾਂ ਸਾਰੇ ਮੁਹਲੇ ਵਾਲੇ ਇਕਠੇ ਹੋ ਕੇ ਹਾਈਵੇ ਜਾਮ ਕਰਾਂ ਗੇ। ਇਸ ਮੌਕੇ ਤੇ ਮੁੱਹਲਾ ਮਹਿਤਾਬ ਨਗਰ ਦੇ ਪ੍ਰਧਾਨ ਦੇ ਨਾਲ ਨਾਲ ਹੋਰ ਵੀ ਬਹੁਤ ਸਾਰੇ ਲੋਕ ਹਾਜ਼ਰ ਸਨ।