ਮੁੰਬਈ : ਮੁੰਬਈ ਪੁਲਿਸ ਨੇ ਮੰਗਲਵਾਰ ਨੂੰ ਇੱਕ ਐਕਟਰ ਦੀ ਸ਼ਿਕਾਇਤ `ਤੇ ‘ਤਾਰਕ ਮੇਹਿਤਾ ਕਾ ਉਲਟਾ ਚਸ਼ਮਾ’ ਦੇ ਨਿਰਮਾਤਾ ਅਸਿਤ ਕੁਮਾਰ ਮੋਦੀ, ਆਪਰੇਸ਼ਨ ਹੈੱਡ ਸੋਹੇਲ ਰਮਾਨੀ ਅਤੇ ਕਾਰਜਕਾਰੀ ਨਿਰਮਾਤਾ ਜਤੀਨ ਬਜਾਜ਼ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਿਲਸ ਨੇ ਭਾਰਤੀ ਸਜ਼ਾ ਸੰਹਿਤਾ (ਆਈ.ਪੀ.ਸੀ.) ਦੀ ਧਾਰਾ 354 ਅਤੇ 509 (ਔਰਤ ਦਾ ਸ਼ੀਲ ਭੰਗ ਕਰਨ ਦੇ ਇਰਾਦੇ ਨਾਕ ਉਸ `ਤੇ ਹਮਲਾ ਜਾਂ ਅਪਰਾਧਿਕ ਬਲ ਪ੍ਰਯੋਗ) ਤਹਿਤ ਐੱਫ.ਆਈ.ਆਰ. ਦਰਜ ਕੀਤੀ ਹੈ। ਹਾਲਾਂਕਿ ਪੁਲਿਸ ਨੇ ਹਾਲੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਕੀਤੀ ਹੈ।
ਮੁੰਬਈ ਪੁਲਿਸ ਨੇ ਦੱਸਿਆ, ਪਵਈ ਪੁਲਸ ਨੇ ‘ਤਾਰਕ ਮੇਹਿਤਾ ਕਾ ਉਲਟਾ ਚਸ਼ਮਾ’ ਦੇ ਨਿਰਮਾਤਾ ਅਸਿਤ ਕੁਮਾਰ ਮੋਦੀ ਅਤੇ ਉਨ੍ਹਾਂ ਦੀ ਟੀਮ ਦੇ ਦੋ ਹੋਰ ਮੈਂਬਰਾਂ ਖਿਲਾਫ ਯੋਨ ਸ਼ੋਸ਼ਣ ਦੇ ਦੋਸ਼ਾਂ ਦੇ ਸੰਬੰਧ ਵਿਚ ਐਕਟਰ ਦਾ ਬਿਆਨ ਦਰਜ ਕੀਤਾ। ਪੁਲਿਸ ਛੇਤੀ ਹੀ ਅਸਿਤ ਕੁਮਾਰ ਮੋਦੀ ਨੂੰ ਉਨ੍ਹਾਂ ਦੇ ਬਿਆਨ ਲਈ ਸੰਮਨ ਕਰੇਗੀ।
ਹਾਲਾਂਕਿ, ਅਸਿਤ ਮੋਦੀ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਅਤੇ ਉਨ੍ਹਾਂ ਨੂੰ ਆਧਾਰਹੀਣ ਦੱਸਿਆ ਹੈ। ਉਨ੍ਹਾਂ ਨੇ ਐਕਟਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਨ ਲਈ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਦਾ ਵੀ ਦਾਅਵਾ ਕੀਤਾ। ਮੁੰਬਈ ਪੁਲਿਸ ਮੁਤਾਬਕ, ਉਨ੍ਹਾਂ ਨੂੰ ਐਕਟਰ ਵਲੋਂ ਲਿਖਤੀ ਸ਼ਿਕਾਇਤ ਮਿਲੀ ਸੀ। ਪੁਲਿਸ ਨੇ ਕਿਹਾ, ‘ਤਾਰਕ ਮੇਹਿਤਾ ਕਾ ਉਲਟਾ ਚਸ਼ਮਾ’ ਚਸ਼ਮਾ ਦੀ ਐਕਟਰੈਸ ਨੇ ਇੱਕ ਨਿਰਮਾਤਾ ਖਿਲਾਫ ਯੋਨ ਸ਼ੋਸ਼ਣ ਦਾ ਦੋਸ਼ ਲਗਾਉਂਦੇ ਹੋਏ ਇੱਕ ਲਿਖਤੀ ਸ਼ਿਕਾਇਤ ਦਰਜ ਕੀਤੀ ਹੈ। ਉਸਦੀ ਸ਼ਿਕਾਇਤ ਅਨੁਸਾਰ, ਨਿਰਮਾਤਾ ਅਸਿਤ ਮੋਦੀ ਅਤੇ ਕੁਝ ਕਰੂ ਮੈਂਬਰਾਂ ਨੇ ਉਸਦਾ ਯੋਨ ਸ਼ੋਸ਼ਣ ਕੀਤਾ। ਅਸੀਂ ਜਾਂਚ ਸ਼ੁਰੂ ਕਰ ਦਿੱਤੀ ਹੈ।