ਲੁਧਿਆਣਾ ( ਰਛਪਾਲ ਸਹੋਤਾ )- ਅੱਜ ਸ਼ਹੀਦੀ ਪਾਰਕ ਅਤੇ ਮਿੰਨੀ ਰੋਜ ਗਾਰਡਨ ਵਿਖੇ ਹਾੜ ਮਹੀਨੇ ਦੀ ਸੰਗਰਾਂਦ ਦੇ ਪਵਿੱਤਰ ਦਿਵਸ ਤੇ ਲੰਗਰ ਲਗਾਉਣ ਉਪਰੰਤ ਛਬੀਲ ਸਜਾਈ ਗਈ।
ਮਨੋਜ ਭੰਡਾਰੀ ਨੇ ਕਿਹਾ ਵਿਕਰਮ ਸੰਮਤ 2080 ਆਸ਼ਾੜ ਕ੍ਰਿਸ਼ਨ ਪਕਸ਼ ਦੀ ਦਵਾਦ੍ਰਸ਼ੀ ਤਿਥੀ ਹੈ ਅੱਜ ਦਾ ਦਿਨ ਸ਼ੁੱਭ ਤੇ ਮੰਗਲਕਾਰੀ ਹੋਵੇ।
ਹਰਭਜਨ ਸਿੰਘ ਪੰਛੀ ਨੇ ਹਾੜ ਮਹੀਨੇ ਦੀ ਅਰੰਭਤਾ ਸੰਗਰਾਂਦ ਬਾਬਤ ਵਿਸਥਾਰ ਨਾਲ ਦਸਿਆ।ਪਰਮਜੀਤ ਸਿੰਘ ਪਮਾ ਨੇ ਕਿਹਾ ਹਾੜ ਦਾ ਮਹੀਨਾ ਤੁਹਾਡੇ ਸਭ ਲਈ ਢੇਰ ਸਾਰੀਆਂ ਖੁਸ਼ੀਆਂ ਅਤੇ ਤੰਦਰੁਸਤੀ ਲਿਆਵੇ।
ਸੁਰਿੰਦਰ ਕੁਮਾਰ ਲਾਂਬਾ ਨੇ ਦਸਿਆ : ਅੱਜ ਵਿਸ਼ਵ ਬਜੁਰਗ ਦੁਰਵਿਵਹਾਰ ਜਾਗਰੂਕਤਾ ਦਿਵਸ ਹੈ। ਉਨ੍ਹਾਂ ਕਿਹਾ ਕਿ ਘਰ ਦੇ ਬਜ਼ੁਰਗਾਂ ਨਾਲ ਦੁਰਵਿਵਹਾਰ ਮਤਲਬ ਘਰ ਦੀ ਦੀਵਾਰ ਢਾਹੁਣਾ ਹੈ।
ਸਮਾਜ ਵਿੱਚ ਵੱਡੇ -ਬੁਜ਼ੁਰਗਾਂ ਨਾਲ ਹੋ ਰਹੇ ਦੁਰਵਿਵਹਾਰ ਖਿਲਾਫ ਉਠਾਉਣੀ ਚਾਹੀਦੀ ਹੈ।
ਇਸ ਸਮਾਗਮ ਵਿੱਚ ਸੁਰਿੰਦਰ ਕੁਮਾਰ ਲਾਂਬਾ,ਜਤਿੰਦਰ ਨਰੂਲਾ ,ਅਮਰਜੀਤ ਸਿੰਘ ਸਿੱਬਲ ,ਓਮ ਮਲਹੋਤਰਾ, ਰਾਜੂ ਨਿਰਵਾਣ, ਅਸ਼ੋਕ ਕੁਮਾਰ, ਆਦਿ ਨੇ ਸੇਵਾ ਕੀਤੀ। ਇਹਨਾਂ ਤੋਂ ਇਲਾਵਾ ਕਈ ਇਲਾਕਾਨਿਵਾਸੀ ਅਤੇ ਪਤਵੰਤੇ ਸੱਜਣ ਹਾਜ਼ਰ ਸਨ।