“ਸ਼੍ਰੋਮਣੀ ਅਕਾਲੀ ਦਲ ਬੀਬੀ ਹਰਗੋਬਿੰਦ ਕੌਰ ਨਾਲ ਚੱਟਾਨ ਵਾਂਗ ਖੜ੍ਹਾ ਹੈ “

ਚੰਡੀਗੜ੍ਹ – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬ ਸਰਕਾਰ ਵੱਲੋਬ ਇਸਤਰੀ ਅਕਾਲੀ ਦਲ ਦੀ ਪ੍ਰਧਾਨ   ਬੀਬੀ ਹਰਗੋਬਿੰਗ ਕੌਰ ਨੂੰ ਬਰਤਰਫ਼ ਕਰਨ ਦੇ ਫੈਸਕੇ ਨੂੰ ਇਕ ਹੈਂਕੜਬਾਜ਼ ਹੁਕਮਰਾਨ ਵੱਲੋਂ ਘਬਰਾਹਟ ਵਿਚ ਲਿਆ ਹਾਸੋਹੀਣਾ ਫ਼ੈਸਲਾ ਕਰਾਰ ਦਿੰਦੇ ਹੋਏ ਐਲਾਨ ਕੀਤਾ ਕਿ ਉਹਨਾ ਦੀ ਪਾਰਟੀ  ਤੇ ਸਮੁੱਚਾ ਪੰਜਾਬ ਬੀਬੀ ਹਰਗੋਬਿੰਦ ਕੌਰ ਨਾਲ ਚੱਟਾਨ ਵਾਂਗ ਖੜਾ ਹੈ

ਮੁੱਖ ਮੰਤਰੀ ਭਗਵੰਤ ਮਾਨ ਪਹਿਲੋਂ ਹੀ ਸਰਕਾਰ ਵਿਚ ਰਹਿਣ ਦਾ ਨੈਤਿਕ ਅਧਿਕਾਰ ਗੁਆ ਚੁੱਕੇ ਹਨ ਤੇ ਅੱਜਦੇ ਇਸ ਫ਼ੈਸਲਾ ਨਾਲ  ਉਹਨਾ ਆਪਣੀ ਨੈਤਿਕ ਹਾਰ ਉੱਤੇ ਮੁਹਰ ਲ ਦਿੱਤੀ ਹੈ।
ਸਰਦਾਰ ਬਾਦਲ ਨੇ ਕਿਹਾ ਬੀਬੀ ਹਰਗੋਬਿੰਦ ਕੌਰ ਇਹਨਾ ਗਿੱਦੜ ਭਬਕਿਆਂ ਤੋਂ ਡਰਨ ਵਾਲੀ ਨਹੀਂ।  ਉਹ ਸ਼੍ਰੋਮਣੀ ਅਕਾਲੀ ਦਲ ਦੀ ਬਹਾਦਰ ਸ਼ੇਰਨੀ ਹੈ ਜਿਸ ਉਤੇ ਸਾਰੀ ਪਾਰਟੀ ਨੂੰ ਫ਼ਖ਼ਰ ਹੈ।  ਅਸੀਂ ਸਰਕਾਰ ਦੇ ਇਸ ਫ਼ੈਸਲੇ ਦਾ ਮੂੰਹ ਤੋੜ ਜਵਾਬ ਦੇਵਾਂਗੇ

ਇਸ ਤੋਂ ਪਹਿਲਾਂ ਪ੍ਰਸਿਧ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਸੈਨਾਨੀ ਤੇ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਪ੍ਰਧਾਨਬੀਬੀ  ਹਰਗੋਬਿੰਦ ਕੌਰ ਨੇ ਅੱਜ ਪੰਜਾਬ ਸਰਕਾਰ ਵੱਲੋਂ ਬਤੌਰ ਆਂਗਣਵਾੜੀ ਵਰਕਰ ਉਹਨਾ ਦੀਆਂ ਸੇਵਾਵਾਂ ਖ਼ਤਮ ਕਰਨ ਦੇ ਫ਼ੈਸਲੇ ਨੂੰ ਤੁਗਲਕੀਆ ਫਰਮਾਨ ਕਰਾਰ ਦਿੰਦਿਆਂ ਕਿਹਾ ਹੈ ਕਿ ਜੇ ਇਕ ਪਾਸੇ ਸਰਕਾਰ ਕਚੋਹਰੀਆਂ ਸਾਹਮਣੇ ਸਾਨੂੰ ਸਰਕਾਰੀ ਕਰਮਚਾਰੀ ਮੰਨਣ ਤੋਂ ਹੀ ਇਨਕਾਰੀ ਹੈ ਤਾਂ ਦੂਜੇ ਪਾਸੇ ਸਾਨੂੰ ਸਰਕਾਰੀ ਸੇਵਾਵਾਂ ਨਿਯਮਾ ਦਾ ਪਾਲਣ ਕਰਨ ਨੂੰ ਕਿਸ ਮੂੰਹ ਨਾਲ ਕਹਿ ਰਹੀ ਹੈ।

ਇੱਥੇ ਜਾਰੀ ਇੱਕ ਬਿਆਨ ਵਿਚ ਬੀਬੀ ਹਰਗੋਬਿੰਦ ਕੌਰ ਨੇ ਮੁੱਖ ਮੰਤਰੀ ਨੂੰ ਲਲਕਾਰਦਿਆਂ ਕਿਹਾ ਕਿ ਲੋਕ ਸਭਾ ਚੋਣਾ ਵਿਚ ਹੋਈ ਉਹਨਾ ਦੀ ਸ਼ਰਮਨਾਕ ਹਾਰ ਦਾ ਬਦਲਾ ਉਹ ਉਹਨਾ ਔਰਤਾਂ ਤੋਂ ਲੈਣ ਦੇ ਔਰੰਗਜ਼ੇਬੀ ਮਾਰਗ ਤੇ ਤੁਰ ਪੈ ਹਨ ਜਿਹਨਾਂ ਨੂੰ ਉਹ ਆਪਣੇ ਸਰਕਾਰ ਦਾ ਹਿੱਸਾ ਭੀ ਮੰਨਣ ਤੋਂ ਇਨਕਾਰੀ ਹਨ।

ਬੀਬੀ ਹਤਗੋਬਿੰਦ ਕੌਰ ਨੇ ਅੱਗੇ ਚੱਲਕੇ ਕਿਹਾ ਕਿ ਦਸਮ ਪਾਤਸ਼ਾਹ ਦੀ ਸਿੰਘਣੀ ਹਾਂ , ਨਵੀਂ ਮੁਗਲਾਂ ਅੱਗੇ ਹਥਿਆਰ ਨਹੀਂ ਸੁੱਟਣ ਲੱਗੀ

“ ਮੈਂ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਸਿੰਘਣੀ ਹਾਂ। ਮਾਡਰਨ ਔਰੰਗਜ਼ੇਬਾਂ ਤੋਂ ਡਰ ਕੇ ਮੈਦਾਨ ਛੱਡ ਕੇ ਭੱਜਣ ਵਾਲੂਆਂ ਚੋਂ ਨਹੀਂ। ਮੈਂ ਸਸਮੂਹ ਆਂਗਣਵਾੜੀ , ਮਿਡ ਡੇ ਮੀਲ , ਮਲਟੀ ਪਰਪਜ਼ ਹੈਲਥ ਵਰਕਰਾਂ ਉੱਤੇ ਹੋਏ ਹਮਲੇ ਵਿਰੁੱਧ ਡੱਟ ਕੇ ਲੜਾਂਗੀ –

ਉਹਨਾ ਕਿਹਾ ਕਿ ਪੰਜਾਬ ਸਰਕਾਰ  ਪਹਿਲੋਂ ਹੀ ਹਾਰ ਚੁੱਕੀ : ਇਸ ਫ਼ੈਸਲੇ ਨਾਲ ਹੁਣ ਸਿਰਫ ਹਾਰ ਤਸਲੀਮ ਕੀਤੀ। ਜੇ ਸਰਕਾਰ ਸਾਡੇ ਉੱਤੇ ਸਰਕਾਰੀ ਸੇਵਾਵਾਂ ਨਿਯਮ ਲਾਗੂ ਕਰਨਾ ਚਾਹੁੰਦੇ ਹਨ ਤਾਂ ਤਾਅ ਸਭ ਤੋਂ ਪਹਿਲਾਂ ਸਮੂਹ ਆਂਗਣਵਾੜੀ ਮਿਡ ਦੇ ਮੀਲ ਤੇ ਹੈਲਥ ਵਰਕਰਾਂ ਸਮੇਤ ਸਭ ਕੱਚੇ ਕਰਮਚਾਰਿਆਂ ਨੂੰ ਪੱਕੇ ਕਰਨ

ਛੁੱਟੀਆਂ ਵਧ ਲੈਣ ਦੇ ਫ਼ੈਸਲੇ ਨੂੰ ਹਾਸੋਹੀਣਾ ਕਰਾਰ ਦਿੰਦਿਆਂ ਉਹਨਾ ਕਿਹਾ ਕਿ ਉਹਨਾ ਦੀਆਂ ਸਾਰੀਆਂ ਛੁਟੀਆਂ ਸਰਕਾਰ ਵੱਲੋਂ ਮਨਜ਼ੂਰ ਕੀਤੀਆਂ ਹੋਈਆਂ ਹਨ। ਉਹਨਾ ਕਿਹਾ ਕਿ ਉਹ ਕਾਨੂੰਨੀ ਸਮੇਤ ਹਰ ਪੱਧਰ ਤੇ ਇਸ ਫ਼ੈਸਲੇ ਵਿਰੁੱਧ ਲੜਨਗੇ


ਹਰਗੋਬਿੰਦ ਕੌਰ ਨੇ ਜਿਥੇ ਪੰਜਾਬ ਸਰਕਾਰ ਦੇ ਖਿਲਾਫ ਔਰਤਾਂ ਨੂੰ ਹਜ਼ਾਰ ਹਜ਼ਾਰ ਰੁਪਏ ਨਾ ਦੇਣ ਦਾ ਮੁੱਦਾ ਚੁੱਕਿਆ , ਉਥੇ ਹੀ ਆਟੇ ਦਾਲ ਵਾਲੇ 11 ਲੱਖ ਰਾਸ਼ਨ ਕਾਰਡਾਂ ਅਤੇ ਗਰੀਬ ਲੋਕਾਂ ਨੂੰ ਬਿਜਲੀ ਦੇ ਵੱਧ ਆ ਰਹੇ ਬਿੱਲਾਂ ਦਾ ਮਾਮਲਾ ਉਠਾ ਕੇ ਸਰਕਾਰ ਨੂੰ ਘੇਰਿਆ । ਇਸ ਤੋਂ ਇਲਾਵਾ ਉਹ ਔਰਤ ਤੇ ਬਾਲ ਭਲਾਈ ਸੰਸਥਾ ਪੰਜਾਬ ਦੇ ਚੇਅਰਪਰਸਨ ਵੀ ਹਨ ਤੇ ਪੀੜਤ ਔਰਤਾਂ ਨੂੰ ਨਿਆ ਦਿਵਾਉਣ ਲਈ ਉਹਨਾਂ ਦੇ ਨਾਲ ਸਰਕਾਰ ਅਤੇ ਪ੍ਰਸ਼ਾਸਨ ਨਾਲ ਲੜਾਈ ਲੜਦੇ ਹਨ । ਇਸੇ ਕਰਕੇ ਸਰਕਾਰ ਉਹਨਾਂ ਦੇ ਖ਼ਿਲਾਫ਼ ਹੋ ਗਈ ਤੇ ਪਿਛਲੇ ਕਈ ਮਹੀਨਿਆਂ ਤੋਂ ਉਹਨਾਂ ਦੇ ਖ਼ਿਲਾਫ਼ ਨੌਕਰੀ ਤੋਂ ਕੱਢਣ ਲਈ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਸਨ ।

ਇਸੇ ਦੌਰਾਨ ਹਰਗੋਬਿੰਦ ਕੌਰ ਨੇ ਕਿਹਾ ਕਿ ਮੇਰੀਆਂ ਸੇਵਾਵਾਂ ਖਤਮ ਕਰਕੇ ਪੰਜਾਬ ਸਰਕਾਰ ਨੇ ਆਪਣੀ ਹਾਰ ਕਬੂਲੀ ਹੈ। ਉਹਨਾਂ ਕਿਹਾ ਕਿ ਆਂਗਣਵਾੜੀ ਵਰਕਰ ਬਿਨਾਂ ਤਨਖਾਹ ਤੋਂ ਛੁੱਟੀ ਨਹੀਂ ਲੈ ਸਕਦੀ ਇਸ ਦਾ ਲੈਟਰ ਮਈ 2024  ਵਿੱਚ ਜਾਰੀ ਕੀਤਾ ਹੈ । ਜਦ ਕਿ ਛੁੱਟੀਆਂ ਮੈਂ 2023 ਵਿੱਚ ਲਈਆਂ ਸਨ । ਉਦੋਂ ਤੱਕ ਸਰਕਾਰ ਵੱਲੋਂ ਕੋਈ ਪੱਤਰ ਨਹੀਂ ਆਇਆ ਸੀ । ਪਿਛਲੇਂ 30 ਸਾਲ ਤੋਂ ਜਦੋਂ ਤੋਂ ਮੈਂ ਯੂਨੀਅਨ ਵਿੱਚ ਕੰਮ ਕਰ ਰਹੀ ਆ ਮੈਂ ਹਰ ਸਾਲ 20 ਤੋਂ ਉੱਪਰ ਛੁੱਟੀਆਂ ਲੈਂਦੀ ਰਹੀ ਹਾਂ ਜਿੱਥੋਂ ਤੱਕ ਰਾਜਨੀਤਿਕ ਗਤੀਵਿਧੀਆਂ ਵਿੱਚ ਭਾਗ ਲੈਣ ਦਾ ਸਬੰਧ ਹੈ ਆਂਗਣਵਾੜੀ ਵਰਕਰ ਇੱਕ ਸੋਸ਼ਲ ਵਰਕਰ ਹੈ ਅਤੇ ਉਸਨੂੰ ਚੋਣ ਲੜਨ ਦਾ ਅਧਿਕਾਰ ਹੈ । ਜਿਸ ਕਰਕੇ ਉਹ ਰਾਜਨੀਤਿਕ ਗਤੀਵਿਧੀਆਂ ਵਿੱਚ ਭਾਗ ਲੈ ਸਕਦੀ ਹੈ। ਇਹ  ਬੇਬੁਨਿਆਦ ਇਲਜ਼ਾਮ ਲਾ ਕੇ ਮੇਰੀਆਂ ਸੇਵਾਵਾਂ ਖਤਮ ਕੀਤੀਆਂ ਗਈਆਂ ਹਨ । ਜਿਨਾਂ ਦਾ ਮੈਂ ਜੋਰਦਾਰ ਵਿਰੋਧ ਕਰਦੀ ਹਾਂ। ਉਹਨਾਂ ਕਿਹਾ ਕਿ ਸਰਕਾਰ ਨੇ ਪਹਿਲਾਂ ਇੱਕ ਕਮੇਟੀ ਬਿਠਾ ਕੇ ਮੇਰਾ ਸਾਰਾ ਕੰਮ ਚੈੱਕ ਕੀਤਾ । ਜਿਸ ਵਿੱਚ ਕੋਈ ਨੁਕਸ ਨਹੀਂ ਪਾਇਆ ਗਿਆ । ਫਿਰ ਬਿਨਾਂ ਵਜਹਾ ਦਾ ਅਧਾਰ ਬਣਾ ਕੇ ਮੈਨੂੰ ਨੌਕਰੀ ਤੋਂ ਬਾਹਰ ਕੀਤਾ ਗਿਆ। ਇਸੇ ਨੂੰ ਹੀ ਬਦਲਾਅ ਆਖਦੇ ਹਨ ।  ਇਹ ਸਰਕਾਰ ਆਪਣਾ ਵਿਰੋਧ ਬਿਲਕੁਲ ਵੀ ਬਰਦਾਸ਼ਤ ਨਹੀਂ ਕਰ ਸਕਦੀ । ਹਾਲਾਂਕਿ ਪਿਛਲੀਆਂ ਸਰਕਾਰਾਂ ਦੇ ਖਿਲਾਫ ਮੈਂ ਬੇਹੱਦ ਸੰਘਰਸ਼ ਕੀਤਾ , ਜੇਲਾਂ ਕੱਟੀਆਂ ਅਤੇ ਮਰਨ ਵਰਤ ਰੱਖੇ । ਪਰ ਇਸ ਤਰ੍ਹਾਂ ਦਾ ਵਤੀਰਾ ਕਿਸੇ ਵੀ ਸਰਕਾਰ ਵੱਲੋਂ ਨਹੀਂ ਕੀਤਾ ਗਿਆ ।
Scroll to Top
Latest news
जोश उत्साह देशभक्ति से परिपूर्ण एनसीसी कैडेटों का दस दिवसीय कैम्प का आगाज डिवीजनल कमिश्नर ने लोगों को भगवान वाल्मीकि जी की शिक्षाओं से मार्गदर्शन लेकर मानवता के कल्याण के लिए... डिप्टी कमिश्नर ने किसानों को वातावरण की संभाल में सक्रिय भूमिका निभाने का न्योता दिया भगवान वाल्मीकि जी का जीवन हमें सत्य एवं परिश्रम के मार्ग पर चलने की प्रेरणा देता है: मोहिंदर भगत  रैशनेलाईजेशन के बाद जिले में 1926 पोलिंग बूथ : डिप्टी कमिश्नर ਪਿੰਡ ਬਿੱਲਾ ਨਵਾਬ ਨੇ ਜਾਤ ਪਾਤ ਤੋਂ ਉੱਤੇ ਉੱਠ ਕੇ ਸਰਬ ਸੰਮਤੀ ਨਾਲ ਚੁਣਿਆ ਪਰਮਜੀਤ ਕੌਰ ਨੂੰ ਪਿੰਡ ਦੀ ਸਰਪੰਚ लुधियाना जिले में  वायु रक्षा ब्रिगेड द्वारा भूतपूर्व सैनिकों की रैली का आयोजन  भगवान वाल्मीकि जी ने रामायण की रचना कर हमें शिक्षित होने का संदेश दिया: मोहिंदर भगत  प्रगतिशील और समृद्ध पंजाब के निर्माण के लिए भगवान वाल्मीकि जी के पदचिह्नों पर चलें: मुख्यमंत्री की ल... कैबिनेट मंत्रियों ने भगवान वाल्मीकि जी के प्रकाश उत्सव पर लोगों को मुबारकबाद दी