ਜਲੰਧਰ- ਪੰਜਾਬ ਦੇ ਜਲੰਧਰ ਵਿਚ ਮਸ਼ਹੂਰ, ਕੰਪਨੀ ਬਾਗ ਚੌਕ ਦੇ ਕੋਲ ਸਥਿਤ ਕ੍ਰੀਮਕਾ ਆਈਸਕਰੀਮ ਪਾਰਲਰ ’ਤੇ ਦੇਰ ਰਾਤ ਜੀਐਸਟੀ ਵਿਭਾਗ ਨੇ ਛਾਪੇਮਾਰੀ ਕੀਤੀ। ਹਾਲਾਂਕਿ ਰੇਡ ਵਿਚ ਕੀ ਨਿਕਲਿਆ ਕੀ ਨਹੀਂ ਅਤੇ ਰੇਡ ਕਿਉਂ ਕੀਤੀ ਗਈ ਇਹ ਤਾਂ ਵਿਭਾਗ ਨੇ ਸਪਸ਼ਟ ਨਹੀਂ ਕੀਤਾ ਹੈ ਲੇਕਿਨ ਦੇਰ ਰਾਤ ਤੱਕ ਅਧਿਕਾਰੀ ਰਿਕਾਰਡ ਖੰਗਾਲਦੇ ਰਹੇ।
ਦੁਕਾਨ ਵਿਚ ਰਾਤ ਨੂੰ ਕੁਝ ਦੇਰ ਤੱਕ ਗਾਹਕਾਂ ਦਾ ਰੇਡ ਦੌਰਾਨ ਆਉਣਾ ਜਾਣਾ ਲੱਗਾ ਰਿਹਾ, ਲੇਕਿਨ ਫੇਰ ਬੰਦ ਕਰਵਾ ਦਿੱਤਾ ਗਿਆ। ਇਹ ਵੀ ਪਤਾ ਲੱਗਾ ਕਿ ਕ੍ਰੀਮਿਕਾ ਆਈਸਕ੍ਰੀਮ ਪਾਰਲਰ ਵਿਚ ਸ਼ਾਇਦ ਕਿਸੇ ਤਰ੍ਹਾਂ ਦਾ ਜੀਐਸਟੀ ਨੂੰ ਲੈ ਕੇ ਹੇਰਫੇਰ ਹੋਇਆ ਹੈ। ਜਿਸ ਨੂੰ ਲੈ ਕੇ ਵਿਭਾਗ ਦੀ ਟੀਮ ਨੇ ਦੇਰ ਰਾਤ ਛਾਪੇਮਾਰੀ ਕੀਤੀ।
ਇਹ ਵੀ ਅਫਵਾਹ ਫੈਲ ਰਹੀ ਕਿ ਵਿਭਾਗ ਦੇ ਕੋਲ ਕ੍ਰੀਮਿਕਾ ਆਈਸਕ੍ਰੀਮ ਵਿਚ ਜੀਐਸਟੀ ਚੋਰੀ ਨੂੰ ਲੈ ਕੇ ਕੋਈ ਸ਼ਿਕਾਇਤ ਆਈ ਸੀ ਉਸੇ ਦੇ ਆਧਾਰ ’ਤੇ ਵਿਭਾਗ ਦੀ ਟੀਮ ਛਾਪੇਮਾਰੀ ਕਰਨ ਲਈ ਆਈ ਸੀ। ਹਾਲਾਂਕਿ ਕੁਝ ਵਿਭਾਗੀ ਸੂਤਰਾਂ ਦਾ ਕਹਿਣਾ ਹੈ ਕਿ ਇਹ ਛਾਪੇਮਾਰੀ ਨਹੀਂ ਬਲਕਿ ਰੂਟੀਨ ਚੈਕਿੰਗ ਸੀ। ਵਿਭਾਗ ਨੂੰ ਜਿੱਥੇ ਵੀ ਕੁਝ ਸ਼ੱਕ ਹੁੰਦਾ ਉਥੇ ਚੈਕਿੰਗ ਲਈ ਜਾਂਦੀ ਹੈ। ਉਥੇ ਜਾ ਕੇ ਚੈਕ ਕਰਦਾ ਹੈ ਕਿ ਕੀ ਜੀਐਸਟੀ ਸਹੀ ਤਰੀਕੇ ਨਾਲ ਕਟਿਆ ਜਾ ਰਿਹੈ ਜਾਂ ਨਹੀਂ।
ਜਲੰਧਰ ਵਿਚ ਕ੍ਰੀਮਕਾ ਆਈਸਕਰੀਮ ਪਾਰਲਰ ’ਤੇ ਜੀਐਸਟੀ ਵਿਭਾਗ ਵਲੋਂ ਛਾਪੇਮਾਰੀ