ਰਈਆ (ਕਮਲਜੀਤ ਸੋਨੂੰ)—ਸ਼ਹੀਦ ਜਸਕਰਨ ਗੈਸ ਸਰਵਿਸ ਰਈਆ ਦੇ ਦਫਤਰ ਤੋਂ ਦੋ ਅਣਪਛਾਤੇ ਵਿਅਕਤੀਆ ਵਲੋ ਪਿਸਤੋਲ ਦੀ ਨੋਕ ਤੇ ਲੁੱਟ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਗੈਸ ਏਜੰਸੀ ਦੇ ਮੈਨੇਜਰ ਸੁਮੀਤ ਕਾਲੀਆ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ਾਮ ਪੰਜ ਵਜੇ ਦੇ ਕਰੀਬ ਦੋ ਅਣਪਛਾਤੇ ਵਿਅਕਤੀ ਜੋ ਕਿ ਪਲਸਰ ਮੋਟਰ ਸਾਈਕਲ ਤੇ ਸਵਾਰ ਹੋ ਕੇ ਸ਼ਹੀਦ ਜਸਕਰਨ ਗੈਸ ਏਜੰਸੀ ਦਫਤਰ ਰਈਆ ਪੁੰਹਚੇ ਜਿੰਨਾਂ ਨੇ ਸਿਰ ਤੇ ਮੂੰਹ ਬੰਨਿਆ ਹੋਇਆ ਸੀ ਅਤੇ ਦਫਤਰ ਅੰਦਰ ਵੜਦੇ ਸਾਰ ਹੀ ਮੇਰੇ ਤੇ ਪਿਸਤੋਲ ਤਾਣ ਦਿੱਤੀ ਅਤੇ ਗਲੇ ਵਿਚ ਪਈ ਹੋਈ ਨਗਦੀ ਜੋ 60 ਤੋ 65 ਹਜ਼ਾਰ ਦੇ ਕਰੀਬ ਚੁੱਕ ਕੇ ਫਰਾਰ ਹੋ ਗਏ ਅਤੇ ਜਾਦੇ ਹੋਏ ਡੀ.ਵੀ.ਆਰ ਕੈਮਰੇ ਵੀ ਨਾਲ ਲੈ ਗਏ ਜਿਸਦੀ ਇਤਲਾਹ ਪੁਲਿਸ ਚੌਕੀ ਰਈਆ ਦੇ ਦਿੱਤੀ ਗਈ ਹੈ।