ਗੰਧਲੇ ਰਿਸ਼ਤੇ (ਕਹਾਣੀ PART 4)

ਉਸ ਵੱਲ ਵੇਖਿਆ ਉਹ ਰੋ ਰਹੀ ਸੀ, ਮੈਂ ਉਸ ਕੋਲ ਜਾ ਕੇ ਉਸ ਦੇ ਹੁੰਝੂ ਨਾਂ ਪੂੰਝੇ । ਪਤਾ ਨਹੀ ਕਿੰਨੇ ਸਾਲਾਂ ਤੋ ਇਹ ਦਰਦ ਉਹ ਆਪਣੇ ਸੀਨੇ ਚ ਲੁੱਕੋ ਕੇ ਬੈਠੀ ਸੀ ਮੈਂ ਚੁੱਪ ਚਾਪ ਉਸ ਦੀਆਂ ਗੱਲਾਂ ਸੁਣੀ ਜਾਂ ਰਹੀ ਸੀ ਮੈ ਚਹੁੰਦੀ ਸੀ ਕਿ ਉਹ ਗੱਲਾਂ ਕਰ ਕਰ ਰੋ ਲਵੇ ਆਪਣਾ ਮਨ ਹਲਕਾ ਕਰ ਲਵੇ। “ਤੁਸੀ ਬੀਜੀ ਨੂਂੰ ਜਾ ਦਾਰ ਜੀ ਨੂੰ ਕੁੱਝ ਨਹੀ ਦੱਸਿਆ ?”
“ਨਹੀ ਪਿੱਛਲੀ ਵਾਰ ਵਾਂਘ ਮੈ ਇਸ ਵਾਰ ਵੀ ਚੁੱਪ ਹੋ ਗਈ ਸੋਚਿਆ ਬੀਜੀ ਨੂੰ ਦੱਸਾਂਗੀ ਤਾਂ ਪਤਾ ਨਹੀ ਉਹ ਭੂਆ ਨਾਲ ਲੜ ਹੀ ਨਾਂ ਪੈਣ ਨਾਲੇ ਮੈਨੂੰ ਡਰ ਹੀ ਇੰਨਾਂ ਪੈ ਗਿਆ ਸੀ ਕਿ ਮੈ ਕਿਸੇ ਨਾਲ ਵੀ ਕੋਈ ਗੱਲ ਨਾਂ ਕਰਦੀ । ਘਰ ਵਿੱਚ ਕਟੀ ਕਟੀ ਰਹਿੰਦੀ ਆਪਣੇ ਸਕੇ ਵੀਰਾਂ ਕੋਲੋ ਵੀ ਡਰਦੀ ਉਹਨਾਂ ਨਾਲ ਵੀ ਨਾਂ ਖੁੱਲ ਕੇ ਗੱਲ ਕਰਦੀ ਨਾਂ
ਖੇਡਦੀ। ਮੇਰੀ ਦਾਦੀ ਸੋਚਦੀ ਸ਼ਾਇਦ ਮੇਰੇ ਤੇ ਕਿਸੇ ਬੁਰੀ ਨਜਰ ਦਾ ਸਾਇਆ ਆਣ ਪਿਆ ਹੈ। ਦਾਦੀ ਘਰ ਚ ਪਿੰਡ ਦੇ ਚੌਕੀਦਾਰ ਨੂੰ ਨਿੰਮ ਦੇ ਪੱਤਿਆ ਨਾਲ ਝਾੜਾ ਕਰਨ ਲਈ ਸੱਦਦੀ। ਪਰ ਮੇਰ ਮਸੂਮ ਮਨ ਕਿਸੇ ਅਸਿਹ ਪੀੜ ਨਾਲ ਬਿਲੱਕ ਰਿਹਾ ਸੀ ।
ਸਮਾਂ ਲੰਘਦਾ ਗਿਆ ਵੱਡੇ ਵੀਰਾਂ ਦਾ ਵਿਆਹ ਹੋ ਗਿਆ । ਘਰ ਚ ਭਾਬੀਆਂ ਆ ਗਈਆਂ। ਸਮੇ ਦੇ ਨਾਲ ਨਾਲ ਮੈ ਵੀ ਉਸ ਬਚਪਨ ਦੀਆਂ ਕੋੜੀਆਂ ਯਾਦਾਂ ਨੂੰ ਭਲਉਣ ਦੀ ਕੋਸ਼ਿਸ਼ ਕੀਤੀ ਸੀ । ਪਰ ਅਫਸੋਸ ਮੈ ਚਾਹ ਕੇ ਵੀ ਭੁੱਲ ਨਹੀ ਸਕੀ ਸੀ । ਹੁਣ ਮੁਟਿਆਰ ਹੋ ਚੁੱਕੀ ਸੀ ਸੋਲਾਂ ਵਰਿਆਂ ਦੀ ਮੁਟਿਆਰ। ਤੇ ਬਚਪਨ ਚ ਹੋਏ ਉਹਨਾਂ
ਹਾਦਸਿਆ ਤੋ ਵੀ ਕਾਫੀ ਜਾਣੂ ਹੋ ਗਈ ਸੀ।”
“ਫਿਰ ਅਗਾਂਹ ਸਭ ਕੁੱਝ ਠੀਕ ਰਿਹਾ ਤੁਹਾਡੀ ਜਿੰਦਗੀ ਚ?” ਮੈ ਚੁੱਪ ਬੈਠੀ ਕੈਲਾਸ਼ ਅੱਗੇ ਸਵਾਲ ਜੜ ਦਿੱਤਾ। “ਹਾਂ ਸਵਾਹ ਠੀਕ ਰਿਹਾ ਜਿੰਦਗੀ ਚ। ਇੱਧਾ ਲੱਗਦਾ ਜਿੱਦਾ ਰੱਬ ਨੇ ਮੈਨੂੰ ਆਪ ਬਣਾ ਕੇ ਹੀ ਇਹਨਾਂ ਭੇੜੀਆਂ ਜੋਗੀ ਭੇਜਿਆ ਸੀ ਇਹ ਤਾਂ ਮੇਰੀ
ਕਿਸਮਤ ਸੀ ਕਿ ਮੈ ਹਰ ਵਾਰ ਬੱਚ ਜਾਂਦੀ।” “ਉਹ ਫਿਰ ਤੁਹਾਡੇ ਨਾਲ ਕਿਸੇ ਨੇ ਕੁੱਝ ਇਹੋ ਜਿਹੀ ਹਰਕਤ ਕੀਤੀ ?”
“ਕਿਸੇ ਨੇ ਨਾਂ ਕਹਿ ਬੀਰਾਂ, ਮੇਰੇ ਆਪਣਿਆ ਨੇ ਕਹਿ। ਅੱਜ ਤੱਕ ਦੁੱਖ ਤਾਂ ਇਹੀ ਹੈ ਕਿ ਮੈਨੂੰ ਹਮੇਸ਼ਾ ਮੇਰੇ ਆਪਣਿਆ ਨੇ ਹੀ ਮੋਲਿਸਟ ਕੀਤਾ ਜੋ ਮੇਰੇ ਆਪਣੇ ਸਨ ਬਹੁਤ ਨੇੜੇ ਸਨ । ਜੇ ੳਪਰੇ ਇਹੋ ਜਿਹੀਆਂ ਹਰਕਤਾਂ ਕਰਦੇ ਤਾਂ ਮੈਨੂੰ ਦੁੱਖ ਨਹੀ ਹੌਣਾ ਸੀ।”
ਇੰਨਾਂ ਆਖ ਕੇ ਉਹ ਰਸੋਈ ਵੱਲ ਚੱਲੇ ਗਈ ਮੈ ਸੋਚਿਆ ਕਿ ਸ਼ਾਇਦ ਟੋਲਿਟ ਗਈ ਹੋਵੇਗੀ ਕੁੱਝ ਸਮੇ ਬਆਦ ਵਾਪਸ ਆਈ ਤਾਂ ਦੋ ਕੱਪ ਕੌਫੀ ਫੜੀ ਹੋਈ ਸੀ ।
“ਲੈ ਕੌਫੀ ਪੀ ਲੈ ਤੂੰ ਵੀ ਸੋਚਦੀ ਹੌਣੀ ਕਿੱਥੇ ਅੱਜ ਇਸ ਬੁੱਢੀ ਦੇ ਬੱਸ ਪੈ ਗਈ ਆਪਣੇ ਰੋਣੇ ਨਹੀ ਮੁੱਕਦੇ ਇਸ ਦੇ ਤਾਂ।” “ਨਹੀ ਨਹੀ ਇਸ ਤਰ੍ਹਾਂ ਨਹੀ ਹੈ ਸਗੋ ਤੁਹਾਡੀ ਡਾਇਰੀ ਪੜਨ ਤੋ ਬਆਦ ਤਾਂ ਮੈ ਖੁੱਦ ਤੁਹਾਡੇ ਨਾਲ ਬਹੁਤ ਸਾਰੀਆਂ ਗੱਲਾਂ ਸਾਂਝੀਆਂ ਕਰਨੀਆਂ ਚਹੁੰਦੀ ਸੀ।”
“ਠੀਕ ਹੈ, ਲੈ ਬਾਰਾਂ ਵੱਜ ਗਏ ਸਮੇ ਦਾ ਪਤਾ ਹੀ ਨਹੀ ਚੱਲਿਆ। ਤੂੰ ਸਵੇਰੇ ਕੰਮ ਤੇ ਵੀ ਜਾਣਾ ਹੋਵੇਗਾ ਜੇ ਸਾਉਣਾ ਚਹੁੰਦੀ ਹੈ ਤਾਂ ਉੱਪਰ ਜਾ ਕੇ ਸੋ ਸਕਦੀ ਹੈ ਮੈਨੂੰ ਮਾਇਡ ਨਹੀ।” “ਨਹੀ ਨਹੀ ਮੈ ਬਿਲਕੁੱਲ ਠੀਕ ਹਾਂ ਨਾਲੇ ਆਹ ਤਾਹਾਡੇ ਹੱਥਾਂ ਨਾਲ ਬਣਾਈ ਇੰਨੇ ਸਵਾਦ ਕੌਫੀ ਕਿੱਥੋ ਨੀਦ ਆਉਣ ਦਿੰਦੀ ਹੈ।”
ਮੇਰੀ ਗੱਲ ਸੁਣ ਕੇ ਉਹ ਜੋਰ ਨਾਲ ਹੱਸ ਪਈ ਇੱਧਾ ਲੱਗਾ ਜਿੱਧਾ ਅੱਜ ਵਰਿਆ ਬਆਦ ਉਹ ਹੱਸੀ ਹੋਵੇ। ਮੈ ਉਸ ਦੇ ਚਹਿਰੇ ਵੱਲ ਵੇਖੀ ਜਾ ਰਹੀ ਸੀ । ਕਿਸੇ ਰਾਂਝੇ ਦੀ ਹੀਰ ਨਾਲੋ ਵੱਧ ਸੋਹਣੀ ਸੀ । ਸੱਠ ਵਰੇ ਟੱਪਣ ਤੋ ਬਆਦ ਵੀ ਉਸ ਦੀ ਖੂਬਸੂਰਤੀ ਚ ਮਾੜਾ ਫਰਕ ਨਹੀ ਸੀ । ਇੱਕ ਦਮ ਫਿੱਟ ਸਰੀਰ ।
ਬੱਸ ਇੱਕ ਹੀ ਭੈੜ ਸੀ ਉਹ ਆਹ ਸਿਗਰਟ ਪੀਣ ਦੀ ਆਦਤ ਸੀ। ਪਰ ਮੈ ਉਸ ਦੀਆਂ ਬਹੁਤ ਲਿੱਖਤਾ ਪੜੀਆਂ ਸਨ ਅਤੇ ਅੱਜ ਉਸ ਨੂੰ ਪਰਸਨਲੀ ਮਿਲੀ ਸੀ ਉਹ ਬਹੁਤ ਹੀ ਵਧਿਆ ਲੇਖਕਾਂ ਸੀ ਅਤੇ ਚੰਗੇ ਸੁਭਾਅ ਦੀ ਵੀ । ਇਸੇ ਲਈ ਉਸ ਦੀ ਇਸ ਬੁਰੀ ਆਦਤ ਨੂੰ ਵੀ ਮੈ ਖਿੜੇ ਮੱਥੇ ਸਵਿਕਾਰ ਕਰ ਰਹੀ ਸੀ। ਉੰਝ ਸਿਗਰਟ ਅਤੇ ਸਿਗਰਟ ਪੀਣ ਵਾਲੇ ਦੋਹਾਂ ਤੋ ਮੈਨੂੰ ਸਖਤ ਨਫਰਤ ਸੀ। “ਅਗਾਂਹ ਫਿਰ ਕੀ ਹੋਇਆ ਤੁਹਾਡੀ ਜਿੰਦਗੀ ਚ?” ਮੈ ਅਗਾਂਹ ਗੱਲ ਤੋਰ ਲਈ । “ਅਗਾਂਹ ……!”
ਅਗਾਂਹ ਕੀ ਹੋਇਆ ਆਖ ਕੇ ਉਹ ਕਿੰਨੀ ਦੇਰ ਚੁੱਪ ਰਹੀ । ਫਿਰ ਆਪੇ ਬੋਲਣ ਲੱਗ ਗਈ। “ਮੈ ਸੋਲਾਂ ਵਰ੍ਹਿਆ ਦੀ ਹੋ ਗਈ ਸੀ ਕਾਲਜ਼ ਜਾਣ ਲੱਗ ਗਈ ਸੀ। ਬੀਜੀ ਦਾ ਲਾਣਾ ਬੜਾ ਵੱਡਾ ਸੀ ਅਕਸਰ ਕਿਸੇ ਨਾ ਕਿਸੇ ਦਾ ਵਿਆਹ ਕੁੜਮਾਈ ਆਇਆ ਹੀ ਰਹਿੰਦਾ । ਮੈ ਕਦੇ ਬੀਜੀ ਨਾਲ ਨਾਂ ਜਾਂਦੀ ਕਿਉਕਿ ਮੈਨੂੰ ਇਹ ਸਭ ਸ਼ੋਰ ਸ਼ਰਾਬਾ ਹੀ
ਲੱਗਦਾ ਸੀ । ਪਰ ਹੁਣ ਬੀਜੀ ਮੈਨੂੰ ਜਬਰਦਸਤੀ ਨਾਲ ਲੈ ਕੇ ਤੁਰਦੇ । ਉਹ ਸੋਚਦੇ ਕਿ ਲੋਕਾਂ ਦੇ ਵਿਆਹ ਦੇਖਗੀ ਤਾਂ ਦੀਨ ਦੁਨੀਆਂ ਦਾ ਪਤਾ ਲੱਗੇਗਾ । ਨਾਲੇ ਜਵਾਨ ਕੁੜੀ ਲਈ ਜਰੂਰੀ ਸੀ ਕਿ ਉਹ ਦੂਜੀਆਂ ਕੁੜੀਆਂ ਨੂੰ ਫੇਰੇ ਲੈਦੇ ਵੇਖਣ ਤਾਂ ਕਿ ਉਹ ਆਪ ਸਿੱਖ ਲੈਣ ਕਿ ਇਸ ਤਰ੍ਹਾਂ ਫੇਰਿਆ ਤੇ ਨੀਵੀ ਪਾ ਕੇ ਘੁੰਮੀਦਾ ਹੈ। ਪਰ ਮੈਨੂੰ ਇਹ ਗੱਲ
ਬੇਫਜੂਲ ਲੱਗਦੀਆਂ । ਖੈਰ ਬੀਜੀ ਦੇ ਬੜਾ ਕਹਿਣ ਤੇ ਮੈਂ ਬੀਜੀ ਨਾਲ ਉਸ ਦੇ ਨਾਨਕੀ ਵਿਆਹ ਚੱਲੇ ਗਈ ਬੀਜੀ ਦੇ ਕਿਸੇ ਰਿਸ਼ਤੇਦਾਰ ਦਾ ਵਿਆਹ ਸੀ । ਬਹੁਤ ਸਾਰੇ ਪ੍ਰੋਹਣੇ ਆਏ ਹੋਏ ਸਨ ਉਹਨਾਂ ਚੋ ਹੀ ਇੱਕ ਬੀਜੀ ਦੀ ਸਕੀ ਮਾਸੀ ਦਾ ਮੁੰਡਾ ਜੈਮਲ ਵੀ ਆਪਣੀ ਬਹੂ ਨਾਲ ਅਮਰੀਕਾ ਤੋ ਆਇਆ ਹੋਇਆ ਸੀ। ਬੀਜੀ ਦੀ ਮਾਸੀ ਦਾ ਪੁੱਤ ਸੀ ਤਾਂ ਫਿਰ ਬੀਜੀ ਦਾ ਭਰਾ ਹੀ ਹੋਇਆ ਤੇ ਮੇਰਾ ਮਾਮਾ। ਛੇ ਸਾਲ ਪਹਿਲਾ ਮਾਮੇ ਨੇ ਅਮਰੀਕਾ ਤੋ ਆ ਕੇ ਕੁੜੀ ਨਾਲ ਵਿਆਹ ਕਰਾਇਆ ਸੀ । ਉਦੋ ਮੈ ਮਸਾ ਦੱਸਾਂ ਕੁ ਵਰਿਆ ਦੀ ਸੀ । ਮਾਮਾ ਅਮਰੀਕਾ ਤੋ ਵਿਆਹ ਲਈ ਆਇਆ ਸੀ ਸੋ ਸੁਭਾਵਿਕ ਗੱਲ ਹੈ ਕਿ ਅਮਰੀਕਾ ਵਾਲੇ ਨੂੰ ਟੋਪ ਦੀ ਹੀ ਕੁੜੀ ਮਿਲਣੀ ਸੀ । ਮੈ ਵੀ ਮਾਮੇ ਦੇ ਵਿਆਹ ਤੇ ਬੀਜੀ ਨਾਲ ਉਹਨਾਂ ਦੇ ਪਿੰਡ ਗਈ ਸੀ। ਮਾਮੀ ਬਹੁਤ ਹੀ ਸੋਹਣੀ ਸੀ ਸੁੱਲਫੇ ਦੀ ਲਾਟ ਵਰਗੀ ਗੋਰੀ ਨਸ਼ੋਹ ਬਹੁਤ ਹੀ ਸੋਹਣੀ । ਇੰਨੀ ਸੋਹਣੀ ਕਿ ਹੱਥ ਲਾਇਆ ਮੈਲੀ ਹੋਵੇ। ਮੈ ਖਾਸ ਤੋਰ ਤੇ ਮਾਮੇ ਮਾਮੀ ਨਾਲ ਫੋਟੋ ਵੀ ਕਰਾਈ ਸੀ । ਤੇ ਵਰ੍ਹਿਆ ਤੋ ਉਹ
ਫੋਟੋ ਸਾਂਭ ਕੇ ਆਪਣੇ ਘਰ ਰੱਖੀ ਹੋਈ ਸੀ।
ਵਿਆਹ ਤੋ ਸਾਲ ਬਆਦ ਮਾਮੀ ਅਮਰੀਕਾ ਚੱਲੇ ਗਈ ਸੀ ਤੇ ਹੁਣ ਇਹ ਦੋਵੇ ਬਹੁਤ ਸਾਲਾਂ ਬਆਦ ਕਿਸੇ ਰਿਸ਼ਤੇਦਾਰ ਦੇ ਵਿਆਹ ਤੇ ਦੋ ਜੁਆਕਾ ਸਮੇਤ ਦੱਸੀ ਸਾਲੀ ਇੰਡਿਆ ਵਾਪਸ ਆਏ ਸਨ ।
ਵਿਆਹ ਚ ਖੂਬ ਰੋਣਕਾਂ ਸਨ । ਮਾਮੀ ਨੂੰ ਮੈ ਭੱਜ ਕੇ ਮਿਲੀ। ਉਹ ਵੀ ਬੜੇ ਚਆ ਨਾਲ ਮੈਨੂੰ ਮਿਲੀ ਦੋ ਜੁਆਕ ਜੰਮਣ ਤੋ ਬਆਦ ਵੀ ਮਾਮੀ ਉਸੇ ਤਰਾਂ ਦੀ ਖੂਬਸੂਰਤ ਸੀ। ਮਾਮਾ ਨਜ਼ਰੀ ਨਹੀ ਆਇਆ। ਸ਼ਾਇਦ ਬੰਦਿਆ ਚ ਗਲਾਸੀ ਲਉਣ ਚ ਵਿਆਸਤ ਸੀ। ਰੋਟੀ ਦਾ ਸਮਾਂ ਆਇਆ ਤਾਂ ਸਾਰੇ ਬੰਦੇ ਬਾਹਰਲੇ ਹਵੇਲੀ ਵਾਲੋ ਘਰੋ ਇੱਧਰ ਵੱਡੇ ਵਿਹੜੇ ਚ ਆ ਗਏ । ਮਾਮਾ ਵੀ ਉਹਨਾਂ ਦੇ ਨਾਲ ਹੀ ਸੀ। ਮੈ ਦੂਰੋ ਆਉਦੇ ਮਾਮੇ ਵੱਲ ਵੇਖਿਆ ਤਾਂ ਮਾਮਾ ਮੇਰੇ ਕੋਲ ਦੀ ਚੋਰ ਅੱਖ ਨਾਲ ਵੇਖਦਿਆ ਲੰਘ ਗਿਆ। ਸ਼ਾਇਦ ਮਾਮੇ ਨੇ ਮੈਨੂੰ ਪਹਿਚਾਣਿਆ ਨਹੀ। ਦੂਰ ਪਰ੍ਹਾਂ ਖੜੀ ਬੀਜੀ ਦੇ ਪੈਰੀ ਹੱਥ ਲਾਇਆ ਅਤੇ ਬੀਜੀ ਨਾਲ ਸਾਡੇ ਪਰਿਵਾਰ ਦੀਆਂ ਗੱਲਾਂ ਕਰਨ ਲੱਗ ਗਿਆ ਗੱਲਾਂ ਗੱਲਾਂ ਚ ਬੀਜੀ ਨੇ
ਮੇਰੇ ਵਾਰੇ ਦੱਸਿਆ ਕਿ ਮੈ ਵੀ ਨਾਲ ਆਈ ਹਾਂ ਤਾਂ ਮਾਮੇ ਨੂੰ ਚਾਅ ਚੱੜ ਗਿਆ। ਬੀਜੀ ਨੇ ਮੈਨੂੰ ਅਵਾਜ਼ ਮਾਰੀ ਕਿ ਆ ਜੈਮਲ ਮਾਮੇ ਨੂੰ ਮਿਲ ਲੈ। ਮੈ ਮਾਮੇ ਨੂੰ ਜਾ ਕੇ ਸਤਿ ਸ਼੍ਰੀ ਅਕਾਲ ਬਲਾਈ ਤਾਂ ਮਾਮਾ ਹੈਰਾਨ ਹੀ ਰਹਿ ਗਿਆ ਕਿ ਮੈ ਇੰਨੀ ਵੱਡੀ ਹੋ ਗਈ ।
ਕੋਲੋ ਲੰਘਦਿਆਂ ਮਾਮੇ ਨੇ ਇਸੇ ਲਈ ਮੈਨੂੰ ਨਹੀ ਬੁਲਾਇਆ ਸੀ ੋਕਉਕਿ ਉਹ ਮੈਨੂੰ ਪਹਿਚਾਣ ਹ ਨਹੀ ਸਕਿਆ ਸੀ । ਮਾਮਾ ਬਾਰ ਬਾਰ ਮੇਰੇ ਸਿਰ ਤੇ ਹੱਥ ਫੇਰੀ ਜਾਂਦਾ ਸੀ ਤੇ ਬੇਜੀ ਨੂੰ ਆਖੀ ਜਾਂਦਾ ਸੀ ਕਿ ਕੁੜੀ ਕਿੱਡੀ ਜਵਾਨ ਨਿੱਕਲੀ ਹੈ । ਇਹ ਤਾਂ ਮੁਟਿਆਰ ਹੋ ਗਈ ਭੈਣੇ ਹੁਣ ਇਸ ਦਾ ਵਿਆਹ ਕਰਨ ਦੀ ਸੋਚ। ਥੇਰੇ ਕੁੜੀ ਰੱਝ ਕੇ ਸੋਹਣੀ ਆ ਇਹਨੂੰ ਮੈ ਅਮਰੀਕਾ ਲੈ ਜਾਣਾ ਆ ਇਹਦਾ ਰਿਸ਼ਤਾ ਉੱਥੇ ਕਰਾ ਕੇ ਅਸੀ ਨਹੀ ਇੰਡੀਆਂ ਰੋਲਣੀ ਇੰਨੀ ਸੁੱਨਖੀ ਸਾਡੀ ਭਾਣਜੀ। ਅਮਰੀਕਾ ਦਾ ਨਾ ਸੁਣ ਕੇ ਬੀਜੀ ਨੂੰ ਵੀ ਚਾਅ ਚੱੜ ਗਿਆ। ਹੋਰ ਵੀਰਾ ਤੁਸੀ ਹੀ ਕਰਨਾ ਆ ਇਹਦਾ ਰਿਸ਼ਤਾ । ਲੈ ਅੱਜ ਤੋ ਤੇਰੀ ਝੋਲੀ ਪਾ ਤੀ ਮੈ ਆਪਣੀ ਧੀ ਹੁਣ ਜਿੱਥੇ ਚਾਹੇ ਇਹਦਾ ਵਿਆਹ ਕਰ ਦਈ ਤੇਰੀ ਜਿੰਮੇਵਾਰੀ ਹੀ ਹੋਈ ਇਹ। ਸਾਡੇ ਟੱਬਰ ਚੋ ਕੋਈ ਬਾਹਰ ਨਹੀ ਗਿਆ ਸੀ ਉਸ ਸਮੇਂ। ਅਮਰੀਕਾ ਦਾ ਸੁਣ ਕੇ ਮੈਨੂੰ ਵੀ ਚਆ ਚੱੜ ਗਿਆ। ਨਾਲੇ ਇਹ ਮਾਮਾ ਮਾਮੀ ਤਾਂ ਮੇਰੇ ਫੇਵਰੈਟ ਸਨ । ਹੁਣ ਮੈ ਵੀ ਇਹਨਾਂ ਕੋਲ ਹੀ ਜਾਣ ਵਾਲੀ ਸੀ । ਮੈ ਬਹੁਤ ਖੁਸ਼ ਸੀ । ਮਾਮੀ ਦੇ ਆਲੇ ਦੁਆਲੇ ਗੇੜੇ ਕੱਢਦੀ । ਮਾਮਾ ਵੀ ਸਾਡੇ ਕੋਲ ਹੀ ਬਹੁਤ ਦੇਰ ਬੈਠਾ ਗੱਲਾ ਕਰਦਾ ਰਿਹਾ । ਸਾਰੇ ਰੋਟੀ ਵਰਤਾਉਣ ਲੱਗੇ ਤਾਂ ਪਾਣੀ ਪਉਣ ਲਈ ਗਲਾਸ ਘੱਟ ਗਏ । ਗਲਾਸ ਸਾਰੇ ਹਵੇਲੀ ਵਾਲੇ ਘਰ ਹੀ ਰਹਿ ਗਏ ਸਨ । ਮਾਮੀ ਹੁਣਾ ਨੇ ਮਾਮੇ ਨੂੰ ਉੱਥੋ ਗਲਾਸ ਕੱਠੇ ਕਰ ਕੇ ਲਿਉਣ ਲਈ ਆਖ ਦਿੱਤਾ । ਮੈ ਵੀ ਕੋਲ ਹੀ ਬੈਠੀ ਸੀ ਮਾਮਾ ਮੈਨੂੰ ਆਖਣ ਲੱਗ ਗਿਆ, ਆ ਜਾ ਕੁੜੀਏ ਆਪਾ ਮਾਮਾ ਭਾਣਜੀ ਇੱਕਠੇ ਕਰ ਲਿਆਇਏ ਗਲਾਸ। ਮੈਨੂੰ ਇਸ ਚ ਕੋਈ ਮਾਇਡ ਨਹੀ ਸੀ ਹਵੇਲੀ ਕੋਈ ਵਾਹਲੀ ਦੂਰ ਨਹੀ ਪੰਜ ਸੱਤ ਘਰ ਛੱਡ ਕੇ ਨਾਲ ਹੀ ਸੀ । ਨਾਲੇ ਮੇਰੇ ਲਈ ਮਾਮਾ ਕੋਈ ਅਣਜਾਣ ਨਹੀ ਸੀ। ਮੈਂ ਮਾਮੇ ਦੇ ਨਾਲ ਹੀ ਹਵੇਲੀ ਨੂੰ ਤੁਰ ਪਈ । ਹਵੇਲੀ ਚ ਪੂਰਾ ਘਰ ਸੀ ਚਾਰ ਪੰਜ ਕਮਰੇ ਵਰਾਡਾ ਸਾਰਾ ਕੁੱਝ ਘਰ ਵਰਗਾ ਹੀ ਸੀ । ਬੱਸ ਹੁਣ ਇੱਥੇ ਕੋਈ ਰਹਿੰਦਾ ਨਹੀ ਸੀ । ਰਿਸ਼ਤੇਦਾਰਾਂ ਨੇ ਨਵਾਂ ਘਰ ਬਣਾ ਲਿਆ ਸੀ ਤੇ ਉਸੇ ਘਰ ਹੀ ਹੁਣ ਮੂਵ ਹੋ ਗਏ ਸਨ । ਇਸ ਥਾਂ ਸਿਰਫ ਪਸ਼ੂ ਵਗੈਰਾ ਹੀ ਬੰਨਦੇ ਸਨ ਜਾ ਇੱਕ ਦੋ ਬੈਠਕਾ ਬਾਹਰੋ ਆਏ ਮਾਮੇ ਹੁਣਾ ਦੇ ਦੋਸਤਾਂ ਦੇ ਬੈਠਣ ਲਈ ਸਵਾਰੀਆਂ ਹੋਈਆਂ ਸਨ। ਗੱਲਾਂ ਕਰਦੇ ਅਸੀ ਝੱਟ ਹਵੇਲੀ ਪਹੁੰਚ ਗਏ।
ਮੈ ਅੰਦਰ ਵੜਦਿਆਂ ਹੀ ਗਲਾਸ ਕੱਠੇ ਕਰਨੇ ਸ਼ਰੂ ਕਰ ਦਿੱਤੇ ਮਾਮਾ ਅਗਾਂਹ ਇੱਕ ਕਮਰੇ ਚੋ ਗਲਾਸ ਖਾਲੀ ਕਰਨ ਲੱਗ ਗਿਆ । ਕੁੱਝ ਕੁ ਮਿੰਟਾਂ ਚ ਹੀ ਮੈ ਬੀਹ ਪੱਚੀ ਗਲਾਸ ਇੱਕਠੇ ਕਰ ਲਏ ਤੇ ਮਾਮੇ ਨੂੰ ਲੱਭਣ ਲੱਗ ਗਈ। ਮਾਮਾ ਅੰਦਰ ਕਮਰੇ ਚ ਵੜਿਆ ਸੀ ਪਰ ਕਾਫੀ ਸਮੇਂ ਤੋ ਬਾਹਰ ਨਹੀ ਆਇਆ ਸੀ । ਮੈ ਦੋ ਕੁ ਵਾਰ ਮਾਮਾ ਜੀ ਮਾਮਾ ਜੀ ਆਖ ਕੇ ਅਵਾਜ਼ ਮਾਰੀ । ਮਾਮੇ ਨੇ ਮੇਰੀ ਅਵਾਜ਼ ਦਾ ਉੱਤਰ ਨਾਂ ਦਿੱਤਾ ਤਾਂ ਮੈ ਡਰ ਗਈ ਕਿ ਮਤਾ ਮਾਮੇ ਨੂੰ ਅੰਦਰ ਕੁੱਝ ਹੋ ਹੀ ਨਾਂ ਗਿਆ ਹੋਵੇ ।
ਹਵੇਲੀ ਵਿੱਚ ਹੋਰ ਕੋਈ ਹੈ ਵੀ ਨਹੀ ਸੀ ਮੇਰੇ ਤੇ ਮਾਮੇ ਤੋ ਬਿਨਾਂ। ਮੈ ਕਾਹਲੀ ਨਾਲ ਅੰਦਰ ਬੈਠਕ ਵੱਲ ਮਾਮੇ ਨੂੰ ਵੇਖਣ ਭੱਜੀ । ਅੰਦਰ ਵੜਿਦਿਆਂ ਹੀ ਇੱਕ ਦਮ ਕਿਸੇ ਨੇ ਬੱਤੀ ਦਾ ਸੁੱਚ ਬੰਦ ਕਰ ਦਿੱਤਾ ਤੇ ਮੈਨੂੰ ਜੋਰ ਨਾਲ ਮਜਬੂਤ ਬਾਹਾਂ ਨੇ ਘੁੱਟ ਲਿਆ । ਮੈ ਬਹੁਤ ਡਰ ਗਈ ਮੇਰੀ ਚੀਕ ਨਿਕਲ ਗਈ ਮੈਨੂੰ ਪਤਾ ਨਹੀ ਚੱਲ ਰਿਹਾ ਸੀ ਕਿ ਮੈਨੂੰ ਘੁੱਟਣ ਵਾਲਾ ਕੌਣ ਹੈ । ਕਮਰੇ ਚ ਬਹੁਤ ਹਨੇਰਾ ਸੀ । ਮੈ ਮਾਮਾ ਜੀ ਮਾਮਾ ਜੀ ਕਰ ਕੇ ਅਵਾਜ਼ਾ ਮਾਰਨ ਲੱਗ ਗਈ। ਕੁੱਝ ਪਲ ਲਈ ਮੈਨੂੰ ਲੱਗਾ ਕਿ ਕੋਈ ਚੋਰ ਦਰਵਾਜੇ ਪਿੱਛੇ ਲੁੱਕ ਕੇ ਖੜਾ ਸੀ ਮੈਨੂੰ ਘੁੱਟ ਕੇ ਜੱਫੀ ਪਉਣ ਵਾਲੇ ਨੇ ਬੇਤਿਹਾਸ਼ਾ ਚੁਮੰਣਾ ਸ਼ੁਰੂ ਕਰ ਦਿੱਤਾ ਉਸ ਦੇ ਮੂੰਹ ਚੋ ਸ਼ਰਾਬ ਦਾ ਮੁਸ਼ਕ ਆ ਰਿਹਾ ਸੀ ਮੈ ਆਪਣੇ ਆਪ ਨੂੰ ਬਹੁਤ ਛਡਾਉਣ ਦੀ ਕੋਸ਼ਿਸ ਕੀਤੀ ਪਰ ਉਸ ਮਜਬੂਤ ਸਰੀਰ ਦੀ ਪਕੜ ਇੰਨੀ ਸੀ ਕਿ ਮੈ ਆਪਣਾ ਆ ਛੁੱਡਾ ਨਹੀ ਪਾ ਰਹੀ ਸੀ । ੳਹ ਆਪਣੇ ਹੱਥ ਮੇਰੇ ਜਿਸਮ ਤੇ ਫੇਰ ਰਿਹਾ ਸੀ ਤੇ ਮੈ ਕੁਰਲਾ ਰਹੀ ਸੀ। ਇਸ ਤਰ੍ਹਾਂ ਜਿਸ ਤਰ੍ਹਾਂ ਇੱਕ ਸ਼ਿਕਾਰੀ ਦੇ ਜਾਲ ਚ ਫਸਿਆ ਪੰਛੀ ਕੁਰਲਾ ਰਿਹਾ ਹੁੰਦਾ ਹੈ। ਹਨੇਰਾ ਕਰ ਕੇ ਮੈਨੂੰ ਕੁੱਜ ਨਹੀ ਪਤਾ ਲੱਗ ਰਿਹਾ ਸੀ ਕਿ ਇਹ ਕੌਣ ਸੀ। ਮੈ ਚੀਕ ਮਾਰਨ ਲੱਗਦੀ ਤਾਂ ਉਹ ਮੇਰਾ ਮੂੰਹ ਤੇ ਗਲਾ ਦਵਾ ਦਿੰਦਾ। ੳਾਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਲਗਾਤਾਰ ਕਰ ਰਹੀ ਸੀ। ਇੱਕ ਵਾਰ ਫਿਰ ਮੈ ਦਰੋਪਦੀ ਬਣ ਗਈ ਸੀ ਪਰ ਇਸ ਵਾਰ ਮੇਰਾ ਚੀਰਹਰਣ ਕਿਸ
ਹੱਥੋ ਹੌਣ ਜਾ ਰਿਹਾ ਸੀ ਕੁੱਝ ਪਤਾ ਨਹੀ ਸੀ ।

(ਚੱਲਦਾ)

 

 

Loading

Scroll to Top
Latest news
जिले के विकास के लिए बैंकों द्वारा विभिन्न योजनाओं के तहत अधिक से अधिक क़र्ज़ वितरित किया जाये: अतिर... जिला रोजगार एवं कारोबार ब्यूरो ने विश्व दिवस मनाया डिविजनल कमिश्नर ने जिमखाना क्लब में सोलर पावर परियोजना का उद्घाटन किया दोआबा वेलफेयर सोसायटी ने किया गया तीसरे कीर्तन दरबार सफर-ए-शहादत का आयोजन क्रिसमस पर ओपन डोर चर्च खोजनेवाला में करवाएं महान समागम में मोहिंदर भगत ने मुख्य अतिथि के रुप में की... एनसीसी कैडेटों द्वारा स्वंतन्त्रता संग्राम के सेनानियों के योगदान पर परिचर्चा बच्चों की भलाई के लिए काम कर रही संस्थाओं की जुवेनाईल जस्टिस एक्ट के अंतर्गत रजिस्ट्रेशन अनिर्वाय: ड... प्रोजैक्ट जीवन जोत के अंतर्गत बाल भिक्षा को रोकने के लिए चलाया अभियान, 2 लड़कियाँ को किया रैसक्यू ਕਾਮਰੇਡ ਲਹਿੰਬਰ ਸਿੰਘ ਤੱਗੜ ਅਤੇ ਬੀਬੀ ਗੁਰਪਰਮਜੀਤ ਕੌਰ ਤੱਗੜ ਵੱਲੋਂ ਸੀਪੀਆਈ ( ਐਮ )  ਨੂੰ 3 ਲੱਖ ਰੁਪਏ ਸਹਾਇਤਾ जालंधर ग्रामीण पुलिस ने 4 ड्रग तस्करों के खिलाफ चलाया बड़ा ऑपरेशन, 84.52 लाख रुपये की संपत्ति जब्त*