ਨਹਿਰੂ ਯੁਵਾ ਕੇਂਦਰ ਜਲੰਧਰ ਵਲੋਂ ਕਰਵਾਏ ਗਏ ਤਿੰਨ ਰੋਜਾ ਨਿਵੇਸ਼ਕ ਸਿੱਖਿਆ ਪ੍ਰੋਗਰਾਮ ਦੇ ਆਖਰੀ ਦਿਨ ਮੁਖ ਮਹਿਮਾਨ ਵਜੋਂ ਸੇਵਾਮੁਕਤ ਜੱਜ ਸਰਦਾਰ ਦਰਸ਼ਨ ਸਿੰਘ ਨੇ ਸ਼ਿਰਕਤ ਕੀਤੀ।ਓਹਨਾ ਵਲੋਂ ਸਾਰੇ ਭਾਗੀਦਾਰਾਂ ਨੂੰ ਨਿਵੇਸ਼ ਕਰਨ ਲਈ ਪ੍ਰੇਰਿਤ ਕੀਤਾ ਗਿਆ। ਓਹਨਾ ਵਲੋਂ ਨਹਿਰੂ ਯੁਵਾ ਕੇਂਦਰ ਵਲੋਂ ਕਰਵਾਏ ਇਸ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਗਈ। ਇਸ ਪ੍ਰੋਗਰਾਮ ਦੇ ਆਖਰੀ ਦਿਨ ਡਾਕਖਾਨੇ ਦੀ ਸਕੀਮਾਂ ਬਾਰੇ ਦਸਿਆ ਗਿਆ। ਇਸ ਮੌਕੇ ਹਰਵਿੰਦਰ ਸਿੰਘ ਸਬ ਪੋਸਟ ਮਾਸਟਰ ਨੇ ਡਾਕਖਾਨੇ ਦੀਆਂ ਵੱਖ ਵੱਖ ਸਕੀਮਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿਤੀ। ਇਸ ਮੌਕੇ ਓਹਨਾ ਵਲੋਂ ਪੋਸਟਲ ਲਾਈਫ ਇੰਸੂਰੈਂਸ, ਪਬਲਿਕ ਪ੍ਰੋਵਿਡੇੰਟ ਫੰਡ, ਆਦਿ ਬਾਰੇ ਦਸਿਆ ਗਿਆ। ਅੰਤ ਵਿਚ ਨਹਿਰੂ ਯੁਵਾ ਕੇਂਦਰ ਜਲੰਧਰ ਦੇ ਲੇਖਾ ਅਤੇ ਪ੍ਰੋਗਰਾਮ ਸਹਾਇਕ ਰਿਸ਼ਿਵ ਸਿੰਗਲਾ ਅਤੇ ਮੁਖ ਮਹਿਮਾਨ ਵਲੋਂ ਸਾਰੇ ਭਾਗੀਦਾਰਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੁਰਜੀਤ ਲਾਲ, ਸੁਖਵੰਤ ਸਿੰਘ, ਕੁਲਵਿੰਦਰ ਕੁਮਾਰ, ਕਾਜਲ, ਆਦਿ ਹਾਜ਼ਿਰ ਸਨ।