ਹਰ ਮਹੀਨੇ ਦੇ ਦੂਜੇ ਸੋਮਵਾਰ ਨੂੰ ਲਗਾਇਆ ਜਾਵੇਗਾ ਅਪ੍ਰੈਂਟਿਸਸ਼ਿਪ ਮੇਲਾ : ਵਧੀਕ ਡਿਪਟੀ ਕਮਿਸ਼ਨਰ
ਕੋਈ ਵੀ ਆਈ.ਟੀ.ਆਈ./ਡਿਪਲੋਮਾ ਹੋਲਡਰ https://www.apprenticeshipindia.gov.in/ ’ਤੇ ਕਰ ਸਕਦੈ ਰਜਿਸਟਰ
ਜਲੰਧਰ (Jatinder Rawat)- ਆਈ.ਟੀ.ਆਈ. ਮੇਹਰਚੰਦ ਵਿਖੇ ਅੱਜ ਅਪ੍ਰੈਂਟਿਸਸ਼ਿਪ ਮੇਲਾ ਲਗਾਇਆ ਗਿਆ, ਜਿਸ ਵਿੱਚ ਜ਼ਿਲ੍ਹਾ ਜਲੰਧਰ ਅਧੀਨ ਚੱਲ ਰਹੀਆਂ ਸਮੂਹ ਆਈ.ਟੀ.ਆਈਜ਼ ਵਿਖੇ ਵੱਖ-ਵੱਖ ਕੋਰਸਾਂ ਵਿੱਚ ਟ੍ਰੇਨਿੰਗ ਲੈ ਰਹੇ ਸਿਖਿਆਰਥੀਆਂ ਨੇ ਭਾਗ ਲਿਆ ਅਤੇ ਅਪ੍ਰੈਂਟਿਸਸ਼ਿਪ ਪੋਰਟਲ ’ਤੇ ਆਪਣੀ ਰਜਿਸਟ੍ਰੇਸ਼ਨ ਕਰਵਾਈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਰਿੰਦਰਪਾਲ ਸਿੰਘ ਬਾਜਵਾ ਨੇ ਦੱਸਿਆ ਕਿ ਇਸ ਮੇਲੇ ਵਿੱਚ ਜਿਥੇ 6 ਉਦਯੋਗਿਕ ਇਕਾਈਆਂ ਵੱਲੋਂ ਸ਼ਿਰਕਤ ਕੀਤੀ ਗਈ ਉਥੇ 305 ਸਿਖਿਆਰਥੀਆਂ ਨੇ ਭਾਗ ਲੈਂਦਿਆਂ ਅਪ੍ਰੈਂਟਿਸਸ਼ਿਪ ਪੋਰਟਲ ’ਤੇ ਆਪਣੀ ਰਜਿਸਟ੍ਰੇਸ਼ਨ ਕਰਵਾਈ।
ਵਧੀਕ ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਅਪ੍ਰੈਂਟਿਸਸ਼ਿਪ ਮੇਲਾ ਹਰ ਮਹੀਨੇ ਦੇ ਦੂਜੇ ਸੋਮਵਾਰ ਨੂੰ ਲਗਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਜਲੰਧਰ ਦਾ ਕੋਈ ਵੀ ਆਈ.ਟੀ.ਆਈ./ਡਿਪਲੋਮਾ ਹੋਲਡਰ ਉਮੀਦਵਾਰ ਆਪਣੇ ਆਪ ਨੂੰ ਅਪ੍ਰੈਂਟਿਸਸ਼ਿਪ ਪੋਰਟਲ https://www.apprenticeshipindia.gov.in/ ’ਤੇ ਰਜਿਸਟਰ ਕਰ ਸਕਦਾ ਹੈ ਅਤੇ ਆਉਣ ਵਾਲੇ ਮੇਲੇ ਵਿੱਚ ਭਾਗ ਲੈ ਸਕਦਾ ਹੈ।
ਇਸ ਮੌਕੇ ਨੈਸ਼ਨਲ ਸਕਿੱਲ ਟ੍ਰੇਨਿੰਗ ਇੰਸਟੀਟਿਊਟ ਲੁਧਿਆਣਾ ਤੋਂ ਟ੍ਰੇਨਿੰਗ ਅਫ਼ਸਰ ਸ਼ਿਵ ਜੋਸ਼ੀ, ਆਈ.ਟੀ.ਆਈ ਮੇਹਰਚੰਦ ਦੇ ਪ੍ਰਿੰਸੀਪਲ ਤਰਲੋਚਨ ਸਿੰਘ, ਆਈ.ਟੀ.ਆਈ.(ਲੜਕੀਆਂ) ਦੇ ਪ੍ਰਿੰਸੀਪਲ ਰੁਪਿੰਦਰ ਕੌਰ, ਆਈ.ਟੀ.ਆਈ.(ਲੜਕੀਆਂ), ਕਰਤਾਰਪੁਰ ਦੇ ਪ੍ਰਿੰਸੀਪਲ ਜਸਮਿੰਦਰ ਸਿੰਘ, ਆਈ.ਟੀ.ਆਈ. ਮੇਹਰ ਚੰਦ ਤੋਂ ਵਿਕਰਮਜੀਤ, ਪੀ.ਐਸ.ਡੀ.ਐਮ. ਦੇ ਜ਼ਿਲ੍ਹਾ ਮੈਨੇਜਰ ਸੂਰਜ ਕਲੇਰ, ਐਮ.ਜੀ.ਐਨ.ਐਫ.,ਜਲੰਧਰ ਵਰਿੰਦਰ ਯਾਦਵ, ਸਬ-ਰੀਜਨਲ ਰੋਜ਼ਗਾਰ ਦਫਤਰ ਜਲੰਧਰ ਤੋਂ ਗੁਰਦਿਆਲ ਚੰਦ ਮੌਜੂਦ ਸਨ।