ਰਈਆ, (ਕਮਲਜੀਤ ਸੋਨੂੰ)—ਦਾਣਾ ਮੰਡੀ ਰਈਆ ਵਿਖੇ ਇੱਕ ਔਰਤ ਕੋਲੋ ਮੋਬਾਇਲ ਫੋਨ ਖੋਹ ਕੇ ਭੱਜੇ ਦੋ ਦੋਸ਼ੀਆ ਨੂੰ ਲੋਕਾ ਦੀ ਮਦਦ ਨਾਲ ਫੜਕੇ ਪੁਲਿਸ ਹਵਾਲੇ ਕਰਨ ਦਾ ਸਮਾਚਾਰ ਹੈ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਪਰਮਜੀਤ ਕੌਰ ਪਤਨੀ ਸਵ: ਸੁਖਵਿੰਦਰ ਸਿੰਘ ਵਾਸੀ ਪਿੰਡ ਫੇਰੂਮਾਨ ਜੋ ਆਪਣੇ ਦੋਹਤੇ ਸਾਹਿਲਪ੍ਰੀਤ ਨਾਲ ਦਾਣਾ ਮੰਡੀ ਰਈਆ ਬੱਸ ਅੱਡੇ ਵਿਖੇ ਖੜੀ ਸੀ ਤੇ ਉਸ ਵਕਤ ਅਚਾਨਕ ਮੋਟਰਸਾਈਕਲ ਸਵਾਰ ਦੋ ਨੋਜਵਾਨ ਲੜਕੇ ਉਸਦਾ ਫੋਨ ਖੋਹਕੇ ਭੱਜ ਨਿਕਲੇ ਜਿਸਦਾ ਇਸ ਅੋਰਤ ਵਲੋ ਰੌਲਾ ਪਾਉਣ ਅਤੇ ਪਿੱਛਾ ਕਰਨ ਤੇ ਲੋਕਾ ਦੀ ਮਦਦ ਨਾਲ ਇਹਨਾਂ ਦੋਸ਼ੀਆਂ ਨੂੰ ਪਿੰਡ ਮੱਧ ਤੋਂ ਕਾਬੂ ਕਰ ਲਿਆ ਗਿਆ ਜਿੰਨਾਂ ਦੀ ਸਥਾਨਕ ਲੋਕਾਂ ਵਲੋ ਮਾਰਕੁੱਟ ਕਰਕੇ ਚੌਕੀ ਰਈਆ ਪੁਲਿਸ ਹਵਾਲੇ ਕਰ ਦਿੱਤਾ ਗਿਆ ਅਤੇ ਚੌਕੀ ਇੰਚਾਰਜ ਰਈਆ ਰਘਬੀਰ ਸਿੰਘ ਵਲੋ ਇਹਨਾਂ ਦੋਸ਼ੀਆ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਦੇ ਹੋਏ ਪਰਚਾ ਦਰਜ਼ ਕਰ ਦਿੱਤਾ ਗਿਆ ਹੈ। ਅਤੇ ਦੋਸ਼ੀਆ ਦੀ ਪਛਾਣ ਜਸਵਿੰਦਰ ਸਿੰਘ ਪੁੱਤਰ ਹਰਦੀਪ ਸਿੰਘ,ਗੁਰਪ੍ਰੀਤ ਸਿੰਘ ਪੁੱਤਰ ਦਯਾ ਸਿੰਘ ਵਾਸੀ ਪਿੰਡ ਧੂਲਕਾ ਦੇ ਵਜੋ ਹੋਈ ਹੈ।