ਨਵੀਂ ਦਿੱਲੀ- ਆਯੁਰਵੇਦ ਅਤੇ ਕੁਦਰਤੀ ਦਵਾਈਆਂ ਤੋਂ ਉਤਪਾਦ ਬਣਾਉਣ ਦਾ ਦਾਅਵਾ ਕਰਨ ਵਾਲੀ ਕੰਪਨੀ ਪਤੰਜਲੀ ‘ਤੇ ਵੱਡਾ ਦੋਸ਼ ਲੱਗਾ ਹੈ। ਇਸ ਸਬੰਧੀ ਕੰਪਨੀ ਨੂੰ ਕਾਨੂੰਨੀ ਨੋਟਿਸ ਵੀ ਭੇਜਿਆ ਗਿਆ ਹੈ। ਸ਼ਿਕਾਇਤਕਰਤਾ ਨੇ ਦਾਅਵਾ ਕੀਤਾ ਹੈ ਕਿ ਕੰਪਨੀ ਦੇ ਟੂਥਪੇਸਟ ਦਿਵਿਆ ਦੰਤ ਮੰਜਨ ਵਿਚ ਮਾਸਾਹਾਰੀ ਚੀਜ਼ਾਂ ਦੀ ਵਰਤੋਂ ਕੀਤੀ ਗਈ ਹੈ।
ਕੰਪਨੀ ਇਸ ‘ਤੇ ਹਰੇ ਰੰਗ ਦਾ ਲੇਬਲ ਲਗਾਉਂਦੀ ਹੈ, ਜਿਸ ਦਾ ਮਤਲਬ ਹੈ ਕਿ ਇਹ ਉਤਪਾਦ ਪੂਰੀ ਤਰ੍ਹਾਂ ਸ਼ਾਕਾਹਾਰੀ ਹੈ। ਵਕੀਲ ਸ਼ਸ਼ਾ ਜੈਨ ਨੇ ਪਤੰਜਲੀ ‘ਤੇ ਆਪਣੇ ਸ਼ਾਕਾਹਾਰੀ ਉਤਪਾਦ ‘ਚ ਮਾਸਾਹਾਰੀ ਪਦਾਰਥ ਦੀ ਵਰਤੋਂ ਕਰਨ ਦਾ ਦੋਸ਼ ਲਾਉਂਦਿਆਂ ਕਾਨੂੰਨੀ ਨੋਟਿਸ ਭੇਜਿਆ ਹੈ। ਟਵਿੱਟਰ ‘ਤੇ ਆਪਣੀ ਚਿੰਤਾ ਜ਼ਾਹਰ ਕਰਦੇ ਹੋਏ ਸ਼ਾਸ਼ਾ ਨੇ ਲਿਖਿਆ ਹੈ ਕਿ ਕੰਪਨੀ ਆਪਣੇ ਉਤਪਾਦਾਂ ‘ਚ ਸ਼ਾਕਾਹਾਰੀ ਤੱਤਾਂ ਦੀ ਵਰਤੋਂ ਕਰਨ ਦਾ ਦਾਅਵਾ ਕਰਦੀ ਹੈ