ਸੈਕਰਾਮੈਂਟੋ ਡਿਸਟ੍ਰਿਕ ਅਟਾਰਨੀ ਦੇ ਉਮੀਦਵਾਰ ਥੀਨ ਹੋ ਲਈ ਪੰਜਾਬੀਆਂ ਵੱਲੋਂ ਕੀਤਾ ਗਿਆ ਫੰਡ ਰੇਜ਼ਿੰਗ

ਸੈਕਰਾਮੈਂਟੋ,  (ਰਾਜ ਗੋਗਨਾ )-ਕੈਲੀਫੋਰਨੀਆ ‘ਚ 7 ਜੂਨ ਨੂੰ ਵੱਖ-ਵੱਖ ਅਹੁਦਿਆਂ ਲਈ ਚੋਣਾਂ ਹੋਣ ਜਾ ਰਹੀ ਰਹੀਆਂ ਹਨ। ਸਿੱਖ ਭਾਈਚਾਰੇ ਵੱਲੋਂ ਇਸ ਵਾਰ ਇਨ੍ਹਾਂ ਚੋਣਾਂ ‘ਚ ਵੱਧ-ਚੜ੍ਹ ਕੇ ਵੱਖ-ਵੱਖ ਉਮੀਦਵਾਰਾਂ ਦੀ ਮਦਦ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਹੀ ਸੈਕਰਾਮੈਂਟੋ ਡਿਸਟ੍ਰਿਕ ਅਟਾਰਨੀ ਲਈ ਚੋਣ ਲੜ ਰਹੇ ਉਮਦੀਵਾਰ ਥੀਨ ਹੋ ਲਈ ਵੀ ਸਿੱਖ ਭਾਈਚਾਰੇ ਵੱਲੋਂ ਇਕ ਫੰਡ ਰੇਜ਼ਿੰਗ ਦਾ ਆਯੋਜਿਨ ਕੀਤਾ ਗਿਆ। ਜੋ ਮਾਊਂਟੇਨ ਮਾਈਕ ਪੀਜ਼ਾ, ਨਟੋਮਸ ਵਿਖੇ ਹੋਏ ਇਸ ਫੰਡ ਰੇਜਿੰਗ ਸਮਾਗਮ ‘ਚ ਸੈਕਰਾਮੈਂਟੋ ਅਤੇ ਇਸ ਦੇ ਨਾਲ ਲੱਗਦਿਆਂ ਇਲਾਕਿਆਂ ਤੋਂ ਆ ਕੇ ਸਿੱਖ ਭਾਈਚਾਰੇ ਦੇ ਆਗੂਆਂ ਨੇ ਹਿੱਸਾ ਲਿਆ ਅਤੇ ਵੱਧ-ਚੜ੍ਹ ਕੇ ਉਮੀਦਾਵਾਰ ਥੀਨ ਹੋ ਦੀ ਮਦਦ ਕਰਨ ਲਈ ਆਪੋ-ਆਪਣੇ ਵਿਚਾਰ ਪੇਸ਼ ਕੀਤੇ। ਇਸ ਦੌਰਾਨ ਥੀਨ ਹੋ ਨੇ ਦੱਸਿਆ ਕਿ ਮੈਂ ਸਿੱਖ ਭਾਈਚਾਰੇ ਨੂੰ ਬੜੇ ਨੇੜਿਓਂ ਹੋ ਕੇ ਦੇਖਿਆ ਹੈ ਅਤੇ ਸਿੱਖਾਂ ਬਾਰੇ ਚੰਗੀ ਤਰ੍ਹਾਂ ਜਾਣੂ ਹਾਂ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਮੈਂ ਚੋਣਾਂ ਜਿੱਤਣ ਤੋਂ ਬਾਅਦ ਸਿੱਖਾਂ ਦੀ ਹਰ ਔਖੀ ਘੜੀ ਮੌਕੇ ਸਾਥ ਦਿਆਂਗਾ। ਇਸ ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਗੁਲਿੰਦਰ ਗਿੱਲ, ਜੱਸ ਹੁੰਦਲ, ਅਮਰੀਕ ਸਿੰਘ, ਸ਼ਾਨ ਗਿੱਲ, ਗੁਰਮੇਜ਼ ਗਿੱਲ, ਗੁਰਦੀਪ ਗਿੱਲ, ਗੁਰਨਾਮ ਸਿੰਘ ਪੰਮਾ, ਜਸਮੇਲ ਸਿੰਘ ਚਿੱਟੀ, ਅਟਾਰਨੀ ਜਸਪ੍ਰੀਤ ਸਿੰਘ, ਢਿੱਲੋਂ, ਐਂਡੀ ਸੰਧੂ, ਮੋਨੂੰ ਸੰਧੂ, ਸੁਖਵਿੰਦਰ ਸਿੰਘ, ਬਲਵਿੰਦਰ ਡੁਲਕੂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਆਗੂ ਹਾਜ਼ਰ ਸਨ।ਇਸ ਮੋਕੇ ਸ:  ਗੁਰਜਤਿੰਦਰ ਸਿੰਘ ਰੰਧਾਵਾ ਨੇ ਸਟੇਜ ਦੀ ਭੂਮਿਕਾ ਬੜੀ ਬਾਖੂਭੀ ਨਾਲ ਨਿਭਾਈ। ਥੀਨ ਹੋ ਦੇ ਮੁਕਾਬਲੇ ਇਕ ਹੋਰ ਉਮੀਦਵਾਰ ਇਲਾਨਾ ਮੈਥਿਊਜ਼ ਵੀ ਚੋਣ ਮੈਦਾਨ ਵਿੱਚ ਹੈ

Loading

Scroll to Top
Latest news
Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र ਵਾਰਡ ਨੰਬਰ 21 ਵਿੱਚ ਭਾਜਪਾ ਉਮੀਦਵਾਰ ਅੰਜੂ ਭਾਰਦਵਾਜ ਦੇ ਹਕ਼ ਵਿਚ ਚੱਲੀ ਹਨੇਰੀ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਕੀਤੇ... भारतीय जनता पार्टी में प्रदीप खुल्लर की हुई घर वापसी ਭੀਖੀ ਦੇ ਕਬੱਡੀ ਕੱਪ 'ਤੇ ਹਰਿਆਣੇ ਦੇ ਗੱਭਰੂਆਂ ਦੀ ਝੰਡੀ राज्य चुनाव आयोग के निर्देशों और नियमों की इन्न- बिन्न पालना यकीनी बनाने को कहा आप पंजाब अध्यक्ष अमन अरोड़ा ने डेरा ब्यास प्रमुख बाबा गुरिंदर सिंह ढिल्लों से मुलाकात की आम आदमी पार्टी ने जालंधर के विकास के लिए पांच बड़ी गारंटियों की घोषणा की