ਸ੍ਰੀ ਸਵਪਨ ਸ਼ਰਮਾ, ਆਈ.ਪੀ.ਐਸ, ਸੀਨੀਅਰ ਪੁਲਿਸ ਕਪਤਾਨ ਜਲੰਧਰ (ਦਿਹਾਤੀ) ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ, ਸ੍ਰੀ ਕੰਵਰਪ੍ਰੀਤ ਸਿੰਘ ਚਾਹਲ, ਪੀ.ਪੀ.ਐਸ, ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ) ਜਲੰਧਰ ਦਿਹਾਤੀ ਅਤੇ ਸ੍ਰੀ ਜਸਬਿੰਦਰ ਸਿੰਘ, ਪੀ.ਪੀ.ਐਸ, ਉਪ ਪੁਲਿਸ ਕਪਤਾਨ, ਸਬ ਡਵੀਜਨ ਸ਼ਾਹਕੋਟ ਜੀ ਦੀ ਅਗਵਾਈ ਹੇਠ ਇੰਸਪੈਕਟਰ ਹਰਦੀਪ ਸਿੰਘ ਮੁੱਖ ਅਫਸਰ ਥਾਣਾ ਸ਼ਾਹਕੋਟ ਵੱਲੋ ਸਮੇਤ ਪੁਲਿਸ ਪਾਰਟੀ ਨੇ 03 ਗੁੰਮ ਹੋਏ ਬੱਚਿਆ ਨੂੰ ਕੁੱਝ ਘੰਟਿਆ ਵਿੱਚ ਟਰੇਸ ਕਰਕੇ ਵਾਰਸਾ ਦੇ ਹਵਾਲੇ ਕੀਤਾ ਅਤੇ ਚੋਰੀ ਦੇ ਮੋਟਰਸਾਈਕਲ ਸਮੇਤ 01 ਵਿਅਕਤੀ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ।
1) ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਜਸਬਿੰਦਰ ਸਿੰਘ, ਪੀ.ਪੀ.ਐਸ, ਉਪ ਪੁਲਿਸ ਕਪਤਾਨ, ਸਬ ਡਵੀਜਨ ਸ਼ਾਹਕੋਟ ਨੇ ਦੱਸਿਆ ਕਿ ਮਿਤੀ 09.05.2022 ਨੂੰ ਸੁਰੇਸ਼ ਸਾਧਾ ਪੁੱਤਰ ਮਹਿੰਦਰਾ ਸਾਧਾ ਵਾਸੀ ਗਮਰੀਆ ਬਜਾਰ ਥਾਣਾ ਗਮਰੀਆ ਜਿਲ੍ਹਾ ਮੱਧੇਪੁਰ ਸਟੇਟ ਬਿਹਾਰ ਹਾਲ ਵਾਸੀ ਪੱਤੀ ਸਾਹਲਾ ਨਗਰ ਮਲਸੀਆ ਥਾਣਾ ਸ਼ਾਹਕੋਟ ਜਿਲ੍ਹਾ ਜਲੰਧਰ ਨੇ ਇਤਲਾਹ ਦਿੱਤੀ ਕਿ ਉਹ ਕੰਮਕਾਰ ਕਰਨ ਲਈ ਘਰ ਤੋਂ ਬਾਹਰ ਗਏ ਹੋਏ ਸਨ ਤੇ ਵਕਤ ਕਰੀਬ 07:30 ਸ਼ਾਮ ਜਦੋ ਉਹ ਘਰ ਵਾਪਸ ਆਏ ਤਾਂ ਉਸ ਦੇ ਬੱਚੇ ਸ਼ਿਵਾ ਉਮਰ ਕਰੀਬ 10 ਸਾਲ, ਨਰੇਸ਼ ਕੁਮਾਰ ਉਮਰ ਕਰੀਬ 05 ਸਾਲ, ਉਸ ਦੀ ਭਾਣਜੀ ਸਰਸਵਤੀ ਉਮਰ ਕਰੀਬ 07 ਸਾਲ ਘਰ ਵਿੱਚ ਨਹੀਂ ਮਿਲੇ। ਜੋ ਉਹਨਾਂ ਨੂੰ ਸ਼ੱਕ ਹੈ ਕਿ ਬੱਚਿਆ ਨੂੰ ਕਿਸੇ ਨੇ ਬੰਦੀ ਬਣਾ ਕੇ ਰੱਖਿਆ ਹੈ। ਜਿਸ ਤੇ ਮੁਕੱਦਮਾ ਨੰਬਰ 114 ਮਿਤੀ 09.05.2022 ਅ/ਧ 346 ਭ:ਦ ਥਾਣਾ ਸ਼ਾਹਕੋਟ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਦੀ ਗਈ ਅਤੇ ਮੇਰੇ ਵੱਲੋ ਵੱਖ-ਵੱਖ ਟੀਮਾ ਤਿਆਰ ਕਰਕੇ ਬੱਚਿਆ ਦੇ ਵਾਰਸਾ ਨੂੰ ਨਾਲ ਲੈ ਕੇ ਮਲਸੀਆ ਏਰੀਆ ਦੇ ਆਸ ਪਾਸ ਭਾਲ ਕੀਤੀ ਗਈ ਅਤੇ ਕੁੱਝ ਘੰਟਿਆ ਵਿੱਚ ਹੀ ਤਿੰਨੋ ਬੱਚਿਆ ਨੂੰ ਲੱਭ ਕੇ ਵਾਰਸਾ ਦੇ ਹਵਾਲੇ ਕੀਤਾ ਗਿਆ। ਇਹ ਬੱਚੇ ਆਪਣੇ ਆਪ ਹੀ ਖੇਡਦੇ ਖੇਡਦੇ ਘਰੋ ਚਲੇ ਗਏ ਸੀ ਤੇ ਫਿਰ ਰਸਤਾ ਭਟਕ ਕੇ ਗੁਆਚ ਗਏ ਸੀ। ਬੱਚਿਆ ਨੂੰ ਉਹਨਾਂ ਦੇ ਮਾਤਾ ਪਿਤਾ ਦੇ ਹਵਾਲੇ ਕੀਤਾ ਗਿਆ ਹੈ।
2) ਇਸੇ ਤਰਾਂ ਮਿਤੀ 09.05.2022 ਨੂੰ ਏ.ਐਸ.ਆਈ ਬਲਵੀਰ ਚੰਦ ਥਾਣਾ ਸ਼ਾਹਕੋਟ ਸਮੇਤ ਪੁਲਿਸ ਪਾਰਟੀ ਦੇ ਬੱਸ ਅੱਡਾ ਸ਼ਾਹਕੋਟ ਮੌਜੂਦ ਸੀ ਕਿ ਜੋਗਿੰਦਰ ਸਿੰਘ ਪੁੱਤਰ ਬਚਨ ਸਿੰਘ ਵਾਸੀ ਬਾਹਮਣੀਆ ਖੁਰਦ ਥਾਣਾ ਸ਼ਾਹਕੋਟ ਜਿਲ੍ਹਾ ਜਲੰਧਰ ਨੇ ਇਤਲਾਹ ਦਿੱਤੀ ਕਿ ਉਹ ਆਪਣੀ ਜਮੀਨ ਬਾਹਦ ਬਾਹਮਣੀਆ ਖੁਰਦ ਵਿਖੇ ਮੱਕੀ ਨੂੰ ਪਾਣੀ ਲਗਾਉਣ ਲਈ ਆਪਣੇ ਮੋਟਰਸਾਈਕਲ ਨੰਬਰੀ ਫਭ-08-ਧਥ-1185 ਮਾਰਕਾ ਹੀਰੋ ਹਾਡਾ ਸਪਲੈਡਰ ਪਰ ਗਿਆ ਸੀ ਤੇ ਕਰੀਬ 1:45 ਸ਼ਾਮ ਆਪਣਾ ਮੋਟਰਸਾਈਕਲ ਧੁੱਸੀ ਬੰਨ ਸਤਲੁਜ ਦਰਿਆ ਉਪਰ ਖੜਾ ਕਰਕੇ ਮੱਕੀ ਦੇ ਖੇਤ ਵਿੱਚ ਵੜ ਗਿਆ ਤਾਂ ਜਦੋਂ ਉਸ ਨੇ ਬਾਹਰ ਆ ਕੇ ਦੇਖਿਆ ਤਾਂ ਉਸ ਦਾ ਮੋਟਰਸਾਈਕਲ ਉੱਥੇ ਮੌਜੂਦ ਨਹੀਂ ਸੀ। ਜੋ ਉਸ ਦਾ ਮੋਟਰਸਾਈਕਲ ਗੁਰਮੇਲ ਸਿੰਘ ਉਰਫ ਕਾਲਾ ਪੁੱਤਰ ਹਰਬੰਸ ਸਿੰਘ, ਚਮਕੌਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀਆਨ ਠੂਠਗੜ ਥਾਣਾ ਧਰਮਕੋਟ ਜਿਲਾ ਮੋਗਾ ਨੇ ਚੋਰੀ ਕੀਤਾ ਹੈ। ਜਿਸ ਤੇ ਮੁਕੱਦਮਾ ਨੰਬਰ 113 ਮਿਤੀ 09.05.2022 ਅ/ਧ 379 ੀਫਛ ਥਾਣਾ ਸ਼ਾਹਕੋਟ ਦਰਜ ਰਜਿਸਟਰ ਕੀਤਾ ਗਿਆ ਅਤੇ ਦੋਸ਼ੀ ਗੁਰਮੇਲ ਸਿੰਘ ਉਰਫ ਕਾਲਾ ਪੁੱਤਰ ਹਰਬੰਸ ਸਿੰਘ ਵਾਸੀ ਠੂਠਗੜ ਥਾਣਾ ਧਰਮਕੋਟ ਜਿਲਾ ਮੋਗਾ ਨੂੰ ਗ੍ਰਿਫਤਾਰ ਕਰਕੇ ਇਸ ਪਾਸੋ ਚੋਰੀ ਕੀਤਾ ਹੋਇਆ ਮੋਟਰਸਾਈਕਲ ਨੰਬਰੀ ਫਭ-08-ਧਥ-1185 ਮਾਰਕਾ ਹੀਰੋ ਹਾਡਾ ਸਪਲੈਡਰ ਬ੍ਰਾਮਦ ਕੀਤਾ ਗਿਆ ਅਤੇ ਦੋਸ਼ੀ ਚਮਕੌਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਠੂਠਗੜ ਥਾਣਾ ਧਰਮਕੋਟ ਜਿਲਾ ਮੋਗਾ ਨੂੰ ਗ੍ਰਿਫਤਾਰ ਕਰਨ ਲਈ ਰੇਡ ਕੀਤੇ ਜਾ ਰਹੇ ਹਨ।
ਦੋਸ਼ੀ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਜਿਸ ਪਾਸੋ ਚੋਰੀ ਦੀਆ ਵਾਰਦਾਤਾ ਬਾਰੇ ਅਹਿਮ ਸੁਰਾਗ ਲੱਗਣ ਦੀ ਆਸ ਹੈ।
ਬ੍ਰਾਮਦਗੀ:-
1) ਮੋਟਰਸਾਈਕਲ ਨੰਬਰੀ ਫਭ-08-ਧਥ-1185 ਮਾਰਕਾ ਹੀਰੋ ਹਾਡਾ ਸਪਲੈਡਰ