ਜੰਡਿਆਲਾ ਗੁਰੂ (Sonu Miglani )ਅੱਜ ਮਨੋਹਰ ਵਾਇਕਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਜੰਡਿਆਲਾ ਗੁਰੂ ਵਿਖੇ ਸਕੂਲ ਡਾਇਰੈਕਟਰ ਸ਼੍ਰੀ ਸੁਰੇਸ਼ ਕੁਮਾਰ ਦੀ ਸਰਪ੍ਰਸਤੀ ਹੇਠ ਬੜੇ ਪਿਆਰ ਤੇ ਸਤਿਕਾਰ ਨਾਲ ‘ ਮਾਂ ਦਿਵਸ ‘ ਮਨਾਇਆ ਗਿਆ। ਸਮਾਗਮ ਦੀ ਆਰੰਭਤਾ ਸਕੂਲ ਬੱਚਿਆਂ ਵੱਲੋਂ ਧਾਰਮਿਕ ਸ਼ਬਦ ਦੁਆਰਾ ਕੀਤੀ ਗਈ। ਛੋਟੇ – ਛੋਟੇ ਬੱਚਿਆਂ ਨੇ ਰੰਗਾ – ਰੰਗ ਪ੍ਰੋਗਰਾਮ ਕਰਦੇ ਹੋਏ ਪਾਏ, ਭੰਗੜੇ ਦੁਆਰਾ ਸਕੂਲ ਸਟਾਫ ਅਤੇ ਬੱਚਿਆਂ ਦੀਆਂ ਆਈਆਂ ਮਾਤਾਵਾਂ ਦਾ ਮਨ ਮੋਹ ਲਿਆ। ਸਮਾਗਮ ਵਿੱਚ ਹਾਜ਼ਰ ਬੱਚਿਆਂ ਦੀਆਂ ਮਾਤਾਵਾਂ ਅਤੇ ਸਕੂਲ ਦੀਆਂ ਮੈਡਮਾਂ ਦੇ ਵੱਖ – ਵੱਖ ਮੁਕਾਬਲੇ ਕਰਵਾਏ ਗਏ। ਜੇਤੂ ਮਾਤਾਵਾਂ, ਮੈਡਮਾ ਤੇ ਬੱਚਿਆਂ ਨੂੰ ਡਾਇਰੈਕਟਰ ਸਾਹਿਬ, ਪ੍ਰਿੰਸੀਪਲ ਮੈਡਮ ਰਿਤਿਕਾ ਕੁਰਿਚ ਤੇ ਸਕੂਲ ਡੀਨ ਨਿਸ਼ਾ ਜੈਨ ਨੇ ਇਨਾਮ ਦਿੱਤੇ। ਸ੍ਰੀ ਸੁਰੇਸ਼ ਕੁਮਾਰ ਨੇ ਸਮੂਹ ਲੋਕਾਂ ਨੂੰ ਮਦਰ ਡੇ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਮਾਂ ਦਾ ਦਰਜਾ ਰੱਬ ਦੇ ਬਰਾਬਰ ਹੁੰਦਾ ਹੈ। ਸਕੂਲ ਪ੍ਰਿੰਸੀਪਲ ਤੇ ਡੀਨ ਮੈਡਮ ਨੇ ਦੱਸਿਆ ਕਿ ਮਾਂ ਦੇ ਆਸ਼ੀਰਵਾਦ ਸਦਕਾ ਹੀ ਹਰ ਬੱਚਾ ਜੀਵਨ ਦੇ ਹਰ ਕੰਮ ਕਾਜ ਵਿੱਚ ਤਰੱਕੀ ਕਰ ਸਕਦਾ ਹੈ।