ਲੁਧਿਆਣਾ (ਸਿੱਧੂ ,ਰਛਪਾਲ ਸਹੋਤਾ) ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਜਨਰਲ ਸਕੱਤਰ ਸਮੇਂ ਸਿੰਘ ਬਿਰਲਾ ਨੇ ਕਾਂਗਰਸ ਪਾਰਟੀ ਤੋਂ ਜਨਰਲ ਸਕੱਤਰ ਅਹੁਦੇ ਤੋਂ ਅਸਤੀਫਾ ਦਿੱਤਾ ਹੈ । ਜਿਸ ਦੀ ਜਾਣਕਾਰੀ ਦਿੰਦੇ ਹੋਏ ਸਮੇਂ ਸਿੰਘ ਬਿਰਲਾ ਨੇ ਕਿਹਾ ਕਿ ਮੈਂ 45 ਸਾਲ ਬਤੌਰ ਕਾਂਗਰਸ ਪਾਰਟੀ ਦੇ ਵਰਕਰ ਹੋਣ ਦੇ ਨਾਅਤੇ ਪਾਰਟੀ ਦੀ ਸੇਵਾ ਕੀਤੀ ਹੈ , ਪਿਛਲੇ 5 ਸਾਲਾ ਤੋਂ ਕਾਂਗਰਸ ਪਾਰਟੀ ਵਾਲਮੀਕਿ ਸਮਾਜ ਦੇ ਵਰਕਰਾਂ ਨੂੰ ਅਪਮਾਨਿਤ ਕਰਦੀ ਰਹੀ ਹੈ , ਸਾਲ 2022 ਦੇ ਵਿੱਚ ਵਿਧਾਨ ਸਭਾ ਦੇ ਇਲੈਕਸ਼ਨ ਵਿਚ ਵਾਲਮੀਕਿ ਸਮਾਜ ਨੂੰ ਉਹਨਾ ਦਾ ਬਣਦਾ ਹੱਕ ਵੀ ਨਹੀ ਦਿੱਤਾ ਗਿਆ , ਨਾ ਹੀ ਐਮ.ਸੀ. ਦੇ ਚੋਣ ਇਲੈਕਸ਼ਨਾ ਵਿੱਚ ਇਹਨਾ ਦਾ ਬਣਦਾ ਹੱਕ ਇਹਨਾ ਨੂੰ ਨਹੀ ਮਿਲਿਆ ਅਤੇ ਨਾ ਹੀ ਐਮ.ਪੀ. ਦੇ ਇਲੈਕਸ਼ਨਾ ਵਿਚ ਵੀ ਇਹਨਾ ਦਾ ਬਣਦਾ ਹੱਕ ਨਹੀ ਦਿੱਤਾ ਗਿਆ । ਵਾਲਮੀਕਿ ਸਮਾਜ ਉਪਰ ਇਲਜਾਮ ਲਗਾਇਆ ਜਾਂਦਾ ਹੈ ਕਿ , ਇਹ ਵਿਕਾਉ ਲੋਕ ਹਨ ਅਤੇ ਕਦੇ ਇਹਨਾ ਨੂੰ ਪੈਰ ਦੀ ਜੁੱਤੀ ਕਿਹਾ ਜਾਂਦਾ ਹੈ , ਕਾਂਗਰਸ ਸਰਕਾਰ ਬਣਨ ਤੇ ਇਹਨਾ ਨੂੰ ਹਰ ਵਾਰ ਅਪਮਾਨਿਤ ਕੀਤਾ ਜਾਂਦਾ ਹੈ , ਇਸ ਲਈ ਇਹਨਾਂ ਗੱਲਾਂ ਨੂੰ ਵੇਖਦੇ ਹੋਏ , ਹੁਣ ਕਾਂਗਰਸ ਪਾਰਟੀ ਦੇਸ਼ ਭਗਤਾਂ ਦੀ ਪਾਰਟੀ ਨਹੀਂ ਹੈ । ਇਸ ਲਈ ਮੈਂ ਕਾਂਗਰਸ ਪਾਰਟੀ ਦੀ ਸੱਦਿਅਸਤਾ ਤੋ ਅਸਤੀਫ਼ਾ ਦਿੱਤਾ ਹੈ ।