ਰਈਆ (ਕਮਲਜੀਤ ਸੋਨੂੰ) ਕਸਬਾ ਰਈਆ ਅੰਦਰ ਜੀ. ਟੀ ਰੋਡ ਨੂੰ ਛੇ ਮਾਰਗਾ ਬਣਾਏ ਜਾਣ ਦੇ ਚਲ ਰਹੇ ਕੰਮ ਦੌਰਾਨ ਪ੍ਰਸ਼ਾਸ਼ਨ ਨੇ ਜੀ.ਟੀ.ਰੋਡ ਤੋਂ ਲੰਘਣ ਵਾਲੀ ਟਰੈਫਿਕ ਨੂੰ ਦੋਵੇਂ ਪਾਸੇ ਦੀਆਂ ਸਰਵਿਸ ਰੋਡ ਤੇ ਤਬਦੀਲ ਕੀਤਾ ਗਿਆ ਹੈ ਪਰ ਇਸ ਮੌਕੇ ਪ੍ਰਸ਼ਾਸ਼ਨ ਅਤੇ ਸੜਕ ਬਣਾ ਰਹੀ ਕੰਪਨੀ ਵਲੋਂ ਟਰੈਫਿਕ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਲਈ ਕੋਈ ਵੀ ਕਰਮਚਾਰੀ ਤਾਇਨਾਤ ਨਾ ਕੀਤੇ ਜਾਣ ਕਰਕੇ ਰੋਜਾਨਾ ਜਾਮ ਲੱਗਾ ਰਹਿੰਦਾ ਹੈ ਤੇ ਇਸ ਨਾਲ ਆਮ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।ਇਸ ਲਈ ਸਥਾਨਕ ਪ੍ਰਸ਼ਾਸ਼ਨ ਅਤੇ ਸੜਕ ਬਣਾ ਰਹੀ ਕੰਪਨੀ ਨੂੰ ਇਸ ਥਾਂ ਤੇ ਆਪਣੇ ਕਰਮਚਾਰੀ ਤਾਇਨਾਤ ਕਰਨੇ ਚਾਹੀਦੇ ਹਨ। ਇਹ ਮੰਗ ਉਘੇ ਭਾਜਪਾ ਆਗੂ ਤੇ ਮਾਰਕੀਟ ਕਮੇਟੀ ਰਈਆ ਦੇ ਸਾਬਕਾ ਵਾਈਸ ਚੇਅਰਮੈਨ ਸਰਿੰਦਰ ਕੁਮਾਰ ਨੇ ਇੱਕ ਪ੍ਰੈਸ ਮਿਲਣੀ ਦੌਰਾਨ
ਕੀਤੀ।ਉਨ੍ਹਾਂ ਦੱਸਿਆ ਕਿ ਜੇ ਲੋਕ ਅਨੁਸ਼ਾਸ਼ਨ ਦੀ ਪਾਲਣਾ ਕਰਦੇ ਹੋਏ ਸਰਵਿਸ ਰੋਡ ਤੋਂ ਲੰਘਣ ਸਮੇਂ ਇੱਕ ਹੀ ਲਾਈਨ ਵਿੱਚ ਆਉਣ ਤਾਂ ਕੋਈ ਸਮੱਸਿਆ ਨਹੀਂ ਆਉਂਦੀ ਪਰ ਜਦੋਂ ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਕਾਹਲੀ ਵਿੱਚ ਦੋ-ਦੋ.ਜਾਂ ਤਿੰਨ-ਤਿੰਨ ਲਾਈਨਾਂ ਬਣਾ ਕੇ ਅੱਗੇ ਜਾਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਫਿਰ ਟਰੈਫਿਕ ਜਾਮ ਦੀ ਸਮੱਸਿਆ ਪੈਦਾ ਹੁੰਦੀ ਹੈ।ਉਨ੍ਹਾਂ ਮੰਗ ਕੀਤੀ ਕਿ ਜੀ.ਟੀ ਰੋਡ ਤੋਂ ਸਰਵਿਸ ਲੇਨ ਤੇ ਟਰੈਫਿਕ ਬਦਲਣ ਵਾਲੇ ਸਥਾਨਾਂ ਤੇ ਵਾਹਨ ਚਾਲਕਾਂ ਨੂੰ ਅਨੁਸ਼ਾਸ਼ਨ ਵਿੱਚ ਰਹਿਣ ਦੇ ਬੋਰਡ ਲਗਾਏ ਜਾਣ।ਉਨ੍ਹਾਂ ਮੰਗ ਕੀਤੀ ਕਿ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਸੜਕ ਬਣਾ ਰਹੀ ਕੰਪਨੀ ਆਪਣੇ
ਪ੍ਰਾਈਵੇਟ ਕਰਮਚਾਰੀ ਵੀ ਤਾਇਨਾਤ ਕਰੇ ਤੇ ਟਰੈਫਿਕ ਪੁਲੀਸ ਦੇ ਮੁਲਾਜਮ ਇਸ਼ ਥਾਂ ਤੇ ਤਾਇਨਾਤ ਕੀਤੇ ਜਾਣੇ ਚਾਹੀਦੇ ਹਨ।