ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਟਰਾਂਸਪੋਰਟਰਾਂ ਲਈ ਵੱਡਾ ਐਲਾਨ ਕਰ ਦਿੱਤਾ ਗਿਆ ਹੈ। CM ਮਾਨ ਨੇ ਟਵੀਟ ਕਰਦਿਆਂ ਕਿਹਾ ਕਿ ਅਸੀਂ ਆਪਣੇ ਟਰਾਂਸਪੋਰਟਰ ਸਾਥੀਆਂ ਨਾਲ ਕੀਤਾ ਵਾਅਦਾ ਅੱਜ ਅਸੀਂ ਪੂਰਾ ਕਰ ਰਹੇ ਹਾਂ।ਕੋਰੋਨਾ ਕਾਰਨ ਜਿਹੜੇ ਟਰਾਂਸਪੋਰਟਰ ਮੋਟਰ ਟੈਕਸ ਨਹੀਂ ਭਰ ਸਕੇ, ਉਹ ਹੁਣ ਅਗਲੇ 3 ਮਹੀਨਿਆਂ ਤੱਕ ਬਿਨਾਂ ਜੁਰਮਾਨੇ ਜਾਂ ਏਰੀਅਰ ਬਕਾਇਆ ਟੈਕਸ ਭਰ ਸਕਣਗੇ। ਉਨ੍ਹਾਂ ਕਿਹਾ ਕਿ ਟਰਾਂਸਪੋਰਟਰ ਸਾਡੀ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਹਨ, ਅਸੀਂ ਹਰ ਲੋੜ ਵਿੱਚ ਉਨ੍ਹਾਂ ਦੇ ਨਾਲ ਖੜ੍ਹੇ ਹਾਂ।ਦੱਸ ਦੇਈਏ ਕਿ ਮਾਨ ਸਰਕਾਰ ਵੱਲੋਂ ਟਰਾਂਸਪੋਰਟਰਾਂ ਨੂੰ ਬਿਨਾਂ ਜੁਰਮਾਨੇ ਤੋਂ ਟੈਕਸ ਭਰਨ ਦਾ ਇੱਕ ਹੋਰ ਮੌਕਾ ਦਿੱਤਾ ਗਿਆ ਹੈ। ਹੁਣ ਉਹ 25 ਅਪ੍ਰੈਲ ਤੋਂ 25 ਜੁਲਾਈ ਤੱਕ ਬਿਨਾਂ ਜੁਰਮਾਨੇ ਦੇ ਟੈਕਸ ਭਰ ਸਕਣਗੇ। ਕੋਰੋਨਾ ਕਾਰਨ ਟੈਕਸ ਨਾ ਭਰਨ ਵਾਲੇ ਟਰਾਂਸਪੋਰਟਰਾਂ ਨੂੰ ਸੂਬਾ ਸਰਕਾਰ ਵੱਲੋਂ ਇਹ ਰਾਹਤ ਦਿੱਤੀ ਗਈ ਹੈ।