ਸ਼੍ਰੀ ਸਵਪਨ ਸ਼ਰਮਾ ਆਈ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼੍ਰੀ ਕੰਵਲਪ੍ਰੀਤ ਸਿੰਘ ਚਾਹਲ, ਪੀ.ਪੀ.ਐਸ, ਪੁਲਿਸ ਕਪਤਾਨ, (ਇੰਨਵੈਸਟੀਗੇਸ਼ਨ) ਜਲੰਧਰ (ਦਿਹਾਤੀ) ਅਤੇ ਸ਼੍ਰੀ ਹਰਨੀਲ ਕੁਮਾਰ ਪੀ.ਪੀ.ਐਸ. ਉਪ-ਪੁਲਿਸ ਕਪਤਾਨ, ਸਬ-ਡਵੀਜਨ ਫਿਲੌਰ ਜੀ ਦੀ ਅਗਵਾਈ ਹੇਠ ਵਿਸ਼ੇਸ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ, ਇੰਸਪੈਕਟਰ ਬਲਵਿੰਦਰ ਸਿੰਘ ਮੁੱਖ ਅਫਸਰ ਥਾਣਾ ਫਿਲੌਰ ਦੀ ਪੁਲਿਸ ਟੀਮ ਨੂੰ ਉਸ ਸਮੇ ਭਾਰੀ ਸਫਲਤਾ ਹਾਸਲ ਹੋਈ, ਚੋਰਾ ਪਾਸੋਂ 30 ਟੂਟੀਆ, 12 ਕੁਨੇਕਸ਼ਨ ਪਾਈਪ, 20 ਫੁੱਟ ਤਾਰ, 02 ਚਾਬੀਆ, 01 ਪਾਨਾ, 01 ਪਲਾਸ, ਇੱਕ ਲ਼ਛਧ, ਇੱਕ ਇੰਨਵਰਟਰ ਸਮੇਤ ਬੈਟਰਾ, ਇੱਕ ਡੀ.ਵੀ.ਆਰ. ਸਮੇਤ ਸਪਲਾਈ ਅਤੇ ਇੱਕ ਮੋਟਰਸਾਈਕਲ ਸਪਲੈਂਡਰ ਫਭ-37-੍ਹ-5316 ਬ੍ਰਾਮਦ ਕਰਕੇ ਸਫਲਤਾ ਹਾਸਿਲ ਕੀਤੀ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਸ਼੍ਰੀ ਸਵਪਨ ਸ਼ਰਮਾ ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਜਲੰਧਰ (ਦਿਹਾਤੀ) ਜੀ ਨੇ ਦੱਸਿਆ ਕਿ ਏ.ਐਸ.ਆਈ ਜੈ ਗੋਪਾਲ ਨੇ ਅਰਸ਼ਦੀਪ ਉਰਫ ਢੀਮਰੀ ਪੁੱਤਰ ਜਸਵਿੰਦਰ ਸਿੰਘ, ਅਜੈ ਕੁਮਾਰ ਉਰਫ ਗੋਲ ਗੱਪਾ ਪੁੱਤਰ ਅਰਜੁਨ ਦਾਸ, ਮਨੋਹਰ ਲਾਲ ਉਰਫ ਕਾਲੂ ਪੁੱਤਰ ਸੁਪਿੰਦਰ ਦਾਸ ਅਤੇ ਗੁਰਪ੍ਰੀਤ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀਆਨ ਨਗਰ ਥਾਣਾ ਫਿਲੌਰ ਜਿਲ੍ਹਾ ਜਲੰਧਰ ਨੂੰ ਕਾਬੂ ਕੀਤਾ।ਦੋਸ਼ੀਆ ਨੂੰ ਮਿਤੀ 17/18.04.2022 ਦੀ ਦਰਮਿਆਨੀ ਰਾਤ ਨੂੰ ਮੁਦਈ ਮੁਕੱਦਮਾ ਸ਼ਸ਼ੀ ਪਾਲ ਪੁੱਤਰ ਧਰਮਪਾਲ ਵਾਸੀ ਪਿੰਡ ਰਸੂਲਪੁਰ ਥਾਣਾ ਫਿਲੌਰ ਜਿਲ੍ਹਾ ਜਲੰਧਰ ਦੇ ਹਰਮਨ ਹੋਟਲ ਨੇੜੇ ਇੰਦਰਾ ਕਲੋਨੀ ਨਵਾ ਸ਼ਹਿਰ ਰੋਡ ਵਿੱਚ ਚੋਰੀ ਕੀਤੀ ਸੀ।ਜਿਸ ਤੇ ਦੋਸ਼ੀਆ ਦੇ ਖਿਲਾਫ ਮੁਕੱਦਮਾ ਨੰਬਰ 71 ਮਿਤੀ 18-04-2022 ਅ/ਧ 457,380,411 ਭ:ਦ ਥਾਣਾ ਫਿਲੌਰ ਦਰਜ ਰਜਿਸਟਰ ਕਰਕੇ ਗ੍ਰਿਫਤਾਰ ਕੀਤਾ ਗਿਆ।
ਬ੍ਰਾਮਦਗੀ:-
1. 30 ਟੂਟੀਆ, 12 ਕੁਨੇਕਸ਼ਨ ਪਾਈਪ, 20 ਫੀਟ ਵਾਇਰ, 02 ਚਾਬੀਆ, 01 ਪਾਨਾ, 01 ਪਲਾਸ, ਇੱਕ ਲ਼ਛਧ, ਇੱਕ ਇੰਨਵਰਟਰ ਸਮੇਤ ਬੈਟਰਾ, ਇੱਕ ਡੀ.ਵੀ.ਆਰ. ਸਮੇਤ ਸਪਲਾਈ।
2. ਇੱਕ ਮੋਟਰਸਾਈਕਲ ਸਪਲੈਂਡਰ ਫਭ-37-੍ਹ-5316.