ਸ੍ਰੀ ਸਵਪਨ ਸ਼ਰਮਾ ਆਈ.ਪੀ.ਐੱਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾ ਪਰ ਸ਼੍ਰੀ ਕੰਵਲਪ੍ਰੀਤ ਸਿੰਘ ਚਾਹਲ ਪੀ.ਪੀ.ਐੱਸ ਪੁਲਿਸ ਕਪਤਾਨ, ਇੰਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ਼੍ਰੀ ਲਖਵਿੰਦਰ ਸਿੰਘ ਮੱਲ ਉਪ-ਪੁਲਿਸ ਕਪਤਾਨ, ਸਬ-ਡਵੀਜਨ ਨਕੋਦਰ ਜੀ ਵਲੋਂ ਭੈੜੇ ਪੁਰਸ਼ਾ ਵਿਰੁੱਧ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਜਿਸ ਦੇ ਤਹਿਤ ਸਬ-ਇੰਸਪੈਕਟਰ ਬਲਰਾਜ ਸਿੰਘ ਮੁੱਖ ਅਫਸਰ ਥਾਣਾ ਨੂਰਮਹਿਲ ਦੀ ਪੁਲਿਸ ਟੀਮ ਵੱਲੋ ਮੁਕੱਦਮਾ ਨੰਬਰ 34 ਮਿਤੀ 15-04-2022 ਅ/ਧ 379,411 ਭ.ਦ ਥਾਣਾ ਨੂਰਮਹਿਲ ਜਿਲ੍ਹਾ ਜਲੰਧਰ ਦਿਹਾਤੀ ਦੇ ਮੁਕੱਦਮੇ ਵਿੱਚ 02 ਹੋਰ ਦੋਸ਼ੀਆ ਨੂੰ ਕੀਤਾ ਗ੍ਰਿਫਤਾਰ।
ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਸਵਪਨ ਸ਼ਰਮਾ ਆਈ.ਪੀ.ਐੱਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਨੇ ਦੱਸਿਆ ਕਿ ਤੁਲਸੀ ਮੁਖੀਆ ਪੁੱਤਰ ਨਗੀਨਾ ਮੁਖੀਆ ਵਾਸੀ ਪਿੰਡ ਭਾਨਾਚੱਕ ਨੇੜੇ ਬਿਨਵਲੀਆ ਬਿਨਟੋਲੀ ਜਿਲ੍ਹਾ ਬੇਤੀਆ ਬਿਹਾਰ ਹਾਲ ਵਾਸੀ ਮੁਹੱਲਾ ਸੁਰੈਣਿਆ ਨੇੜੇ ਲਵਲੂ ਕਰਿਆਣਾ ਸਟੋਰ ਨੂਰਮਹਿਲ ਅਤੇ ਨਿਵਾਸ ਗੁਪਤਾ ਪੁੱਤਰ ਭੋਲਾ ਗੁਪਤਾ ਵਾਸੀ ਪਿੰਡ ਤੇ ਡਾਕਖਾਨਾ ਔਰਾਟਾਰ ਤਹਿਸੀਲ ਨਿਚਲੋਲਾ ਜਿਲ੍ਹਾ ਮਹਾਰਾਜਗੰਜ ਉੱਤਰ ਪ੍ਰਦੇਸ਼ ਹਾਲ ਵਾਸੀ ਮੁਹੱਲਾ ਸੁਰੈਣਿਆ ਨੇੜੇ ਦਵਿੰਦਰ ਮੈਡੀਕਲ ਸਟੋਰ ਨੂਰਮਹਿਲ ਨੇ ਪੁੱਛ-ਗਿੱਛ ਦੌਰਾਨ ਦੱਸਿਆ ਕਿ ਉਹਨਾ ਦੇ ਨਾਲ ਹਰਭਜਨ ਸਿੰਘ ਉਰਫ ਟੋਨੀ ਪੁੱਤਰ ਲਛਮਣ ਸਿੰਘ ਵਾਸੀ ਪਿੰਡ ਗਰਮਟਾਲਾ ਥਾਣਾ ਬਿਲਗਾ ਜਿਲ੍ਹਾ ਜਲੰਧਰ ਅਤੇ ਹਰਜਿੰਦਰ ਕੁਮਾਰ ਉਰਫ ਸੋਨੂੰ ਪੁੱਤਰ ਰਾਮਜੀ ਦਾਸ ਉਰਫ ਘੋਗਾ ਵਾਸੀ ਪੱਤੀ ਭੋਜਾ ਬਿਲਗਾ ਥਾਣਾ ਬਿਲਗਾ ਜਿਲ੍ਹਾ ਜਲੰਧਰ ਨਾਲ ਮਿਲ ਕੇ ਟਰਾਂਸਫਾਰਮਰ, ਜਨਰੇਟਰਾ ਦੀ ਤਾਂਬੇ ਦੀ ਤਾਰ ਅਤੇ ਕੁਆਇਲਾ ਚੋਰੀ ਕੀਤੀਆ ਸਨ। ਜਿਸ ਤੇ ਦੋਸ਼ੀ ਹਰਭਜਨ ਸਿੰਘ ਉਰਫ ਟੋਨੀ ਅਤੇ ਹਰਜਿੰਦਰ ਕੁਮਾਰ ਉਰਫ ਸੋਨੂੰ ਨੂੰ ਵੀ ਮੁਕੱਦਮਾ ਨੰਬਰ 34 ਮਿਤੀ 15-04-2022 ਅ/ਧ 379,411 ਭ.ਦ ਥਾਣਾ ਨੂਰਮਹਿਲ ਜਿਲ੍ਹਾ ਜਲੰਧਰ ਦਿਹਾਤੀ ਵਿੱਚ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ।
•