ਖੁਸ਼ਬੂ ਪੰਜਾਬ ਦੀ

Latest news
डीएवी यूनिवर्सिटी में "शिंदा शिंदा नो पापा" की स्टार कास्ट ने किया स्टूडेंट्स का मनोरंजन ਲਵਲੀ ਯੂਨੀਵਰਸਿਟੀ ਕੋਲ ਚੱਲੀਆਂ ਗੋਲੀਆਂ ਗਾਇਕ ਮਾਸਟਰ ਸਲੀਮ ਦੇ ਘਰ ਚੋਰੀ ਪੰਜਾਬੀ ਸਿਨੇਮਾ ਨੂੰ ਵਿਲੱਖਣਤ ਦੇ ਨਵੇਂ ਰੰਗਾਂ ਵਿੱਚ ਰੰਗੇਗੀ ਫ਼ਿਲਮ 'ਸ਼ਿੰਦਾ-ਸ਼ਿੰਦਾ ਨੋ ਪਾਪਾ' केडी भंडारी के नेतृत्व में नॉर्थ हल्के में भाजपा उम्मीदीवार सुशील रिंकु के पक्ष में सफल बैठकों का हु... जालंधर की खुशहाली के लिए भाजपा ही मात्र विकल्प : सुशील रिंकु जालंधर की भलाई के लिये भाजपा का सत्ता में होना जरूरी-- तरूण कुमार ਬੀਜੇਪੀ ਨੇ ਸ਼ਾਹਕੋਟ ਹਲਕਾ ਵਿੱਚ ਬਹੁਤ ਹੀ ਸਫਲ ਮੀਟਿੰਗਾਂ ਕੀਤੀਆਂ ਸੀਨੀਅਰ ਲੜਕਿਆਂ ਦੇ ਵਰਗ ਵਿੱਚ ਜਲੰਧਰ ਨੇ ਐਸਬੀਐਸ ਨਗਰ ਨੂੰ ਹਰਾ ਕੇ ਖਿਤਾਬ ਤੇ ਕਬਜ਼ਾ ਕੀਤਾ ARMY COLLEGE OF NURSING, JALANDHAR CELEBRATED 14TH ANNUAL DAY

ਜੰਜਘਰ ਕਮੇਟੀ ਅਤੇ ਕੁਟੀਆ ਟਰੱਸਟ ਕਮੇਟੀ ਵੱਲੋਂ ਸੰਤ ਬਾਬਾ ਮੋਹਨ ਸਿੰਘ ਜੀ ਦਾ 88ਵਾਂ ਜਨਮ ਦਿਹਾੜਾ ਧੂਮਧਾਮ ਨਾਲ ਮਨਾਇਆ

ਸੰਤ ਮੋਹਨ ਬਾਬਾ ਜੀ ਨੇ 88 ਕਿਲੋ ਦਾ ਕੇਕ ਕੱਟਿਆ
ਸੰਗਤਾਂ ਵੱਲੋਂ ਬਾਬਾ ਜੀ ਨੂੰ 80 ਕਿਲੋ ਲੱਡੂਆਂ ਦੇ ਨਾਲ ਤੋਲਿਆ

ਜਲੰਧਰ  – ਜੰਜਘਰ ਕਮੇਟੀ ਅਤੇ ਕੁਟੀਆ ਟਰੱਸਟ ਕਮੇਟੀ ਵੱਲੋਂ ਸੰਤ ਬਾਬਾ ਮੋਹਨ ਸਿੰਘ ਜੀ ਦਾ 88ਵਾਂ ਜਨਮ ਦਿਹਾੜਾ ਐਤਵਾਰ ਨੂੰ ਬੜੇ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਸੰਤ ਮੋਹਨ ਬਾਬਾ ਜੀ ਦੇ ਜਨਮਦਿਨ ਦੇ ਸਮਾਗਮ ਵਿਚ ਸਭ ਤੋਂ ਪਹਿਲਾਂ ਕੁਟੀਆ ’ਚ ਪੰਜਾਂ ਬਾਣੀਆਂ ਦਾ ਪਾਠ ਅਤੇ ਸੁਖਮਨੀ ਸਾਹਿਬ ਦਾ ਪਾਠ ਕੀਤਾ ਗਿਆ। ਉਪਰੰਤ ਟਰੱਸਟ ਦੇ ਮੈਂਬਰਾਂ ਜੰਜ ਘਰ ਕਮੇਟੀ ਵਾਲੀ ਅਤੇ ਸੰਗਤਾਂ ਨੇ ਸੰਤ ਮੋਹਨ ਬਾਬਾ ਜੀ ਨੂੰ 80 ਕਿੱਲੋ ਲੱਡੂਆਂ ਦੇ ਨਾਲ ਤੋਲਿਆ। ਬਾਬਾ ਜੀ ਦੀ ਕੁਟੀਆ ਤੋਂ ਲੈ ਕੇ ਬਸ਼ੀਰਪੁਰਾ ਗਰਾਉਂਡ ਤੱਕ ਸ਼ੋਭਾ ਯਾਤਰਾ ਕੱਢੀ ਗਈ ਜਿਸ ਵਿਚ ਸੰਗਤਾਂ ਨੇ ਫੁੱਲਾਂ ਦੀ ਵਰਖਾ ਅਤੇ ਫੁੱਲਾਂ ਦੇ ਹਾਰ ਪਾ ਕੇ ਬਾਬਾ ਜੀ ਨੂੰ ਜਨਮ ਦਿਨ ਦੀ ਵਧਾਈ ਦਿੱਤੀ। ਇਸ ਮੌਕੇ ਪੂਰੇ ਭਾਰਤ ਤੋਂ ਸੰਤ ਮਹਾਪੁਰਖ ਪਹੁੰਚੇ ਹੋਏ ਸਨ। ਜਿਨ੍ਹਾਂ ਵਿਚ ਸਵਾਮੀ ਸ਼ਾਂਤਾ ਨੰਦ ਜੀ ਗੋਪਾਲ ਨਗਰ ਵਾਲੇ,ਸੰਤ ਜਗਜੀਤ ਸਿੰਘ ਜੀ ਹਰਿਦਵਾਰ ਵਾਲੇ,ਸੰਤ ਰਣਜੀਤ ਸਿੰਘ ਜੀ,ਸੰਤ ਗੁਰਵਿੰਦਰ ਪਾਲ ਸਿੰਘ ਜੀ,ਸੰਤ ਜਸਵਿੰਦਰ ਸਿੰਘ ਜੀ, ਨੂੰ ਵਿਸ਼ੇਸ਼ ਸੱਦਾ ਦਿੱਤਾ ਗਿਆ ਸੀ। ਇਸ ਮੌਕੇ ਸਿਆਸੀ, ਸਮਾਜਿਕ ਅਤੇ ਧਾਰਮਿਕ ਖੇਤਰ ਦੀਆਂ ਨਾਮਵਰ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ। ਇਸ ਸਮਾਗਮ ਵਿਚ ਰਮਨ ਅਰੋੜਾ,ਰਾਜਿੰਦਰ ਬੇਰੀ, ਜਸਵਿੰਦਰ ਸਿੰਘ ਮੱਕੜ,ਕਿਸ਼ਨ ਲਾਲ ਸ਼ਰਮਾ,ਮਨੋਜ ਅੱਗਰਵਾਲ,ਮਨਜੀਤ ਸਿੰਘ ਸਿਮਰਨ ਆਦਿ ਨੇ ਪਹੁੰਚ ਕੇ ਬਾਬਾ ਜੀ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਚੰਗੀ ਸਿਹਤ ਅਤੇ ਲੰਬੀ ਉਮਰ ਦੀ ਕਾਮਨਾ ਕੀਤੀ। ਇਸ ਮੌਕੇ ਕੁਟੀਆ ਟਰੱਸਟ ਦੇ ਸਮੂਹ ਮੈਂਬਰ ਸੁਖਵਿੰਦਰ ਸਿੰਘ,ਮਨਿੰਦਰ ਸਿੰਘ,ਪ੍ਰੀਤਮ ਸਿੰਘ, ਸੁਰਿੰਦਰ ਸਿੰਘ, ਬੰਟੀ ਅਹੂਜਾ,ਰਾਜਿੰਦਰ ਸਿੰਘ,ਬਲਜੀਤ ਸਿੰਘ, ਗੁਲਸ਼ਨ ਗੁਗਨਾਨੀ,ਸੰਜਯ ਗੁਗਣਾਨੀ,ਸਤਨਾਮ ਸਿੰਘ, ਕਪਿਲ ਸ਼ਰਮਾ, ਆਦਿ ਸ਼ਾਮਲ ਸਨ। 

Loading

Scroll to Top