ਜਲੰਧਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ਸਾਬਕਾ ਮੰਤਰੀ ਭਗਤ ਚੁੰਨੀਲਾਲ ਦੇ ਪੁੱਤਰ ਮਹਿੰਦਰ ਭਗਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਮਹਿੰਦਰ ਭਗਤ ਦਾ ਪੁੱਤਰ ਅਤੁਲ ਭਗਤ ਵੀ ਆਪਣੇ ਪਿਤਾ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ।
ਜਲੰਧਰ ਪੱਛਮੀ ਦੀ ਸਿਆਸਤ ‘ਚ ਭਗਤ ਪਰਿਵਾਰ ਭਾਜਪਾ ਦੇ ਸਰਗਰਮ ਨੇਤਾਵਾਂ ‘ਚ ਸਭ ਤੋਂ ਅੱਗੇ ਸੀ ਪਰ ‘ਆਪ’ ‘ਚ ਜਾਂਦੇ ਹੀ ਭਾਜਪਾ ਨੂੰ ਵੱਡਾ ਝਟਕਾ ਲੱਗਾ। ਇਸ ਤੋਂ ਪਹਿਲਾਂ ਹਲਕਾ ਪੱਛਮੀ ਦੇ ਸਾਬਕਾ ਕਾਂਗਰਸੀ ਵਿਧਾਇਕ ਸੁਸ਼ੀਲ ਰਿੰਕੂ, ਡਿਪਟੀ ਮੇਅਰ ਹਰਸਿਮਰਨਜੀਤ ਸਿੰਘ ਬੰਟੀ, ਕਾਂਗਰਸ ਤੇ ਭਾਜਪਾ ਦੇ ਕਈ ਕੌਂਸਲਰ, ਕਈ ਵੱਡੇ ਅਕਾਲੀ ਆਗੂ ‘ਆਪ’ ਵਿੱਚ ਸ਼ਾਮਲ ਹੋ ਚੁੱਕੇ ਹਨ।