ਜੰਡਿਆਲਾ ਗੁਰੂ ( ਸੋਨੂੰ ਮਿਗਲਾਨੀ:)- ਇਮਾਨਦਾਰੀ ਅਜੇ ਜ਼ਿੰਦਾ ਹੈ ਜਿਸਦੀ ਤਾਜ਼ਾ ਉਦਾਹਰਨ ਸਾਹਮਣੇ ਆਈ ਹੈ। ਬੀਤੇ ਕਲ੍ਹ ਐਤਵਾਰ ਗੁਰਦੁਆਰਾ ਸ਼ਹੀਦਾਂ ਸਾਹਿਬ ਗਏ ਵਰਿੰਦਰ ਸਿੰਘ ਮਲਹੋਤਰਾ ਪ੍ਰਧਾਨ ਜੰਡਿਆਲਾ ਪ੍ਰੈਸ ਕਲੱਬ ਨੇ ਦੱਸਿਆ ਕਿ ਉਹਨਾਂ ਨੂੰ ਮੱਥਾ ਟੇਕਣ ਦੋਰਾਨ ਇਕ ਮਹਿੰਗੇ ਮੁੱਲ ਕਰੀਬ ਇਕ ਲੱਖ ਦਾ ਮੋਬਾਈਲ ਮਿਲ ਗਿਆ। ਕੁਝ ਦੇਰ ਬਾਅਦ ਉਸ ਉਪਰ “ਮਾਂ” ਨਾਮ ਦੀਆ ਕਾਲ ਆਉਨੀਆ ਸ਼ੁਰੂ ਹੋ ਗਈਆਂ। ਮਲਹੋਤਰਾ ਨੇ ਅੰਦਾਜ਼ਾ ਲਗਾਇਆ ਕਿ ਇਹ ਕਿਸੇ ਧੀ ਦਾ ਫੋਨ ਹੈ ਜੋ ਅਪਨੀ ਮਾਂ ਦੇ ਫੋਨ ਤੋਂ ਕਾਲ ਕਰ ਰਹੀ ਹੈ। ਮਲਹੋਤਰਾ ਵਲੋ ਮਾਂ ਧੀ ਨੂੰ ਸ਼ਹੀਦਾਂ ਸਾਹਿਬ ਦੇ ਬਾਹਰ ਸੱਦਕੇ ਜਾਂਚ ਪੜਤਾਲ ਕਰਨ ਉਪਰੰਤ ਫੋਨ ਵਾਪਿਸ ਕਰ ਦਿੱਤਾ। ਕਾਲਜ ਪੜਦੀ ਲੜਕੀ ਦੀਆ ਅੱਖਾਂ ਵਿਚ ਖੁਸ਼ੀ ਦੇ ਅੱਥਰੂ ਦੇਖਣ ਨੂੰ ਮਿਲ ਰਹੇ ਸੀ।