ਡੋਨਾਲਡ ਟਰੰਪ ‘ਤੇ ਲਾਏ ਗਏ 34 ਦੋਸ਼- ਅਡਲਟ ਸਟਾਰ ਕੇਸ ‘ਚ ਦੇਣਾ ਹੋਵੇਗਾ ਹਰਜਾਨਾ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਅਡਲਟ ਫਿਲਮਾਂ ਦੀ ਅਦਾਕਾਰਾ ਨੂੰ ਮੂੰਹ ਬੰਦ ਰਖਣ ਲਈ ਪੈਸੇ ਦੇਣ ਦੇ ਦੋਸ਼ਾਂ ਨਾਲ ਜੁੜੇ ਕੇਸ ਦੀ ਸੁਣਵਾਈ ਲਈ ਮੈਨਹਟਨ ਦੀ ਕੋਰਟ ਪਹੁੰਚੇ ਸਨ। ਪੇਸ਼ੀ ਤੋਂ ਪਹਿਲਾਂ ਮੈਨਹੈਟਨ ਜ਼ਿਲ੍ਹਾ ਅਟਾਰਨੀ ਦਫਤਰ ਵਿੱਚ ਉਨ੍ਹਾਂ ਨੂੰ ਗਿ੍ਰਫਤਾਰ ਕੀਤਾ ਗਿਆ ਸੀ। ਟਰੰਪ ‘ਤੇ 34 ਦੋਸ਼ ਲਾਏ ਗਏ ਹਨ। ਕੋਰਟ ਨੇ ਉਨ੍ਹਾਂ ‘ਤੇ 1.22 ਲੱਖ ਡਾਲਰ ਦਾ ਜੁਰਮਾਨਾ ਵੀ ਲਾਇਆ। ਇਹ ਪੈਸਾ ਅਡਲਟ ਸਟਾਰ ਸਟਾਰਮੀ ਡੇਨੀਅਸ ਨੂੰ ਦਿੱਤਾ ਜਾਏਗਾ।
ਰਿਪੋਰਟ ਮੁਤਾਬਕ ਟਰੰਪ ਦੀ ਸੁਣਵਾਈ ਦੌਰਾਨ ਤਿੰਨ ਮਿਸਾਲਾਂ ਦਾ ਹਵਾਲਾ ਦਿੱਤਾ ਗਿਆ। ਪਹਿਲਾ ਟਰੰਪ ਟਾਵਰ ਦੇ ਦਰਬਾਨ ਨੂੰ 20,000 ਡਾਲਰ, ਔਰਤ ਨੂੰ 150,000 ਡਾਲਰ ਦਾ ਭੁਗਤਾਨ ਤੇ ਤੀਜੇਵਿੱਚ ਇੱਕ ਅਡਲਟ ਫਿਲਮ ਅਦਾਕਾਰਾ ਨੂੰ 130,000 ਡਾਲਰ ਦੇਣ ਦੀ ਗੱਲ ਕਹੀ। ਰਿਪੋਰਟ ਮੁਤਾਬਕ ਅਮਰੀਕੀ ਜੱਜ ਦਾ ਕਹਿਣਾ ਹੈ ਕਿ ਟਰੰਪ ਖਿਲਾਫ ਜਨਵਰੀ 2024 ਤੋਂ ਮੁਕੱਦਮਾ ਸ਼ੁਰੂ ਹੋ ਸਕਦਾ ਹੈ।
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਟਰੰਪ ਨਿਊਯਾਰਕ ‘ਚ ਪੇਸ਼ ਹੋਣ ਤੋਂ ਬਾਅਦ ਫਲੋਰੀਡਾ ਪਰਤ ਆਏ ਹਨ। ਟਰੰਪ ਸਖਤ ਸੁਰੱਖਿਆ ਵਿਚਕਾਰ ਨਿਊਯਾਰਕ ਦੀ ਮੈਨਹਟਨ ਕੋਰਟ ‘ਚ ਪੇਸ਼ ਹੋਏ। ਨਿਊਯਾਰਕ ਦੀਆਂ ਸੜਕਾਂ ‘ਤੇ 35,000 ਤੋਂ ਵੱਧ ਪੁਲਿਸ ਵਾਲੇ ਅਤੇ ਸੀਕ੍ਰੇਟ ਸਰਵਿਸ ਏਜੰਟ ਤਿਆਰ ਸਨ। ਹਾਲਾਂਕਿ, ਉਨ੍ਹਾਂ ਨੂੰ ਦੋਸ਼ ਦੱਸਦੇ ਹੋਏ ਛੱਡ ਦਿੱਤਾ ਗਿਆ ਸੀ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਟਰੰਪ 8 ਕਾਰਾਂ ਦੇ ਕਾਫਲੇ ‘ਚ ਅਦਾਲਤ ਪਹੁੰਚੇ ਅਤੇ ਸਿੱਧੇ ਅਦਾਲਤ ਦੇ ਅੰਦਰ ਚਲੇ ਗਏ।

Loading

Scroll to Top
Latest news
Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र ਵਾਰਡ ਨੰਬਰ 21 ਵਿੱਚ ਭਾਜਪਾ ਉਮੀਦਵਾਰ ਅੰਜੂ ਭਾਰਦਵਾਜ ਦੇ ਹਕ਼ ਵਿਚ ਚੱਲੀ ਹਨੇਰੀ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਕੀਤੇ... भारतीय जनता पार्टी में प्रदीप खुल्लर की हुई घर वापसी ਭੀਖੀ ਦੇ ਕਬੱਡੀ ਕੱਪ 'ਤੇ ਹਰਿਆਣੇ ਦੇ ਗੱਭਰੂਆਂ ਦੀ ਝੰਡੀ राज्य चुनाव आयोग के निर्देशों और नियमों की इन्न- बिन्न पालना यकीनी बनाने को कहा आप पंजाब अध्यक्ष अमन अरोड़ा ने डेरा ब्यास प्रमुख बाबा गुरिंदर सिंह ढिल्लों से मुलाकात की आम आदमी पार्टी ने जालंधर के विकास के लिए पांच बड़ी गारंटियों की घोषणा की