ਗੈਂਗਸਟਰ ਗੋਲਡੀ ਬਰਾੜ ਨੇ ਹੁਣ ਅੱਤਵਾਦ ਵਿਰੋਧੀ ਫਰੰਟ ਦੇ ਕੌਮੀ ਕਨਵੀਨਰ ਮਨਿੰਦਰਜੀਤ ਸਿੰਘ ਬਿੱਟਾ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਇਸ ਸਬੰਧੀ ਬਿੱਟਾ ਨੇ ਦਿੱਲੀ N3R ‘ਚ ਧਾਰਾ 506 ਤਹਿਤ ਰਿਪੋਰਟ ਦਰਜ ਕਰਵਾਈ ਹੈ।
ਪੰਜਾਬ ਪੁਲਿਸ ਦੇ ਕਾਂਸਟੇਬਲ ਅਮੋਲ ਬੁੱਧੀਰਾਜਾ ਨੇ ਬਿੱਟਾ ਦੀ ਸੁਰੱਖਿਆ ਹੇਠ ਤਾਇਨਾਤ ਰਿਪੋਰਟ ਦਰਜ ਕਰਵਾਈ ਹੈ ਕਿ ਉਸ ਨੂੰ ਕਿਸੇ ਅਣਪਛਾਤੇ ਨੰਬਰ 08725947983 ਤੋਂ ਕਾਲ ਆਈ ਸੀ। ਬਿੱਟਾ ਦਾ ਮੋਬਾਈਲ ਉਸ ਕੋਲ ਸੀ ਅਤੇ ਉਸ ਨੇ ਕਾਲ ਰਿਸੀਵ ਕੀਤੀ। ਫੋਨ ਕਰਨ ਵਾਲੇ ਨੇ ਕਿਹਾ ਕਿ ਉਹ ਤੁਹਾਡੇ ਬੌਸ ਬਿੱਟਾ ਨੂੰ ਮਾਰ ਦੇਵੇਗਾ। ਇੱਕ ਹੋਰ ਅਣਜਾਣ ਨੰਬਰ (09172361684) ਤੋਂ ਕਾਲ ਆਈ ਅਤੇ ਕਿਹਾ ਕਿ 24 ਘੰਟਿਆਂ ਵਿੱਚ ਬਿੱਟਾ ਦਾ ਅੰਤ ਕਰ ਦਿੱਤਾ ਜਾਵੇਗਾ। ਉਹ ਹਿੰਦੀ ਵਿੱਚ ਗੱਲ ਕਰ ਰਿਹਾ ਸੀ।