ਅੰਤਿਮ ਸੰਸਕਾਰ 12.20 ਵਜੇ ਬਸ਼ੀਰਪੁਰਾ ਸ਼ਮਸ਼ਾਨਘਾਟ ਵਿਚ ਹੋਵੇਗਾ
ਜਲੰਧਰ- ਬੜੇ ਹੀ ਦੁਖੀ ਹਿਰਦੈ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸ. ਸਤਨਾਮ ਸਿੰਘ ਆੜ੍ਹਤੀਆ ਅੱਜ ਪ੍ਰਭੂ ਚਰਨਾਂ ਵਿਚ ਜਾ ਬਿਰਾਜੈ ਹਨ। ਉਹ ਕਈ ਸਾਲਾਂ ਤੋਂ ਬੀਬਾ ਨਿਰੰਜਨ ਕੌਰ ਚੈਰੀਟੇਬਲ ਹਸਪਤਾਲ ਵਿਚ ਟਰੱਸਟੀ ਸਨ ਅਤੇ ਸੇਵਾ ਨਿਭਾ ਰਹੇ ਸਨ। ਸ. ਸਤਨਾਮ ਸਿੰਘ ਜੀ ਸਮਾਜ ਭਲਾਈ ਦੇ ਕੰਮਾਂ ਵਿਚ ਵੀ ਆਪਣੀ ਸੇਵਾਵਾਂ ਦਿੰਦੇ ਆ ਰਹੇ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ 12.20 ਵਜੇ ਬਸ਼ੀਰਪੁਰਾ ਸ਼ਮਸ਼ਾਨਘਾਟ ਵਿਖੇ ਹੋਵੇਗਾ। ਆਪ ਸਭ ਨੂੰ ਬੇਨਤੀ ਹੈ ਕਿ ਸਮੇਂ ਸਿਰ ਪਹੁੰਚ ਕੇ ਅੰਤਿਮ ਯਾਤਰਾ ਵਿਚ ਸ਼ਾਮਲ ਹੋਣ ਦੀ ਕ੍ਰਿਪਾਲਤਾ ਕਰੋ ਜੀ।