ਕੈਲਗਰੀ- ਇਕ ਨਵੇਂ ਸਰਵੇਖਣ ਵਿਚ 40 ਫੀਸਦੀ ਤੋਂ ਘੱਟ ਕੈਲਗਰੀ ਵਾਸੀਆਂ ਨੇ ਮੇਅਰ ਜੋਤੀ ਗੋਂਡੇਕ ਦੇ ਦਫਤਰ ਵਿਚ ਪਹਿਲੇ ਪੰਜ ਮਹੀਨਿਆਂ ਦੇ ਕਾਰਜਕਾਲ ਤੋਂ ਬਾਅਦ ਦੀ ਕਾਰਗੁਜ਼ਾਰੀ ਨੂੰ ਮਨਜ਼ੂਰੀ ਦਿੱਤੀ।
ਇਸ ਮਹੀਨੇ ਦੀ ਸ਼ੁਰੂਆਤ ਵਿਚ ਥਿੰਕਐਚਕਿਊ ਦੇ 1101 ਲੋਕਾਂ ਦੇ ਆਨਲਾਈਨ ਸਰਵੇਖਣ ਤੋਂ ਪਤਾ ਚੱਲਦਾ ਹੈ ਕਿ ਮੇਅਰ ਦੀ ਮਨਜ਼ੂੁਰੀ ਰੇਟਿੰਗ 38 ਫੀਸਦੀ ਸੀ ਜਦੋਂਕਿ 53 ਫੀਸਦੀ ਜਵਾਬਦਾਤਾਵਾਂ ਨੇ ਉਨ੍ਹਾਂ ਦੇ ਪ੍ਰਦਰਸ਼ਨ ਨੂੰ ਨਾਮਨਜ਼ੂਰ ਕਰ ਦਿੱਤਾ ਸੀ। ਫਰਮ ਦੇ ਪੈ੍ਰਜੀਡੈਂਟ ਮਾਰਕ ਹੈਨਰੀ ਦੇ ਅਨੁਸਾਰ ਆਪਣੇ ਪਹਿਲੇ ਕਾਰਜਕਾਲ ਵਿਚ ਨਵੇਂ ਮੇਅਰ ਦੇ ਲਈ ਗਿਣਤੀ ‘ਆਮ’ ਨਾਲੋਂ ਘੱਟ ਹੈ।
ਹੈਨਰੀ ਜੋ ਮੇਅਰ ਦੇ ਰੂਪ ਵਿਚ ਆਪਣੇ ਕਾਰਜਕਾਲ ਦੇ ਦੌਰਾਨ ਡੇਵ ਬ੍ਰੋਂਕੋਨੀਅਰ ਦੇ ਚੀਫ ਆਫ ਸਟਾਫ ਸਨ, ਨੇ ਦੱਸਿਆ ਕਿ ਨਾਹਿਦ ਨੈਂਸੀ ਨੇ 80 ਦੇ ਦਹਾਕੇ ਦੇ ਮੱਧ ’ਚ ਮਨਜ਼ੂਰੀ ਦੇ ਨਾਲ ਦਫਤਰ ਵਿਚ ਆਪਣਾ ਪਹਿਲਾ ਸਾਲ ਪੂਰਾ ਕੀਤਾ।
ਥਿੰਕਐਚਕਿਊ ਸਰਵੇਖਣ 14 ਤੋਂ 21 ਮਾਰਚ ਤੱਕ ਚੱਲਿਆ ਜਿਸ ਵਿਚ 45 ਫੀਸਦੀ ਜਵਾਬਦਾਤਾਵਾਂ ਨੇ ਆਪਣੇ ਕੌਂਸਲਰ ਦੀ ਕਾਰਗੁਜ਼ਾਰੀ ਨੂੰ ਪਰਵਾਨ ਕੀਤਾ ਅਤੇ ਸਿਰਫ 31 ਫੀਸਦੀ ਲੋਕਾਂ ਨੇ ਇਸ ਨੂੰ ਨਾਮਨਜ਼ੂਰ ਕੀਤਾ।