ਅਲਬਰਟਾ – ਫੈਡਰਲ ਸਰਕਾਰ ਨੂੰ ਕਾਰਬਨ ਟੈਕਸ ਵਿਚ ਨਿਰਧਾਰਤ ਵਾਧੇ ਨੂੰ ਰੋਕਣ ਦੀ ਮੰਗ ਕਰਨ ਵਾਲੇ ਇਕ ਪ੍ਰਸਤਾਵ ’ਤੇ ਮੰਗਲਵਾਰ ਨੂੰ ਅਲਬਰਟਾ ਵਿਧਾਨ ਸਭਾ ਵਿਚ ਬਹਿਸ ਹੋਣ ਦੀ ਉਮੀਦ ਹੈ। ਹਾਲਾਂਕਿ ਇਹ ਲਾਜ਼ਮੀ ਨਹੀਂ ਹੈ। ਅਲਬਰਟਾ ਕਾਰਬਨ ਟੈਕਸ ਨੂੰ ਲੈ ਕੇ ਆਪਣੀ ਅਦਾਲਤੀ ਲੜਾਈ ਹਾਰ ਗਿਆ ਹੈ ਅਤੇ ਫੈਡਰਲ ਸਰਕਾਰ ਨੂੰ ਬਦਲਾਅ ਕਰਨ ਲਈ ਮਜਬੂਰ ਨਹੀਂ ਕਰ ਸਕਦਾ। ਪ੍ਰੀਮੀਅਰ ਜੇਸਨ ਕੈਨੀ ਨੇ ਸੋਮਵਾਰ ਨੂੰ ਦਲੀਲ ਦਿੱਤੀ ਕਿ ਇਹ ਮੋਸ਼ਨ ਚੁਣੇ ਗਏ ਅਲਬਰਟਾ ਅਧਿਕਾਰੀਆਂ ਲਈ ‘ਸਪੱਸ਼ਟ ਸੰਦੇਸ਼’ ਭੇਜਣ ਦਾ ਇਕ ਮੌਕਾ ਹੈ। ਕੇਨੀ ਨੇ ਕਿਹਾ ਕਿ ਇਸ ਸਮੇਂ ਆਮ ਲੋਕਾਂ ਲਈ ਸਭ ਤੋਂ ਮਹੱਤਵਪੂਰਨ ਮੁੱਦਾ ਮਹਿੰਗਾਈ ਹੈ। ਕਾਰਬਨ ਟੈਕਸ ਦਾ ਵਾਧਾ ਭੋਜਨ, ਮਹਿੰਗਾਈ, ਇੰਧਣ ਮਹਿੰਗਾਈ, ਬਿਜਲੀ ਮਹਿੰਗਾਈ ਦੇ ਹਾਲਾਤਾਂ ਨੂੰ ਹੋਰ ਵੀ ਬਦਤਰ ਬਣਾਉਂਦਾ ਹੈ?