ਨਵੀਂ ਦਿੱਲੀ- ਕੇਂਦਰੀ ਖਪਤਕਾਰ ਸੁਰੱਖਿਆ ਅਥਾਰਿਟੀ (ਸੀ ਸੀ ਪੀ ਏ) ਨੇ ਈ-ਕਮਰਸ ਕੰਪਨੀ ਪੇਟੀਐਮ ਮੋਲ ਅਤੇ ਸਨੈਪਡੀਲ ਨੂੰ 1-1 ਲੱਖ ਰੁਪਏ ਦਾ ਜੁਰਮਾਨਾ ਲਾਇਆ ਹੈ।
ਅਥਾਰਿਟੀ ਨੇ ਬਿਨਾਂ ਸਟੈਂਡਰਡ ਵਾਲੇ ਪ੍ਰੈਸ਼ਰ ਕੁਕਰ ਵੇਚਣ ਲਈ ਜੁਰਮਾਨਾ ਲਾਉਂਦੇ ਹੋਏ ਦੋਨਾਂ ਕੰਪਨੀਆਂ ਨੂੰ ਵੇਚੀਆਂ ਗਈਆਂ ਵਸਤੂਆਂ ਵਾਪਸ ਲੈਣ ਦੇ ਨਾਲ ਖਪਤਕਾਰਾਂ ਤੋਂ ਲਈ ਰਾਸ਼ੀ ਵਾਪਸ ਕਰਨ ਦਾ ਆਦੇਸ਼ ਵੀ ਦਿੱਤਾ ਹੈ। ਇਸ ਬਾਰੇ ਆਪਣੇ ਦੋ ਵੱਖ-ਵੱਖ ਆਦੇਸ਼ਾਂ ਵਿੱਚਅਥਾਰਿਟੀ ਨੇ ਪੇਟੀਐਮ ਈ-ਕਾਮਰਸ ਪ੍ਰਾਈਵੇਟ ਲਿਮਿਟਡ (ਪੇਟੀਐਮ ਮੋਲ) ਤੇ ਸਨੈਪਡੀਲ ਪ੍ਰਾਈਵੇਟ ਵਿਮਿਟਡ ਨੂੰ ਖ਼ਰਾਬ ਪੈ੍ਰਸ਼ਰ ਕੁਕਰ ਵੇਚਣ ਦਾ ਦੋਸ਼ੀ ਪਾਇਆ। ਇਹ ਪ੍ਰੈਸ਼ਰ ਕੁਕਰ ਭਾਰਤੀ ਸਟੈਂਡਰਡ ਬਿਊਰੋ (ਬੀ ਆਈ ਐਸ) ਦੇ ਸਟੈਂਡਰਡ ਮੁਤਾਬਕ ਨਹੀਂ ਸੀ ਅਤੇ ਘਰੇਲੂ ਪ੍ਰੈਸ਼ਰ ਕੁਕਰ (ਗੁਣਵਤਾ ਕੰਟਰੋਲ) ਆਰਡਰ-2020 (ਕਿਊ ਸੀ ਓ) ਦੀਪਾਲਣਾ ਨਹੀਂ ਕਰਦੇ। ਪੇਟੀਐਮ ਮੋਲ ਨੇ ਪ੍ਰਿਸਟੀਨ ਅਤੇ ਕਿਊਬਾ ਕੰਪਨੀ ਦੇ ਪ੍ਰ੍ਰੈਸ਼ਰ ਕੁਕਰ ਆਪਣੇ ਮੰਚ ਉੱਤੇ ਵੇਚਣ ਲਈ ਪਾਏ ਸੀ ਜਦਕਿ ਪ੍ਰਾਡਕਟ ਵਿਕਰੀ ਵਿੱਚ ਸਪੱਸ਼ਟ ਆਈ ਐਸ ਆਈ ਮਾਰਕਾ ਨਹੀਂ ਹੈ। ਸੀ ਸੀ ਪੀ ਏ ਨੇ 25 ਮਾਰਚ ਨੂੰ ਆਪਣੇ ਆਦੇਸ਼ ਵਿੱਚ ਪੇਟੀਐਮ ਮੋਲ ਨੂੰ ਆਪਣੇ ਮੰਚ ਉੱਤੇ ਵਿਕਣ ਵਾਲੇ 39 ਪ੍ਰੈਸ਼ਰ ਕੁਕਰ ਦੇ ਸਾਰੇ ਖਪਤਕਾਰ ਦੇ ਨਾਂਅ ਲਿਖਣ, ਪੈ੍ਰਸ਼ਰ ਕੁਕਰ ਨੂੰ ਵਾਪਸ ਲੈਣ ਅਤੇ ਖਪਤਾਕਾਰਾਂ ਨੂੰ ਉਨ੍ਹਾਂ ਦੀ ਕੀਮਤ ਵਾਪਸ ਦੇਣ ਦੇ ਲਈ ਕਿਹਾ ਹੈ।