ਮਹਿੰਦਰ ਪਾਲ ਲੂੰਬਾ ਚੇਅਰਮੈਨ, ਗੁਰਸੇਵਕ ਸਿੰਘ ਸੰਨਿਆਸੀ ਪ੍ਰਧਾਨ, ਅਮਰਜੀਤ ਜੱਸਲ ਜਨਰਲ ਸਕੱਤਰ, ਭਵਨਦੀਪ ਪੁਰਬਾ ਪ੍ਰੈੱਸ ਸਕੱਤਰ, ਪੁਨੀਤ ਸੱਗੂ ਸਹਾਇਕ ਪ੍ਰੈੱਸ ਸਕੱਤਰ, ਕ੍ਰਿਸ਼ਨ ਸੂਦ ਕੈਸ਼ੀਅਰ ਅਤੇ ਗੁਰਪ੍ਰੀਤ ਸਚਦੇਵਾ ਪ੍ਰੋਜੈਕਟ ਇੰਚਾਰਜ ਚੁਣੇ ਗਏ
ਮੋਗਾ- ਮੋਗਾ ਜਿਲ੍ਹੇ ਦੀਆਂ ਪੇਂਡੂ ਅਤੇ ਸ਼ਹਿਰੀ ਸਮਾਜ ਸੇਵੀ ਸੰਸਥਾਵਾਂ ਦੇ ਏਕੇ ਤੇ ਆਧਾਰਿਤ ਜਿਲ੍ਹਾ ਐਨ ਜੀ ਓ ਕੋਆਰਡੀਨੇਸ਼ਨ ਕਮੇਟੀ ਮੋਗਾ ਦੀ ਚੋਣ ਰੂਰਲ ਐੱਨ ਜੀ ਓ ਮੋਗਾ ਦੇ ਦਫਤਰ ਬਸਤੀ ਗੋਬਿੰਦਗੜ੍ਹ ਮੋਗਾ ਵਿਖੇ ਹੋਈ, ਜਿਸ ਵਿੱਚ ਪਿੰਡਾਂ ਅਤੇ ਸ਼ਹਿਰਾਂ ਦੀਆਂ 51 ਸਮਾਜ ਸੇਵੀ ਸੰਸਥਾਵਾਂ ਨੇ ਹਿੱਸਾ ਲਿਆ। ਇਨ੍ਹਾਂ ਸੰਸਥਾਵਾਂ ਦੇ ਐਕਟਿਵ ਮੈਂਬਰਾਂ ਨੂੰ ਲੈ ਕੇ ਇੱਕ 65 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ। ਇਹ ਚੋਣ ਜਿਲ੍ਹਾ ਐਨ ਜੀ ਓ ਕੋਆਰਡੀਨੇਟਰ ਦਰਸ਼ਨ ਸਿੰਘ ਵਿਰਦੀ, ਪੇਂਡੂ ਕਲੱਬਾਂ ਦੇ ਕੋਆਰਡੀਨੇਟਰ ਸੁਖਦੇਵ ਸਿੰਘ ਬਰਾੜ ਅਤੇ ਇਸਤਰੀ ਐਨ ਜੀ ਓ ਕੋਆਰਡੀਨੇਟਰ ਮੈਡਮ ਪ੍ਰੋਮਿਲਾ ਕੁਮਾਰੀ ਦੀ ਦੇਖ ਰੇਖ ਹੇਠ ਹੋਈ। 65 ਮੈਂਬਰੀ ਕਮੇਟੀ ਵਿੱਚੋਂ ਸਰਬਸੰਮਤੀ ਨਾਲ ਹੋਈ ਇਸ ਚੋਣ ਵਿੱਚ ਹਰਜਿੰਦਰ ਸਿੰਘ ਚੁਗਾਵਾਂ ਨੂੰ ਸਰਪ੍ਰਸਤ, ਮਹਿੰਦਰ ਪਾਲ ਲੂੰਬਾ ਨੂੰ ਚੇਅਰਮੈਨ, ਗੁਰਸੇਵਕ ਸਿੰਘ ਸੰਨਿਆਸੀ ਨੂੰ ਪ੍ਰਧਾਨ, ਅਮਰਜੀਤ ਜੱਸਲ ਨੂੰ ਜਨਰਲ ਸਕੱਤਰ, ਨਰਿੰਦਰ ਪਾਲ ਸਹਾਰਨ ਨੂੰ ਸਹਾਇਕ ਸਕੱਤਰ, ਕ੍ਰਿਸ਼ਨ ਸੂਦ ਨੂੰ ਕੈਸ਼ੀਅਰ, ਭਵਨਦੀਪ ਪੁਰਬਾ ਨੂੰ ਪ੍ਰੈੱਸ ਸਕੱਤਰ ਅਤੇ ਪੁਨੀਤ ਸੱਗੂ ਨੂੰ ਸਹਾਇਕ ਪ੍ਰੈੱਸ ਸਕੱਤਰ, ਪਰਮਜੀਤ ਸਿੰਘ ਖਾਲਸਾ ਅਤੇ ਕੁਲਦੀਪ ਸਿੰਘ ਕਲਸੀ ਨੂੰ ਸ਼ੋਸ਼ਲ ਮੀਡੀਆ ਇੰਚਾਰਜ, ਐਡ. ਦਿਨੇਸ਼ ਗਰਗ ਅਤੇ ਬਲਰਾਜ ਗੁਪਤਾ ਨੂੰ ਲੀਗਲ ਐਡਵਾਈਜ਼ਰ ਅਤੇ ਗੁਰਪ੍ਰੀਤ ਸਚਦੇਵਾ ਨੂੰ ਪ੍ਰੋਜੈਕਟ ਇੰਚਾਰਜ ਚੁਣਿਆ ਗਿਆ।
ਇਸ ਤੋਂ ਇਲਾਵਾ ਹਰਭਜਨ ਸਿੰਘ ਬਹੋਨਾ, ਬਲਜੀਤ ਸਿੰਘ ਚਾਨੀ, ਗੁਰਨਾਮ ਸਿੰਘ ਲਵਲੀ, ਦਵਿੰਦਰਜੀਤ ਸਿੰਘ ਗਿੱਲ, ਓ.ਪੀ. ਕੁਮਾਰ, ਗਿਆਨ ਸਿੰਘ, ਦੀਪਕ ਅਰੋੜਾ, ਜਸਵਿੰਦਰ ਰੱਖਰਾ, ਡਾ ਜਸਵੰਤ ਸਿੰਘ, ਪ੍ਰਿਆਵਰਤ ਗੁਪਤਾ, ਦਵਿੰਦਰਪਾਲ ਸਿੰਘ ਰਿੰਪੀ, ਹਰਪ੍ਰੀਤ ਖੀਵਾ, ਹਰਜਿੰਦਰ ਘੋਲੀਆ, ਬੇਅੰਤ ਕੌਰ ਗਿੱਲ, ਮਨਦੀਪ ਕਟਾਰੀਆ, ਪ੍ਰਿੰਸ ਅਰੋੜਾ, ਸੰਜੀਵ ਨਰੂਲਾ, ਕੰਵਲਜੀਤ ਮਹੇਸਰੀ, ਕਮਲਜੀਤ ਸਿੰਘ ਧੂੜਕੋਟ, ਡਾ ਸਰਬਜੀਤ ਕੌਰ ਬਰਾੜ, ਪ੍ਰਿਤਪਾਲ ਸਿੰਘ, ਰਾਜੇਸ਼ ਅਰੋੜਾ, ਵਿਜੇ ਸ਼ਰਮਾ, ਰਣਜੀਤ ਧਾਲੀਵਾਲ, ਦਰਸ਼ਨ ਲੋਪੋ, ਜੱਜ ਜੈਮਲਵਾਲਾ, ਬਲਰਾਜ ਸਿੰਘ ਸਮਾਲਸਰ, ਪ੍ਰੇਮਜੀਤ ਸ਼ਰਮਾ, ਕਮਲਜੀਤ ਸੈਦੋਕੇ, ਗੁਰਚਰਨ ਸਿੰਘ ਰਾਜੂ ਪੱਤੋ, ਅਜੇ ਕਾਂਸਲ, ਜਸਵਿੰਦਰ ਸ਼ਰਮਾ ਘੱਲਕਲਾਂ, ਵੀ.ਪੀ. ਸੇਠੀ, ਮੀਨਾ ਸ਼ਰਮਾ, ਕੁਲਵਿੰਦਰ ਸਿੰਘ ਸੋਨੂੰ, ਇਕਬਾਲ ਖੋਸਾ, ਜਸਵੰਤ ਪੁਰਾਣੇਵਾਲਾ, ਅਕਬਰ ਚੜਿੱਕ, ਰੇਸ਼ਮ ਸਿੰਘ ਜੀਤਾ ਸਿੰਘ ਵਾਲਾ, ਰਾਜ ਕੁਮਾਰ ਘੋਲੀਆ, ਪੀ.ਐਨ. ਮਿੱਤਲ, ਪੁਨੀਤ ਬਾਂਸਲ, ਕੇਵਲ ਕ੍ਰਿਸ਼ਨ, ਵਿਸ਼ਾਲ ਅਰੋੜਾ, ਕਪਿਲ ਭਾਰਤੀ, ਪ੍ਰਿਤਪਾਲ ਸਿੰਘ ਲੱਕੀ, ਗੋਕਲ ਚੰਦ, ਬੇਅੰਤ ਕੌਰ ਧਰਮਕੋਟ ਅਤੇ ਸੁਖਵਿੰਦਰ ਸਿੰਘ ਬੁੱਘੀਪੁਰਾ, ਮਨਜੀਤ ਕਾਂਸਲ ਅਤੇ ਗੌਰਵ ਸ਼ਰਮਾ ਧਰਮਕੋਟ ਨੂੰ ਐਗਜੈਕਟਿਵ ਮੈਂਬਰ ਨਿਯੁਕਤ ਕੀਤਾ ਗਿਆ।
ਇਸ ਮੌਕੇ ਨਵੇਂ ਚੁਣੇ ਗਏ ਪ੍ਰਧਾਨ ਗੁਰਸੇਵਕ ਸੰਨਿਆਸੀ ਜੀ ਨੇ ਆਪਣੀ ਟੀਮ ਸਮੇਤ ਇਮਾਨਦਾਰੀ ਨਾਲ ਕੰਮ ਕਰਨ ਦਾ ਪ੍ਰਣ ਕਰਦਿਆਂ ਕਿਹਾ ਐਨ.ਜੀ.ਓ. ਕਮੇਟੀ ਦੀ ਮੈਂਬਰਸ਼ਿਪ 6 ਅਪ੍ਰੈਲ ਤੱਕ ਜਾਰੀ ਰਹੇਗੀ। ਚਾਹਵਾਨ ਰਜਿਸਟਰਡ ਸੰਸਥਾਵਾਂ ਮੈਂਬਰਸ਼ਿਪ ਲਈ ਸੰਪਰਕ ਕਰ ਸਕਦੀਆਂ ਹਨ। ਉਹਨਾਂ ਦੱਸਿਆ ਕਿ ਇਸੇ ਹਫਤੇ ਸਾਡਾ ਇੱਕ ਵਫਦ ਡਿਪਟੀ ਕਮਿਸ਼ਨਰ ਮੋਗਾ ਨੂੰ ਮਿਲੇਗਾ ਅਤੇ ਅਗਲੀ ਮੀਟਿੰਗ 6 ਅਪ੍ਰੈਲ ਨੂੰ ਸ਼ਾਮ 3 ਵਜੇ ਸ਼ਹੀਦ ਭਗਤ ਸਿੰਘ ਆਈ ਟੀ ਆਈ ਕੱਚਾ ਦੁਸਾਂਝ ਰੋਡ ਮੋਗਾ ਵਿਖੇ ਰੱਖੀ ਗਈ ਹੈ, ਉਸ ਤੋਂ ਪਹਿਲਾਂ ਬੁੱਧਵਾਰ ਨੂੰ ਚੁਣੀ ਗਈ ਕਮੇਟੀ ਦੀ ਮੀਟਿੰਗ ਕੀਤੀ ਜਾਵੇਗੀ ਜਿਸ ਵਿੱਚ ਸੰਸਥਾ ਦਾ ਸੰਵਿਧਾਨ ਅਤੇ ਕਾਇਦੇ ਕਨੂੰਨ ਤੈਅ ਕੀਤੇ ਜਾਣਗੇ ਅਤੇ ਸੰਸਥਾ ਦੀ ਰਜਿਸਟ੍ਰੇਸ਼ਨ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਇਸ ਮੌਕੇ ਉਕਤ ਤੋਂ ਇਲਾਵਾ ਹੋਰ ਵੀ ਸਮਾਜ ਸੇਵੀ ਸਖਸ਼ੀਅਤਾਂ ਹਾਜਰ ਸਨ।