ਰਈਆ (ਕਮਲਜੀਤ ਸੋਨੂੰ)—ਪਿਛਲੇ 36 ਸਾਲਾਂ ਤੋਂ ਲਗਾਤਾਰ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਸਾਹਿਤਕ ਸਰਗਰਮੀਆਂ ਰਚਾਉਣ ਵਾਲੀ ਚਰਚਿੱਤ ਸਾਹਿਤਕ ਸੰਸਥਾ ਪੰਜਾਬੀ ਸਾਹਿਤ ਸਭਾ, ਬਾਬਾ ਬਕਾਲਾ ਸਾਹਿਬ (ਅੰਮ੍ਰਿਤਸਰ) ਨੂੰ ਪੰਜਾਬ ਭਰ ਦੀਆਂ ਸਾਹਿਤਕ ਸਭਾਵਾਂ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਦਾ ਸ਼ਾਨਾਮੱਤਾ ਮਾਣ ਹਾਂਸਲ ਹੋਇਆ ਹੈ । ਹਾਲ ਈ ਵਿੱਚ 25ਵੇਂ ਸਿਲਵਰ ਜੁਬਲੀ, ਨਾਭਾ ਕਵਿਤਾ ਉਤਸਵ-2022 ਦੇ ਮੌਕੇ ਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਡਾ: ਦਰਸ਼ਨ ਬੁੱਟਰ ਅਤੇ ਨਾਭਾ ਕਵਿਤਾ ਉਤਸਵ ਦੀ ਸਮੁੱਚੀ ਟੀਮ ਵੱਲੋਂ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਮੁੱਖ ਸੰਚਾਲਕ ਸ਼ੇਲਿੰਦਰਜੀਤ ਸਿੰਘ ਰਾਜਨ ਅਤੇ ਟੀਮ ਨੂੰ ਇਸ ਮੌਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਮੁੱਖ ਸੰਚਾਲਕ ਸ਼ੇਲਿੰਦਰਜੀਤ ਸਿੰਘ ਰਾਜਨ, ਸਰਪ੍ਰਸਤ ਪ੍ਰਿੰਸੀਪਲ ਰਘਬੀਰ ਸਿੰਘ ਸੋਹਲ, ਪ੍ਰਧਾਨ ਸੰਤੋਖ ਸਿੰਘ ਗੁਰਾਇਆ, ਸੀ: ਮੀਤ ਪ੍ਰਧਾਨ ਡਾ: ਪਰਮਜੀਤ ਸਿੰਘ ਬਾਠ, ਸੀ: ਮੀਤ ਪ੍ਰਧਾਨ ਮੱਖਣ ਸਿੰਘ ਭੈਣੀਵਾਲਾ, ਮੀਤ ਪ੍ਰਧਾਨ ਮੁਖਤਾਰ ਸਿੰਘ ਗਿੱਲ, ਖਜ਼ਾਨਚੀ ਮਾ: ਮਨਜੀਤ ਸਿੰਘ ਵੱਸੀ, ਸਕੱਤਰ (ਪ੍ਰਚਾਰ) ਸਕੱਤਰ ਸਿੰਘ ਪੁਰੇਵਾਲ, ਸਕੱਤਰ ਸੁਖਰਾਜ ਸਿੰਘ ਸਕੰਦਰ, ਮਹਿਲਾ ਵਿੰਗ ਦੀ ਪ੍ਰਧਾਨ ਮੈਡਮ ਸੁਖਵੰਤ ਕੌਰ ਵੱਸੀ, ਸਕੱਤਰ ਰਾਜਵਿੰਦਰ ਕੌਰ ਰਾਜ, ਸੱਕਤਰ ਸੁਰਿੰਦਰ ਖਿਲਚੀਆਂ ਨੇ ਸ਼ਾਮੂਲੀਅਤ ਕੀਤੀ । ਇਸ ਮੌਕੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸੀ: ਮੀਤ ਪ੍ਰਧਾਨ ਡਾ: ਜੋਗਾ ਸਿੰਘ, ਸਾਬਕਾ ਸਕੱਤਰ ਸੁਸ਼ੀਲ ਦੁਸਾਂਝ, ਡਾ: ਤਰਲੋਕ ਸਿੰਘ ਆਨੰਦ, ਡਾ: ਜੈਨਿੰਦਰ ਚੌਹਾਨ, ਡਾ: ਰਵਿੰਦਰ, ਵਿਜੇ ਵਿਵੇਕ, ਬੀਬਾ ਬਲਵੰਤ, ਤਰਲੋਚਨ ਲੋਚੀ, ਮਨਜਿੰਦਰ ਧਨੋਆ, ਸਰਦਾਰ ਪੰਛੀ, ਗੁਰਦਿਆਲ ਰੌਸ਼ਨ, ਡਾ: ਅਮਰਜੀਤ ਕੌਂਕੇ, ਅਰਤਿੰਦਰ ਸੰਧੂ, ਵਿਸ਼ਾਲ, ਹਰਕੰਵਜੀਤ ਸਿੰਘ ਸਾਹਿਲ, ਬਖਤਾਵਰ ਧਾਲੀਵਾਲ, ਡਾ: ਅਰਵਿੰਦਰ ਕਾਕੜਾ, ਡਾ: ਮੋਹਨ ਤਿਆਗੀ, ਸਵਰਨਜੀਤ ਸਵੀ, ਪ੍ਰੋ: ਰਵਿੰਦਰ ਭੱਠਲ, ਰਾਜਿੰਦਰ ਬਿਮਲ, ਰਣਜੀਤ ਕੌਰ ਸਵੀ, ਦੁੱਖ ਭੰਜਨ ਰੰਧਾਵਾ, ਡਾ: ਵਿਕਰਮਜੀਤ ਸਿੰਘ, ਸਵਰਨ ਕਵਿਤਾ, ਕਮਲ ਸੇਖੋਂ, ਰਾਜਵਿੰਦਰ ਕੌਰ ਜਟਾਣਾ, ਅਨੂ ਬਾਲਾ, ਨੀਤੂ ਅਰੋੜਾ ਆਦਿ ਵੀ ਹਾਰ ਸਨ ।