ਚੰਡੀਗੜ (ਪ੍ਰੀਤਮ ਲੁਧਿਆਣਵੀ), : ਯੂਥ ਵੈਲਫੇਅਰ ਕਲੱਬ ਭਾਗੂਮਾਜਰਾ ਵਾਰਡ ਨੰਬਰ-1 (ਖਰੜ) ਵੱਲੋਂ ਰੋਟਰੀ ਕਲੱਬ ਮਰਿੰਡਾ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਾਇਆ ਗਿਆ, ਜਿਸ ਵਿਚ ਸੈਕਟਰ-32 ਚੰਡੀਗੜ ਤੋਂ ਡਾ. ਸਾਗਰ ਦੀ ਅਗਵਾਈ ਹੇਠ ਡਾਕਟਰਾਂ ਦੀ ਟੀਮ ਆਈ। ਉਨਾਂ ਵੱਲੋਂ ਖੂਨ ਇਕੱਠਾ ਕੀਤਾ ਗਿਆ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਯੂਥ ਵੈਲਫੇਅਰ ਕਲੱਬ ਦੇ ਪ੍ਰਧਾਨ ਹਰਿੰਦਰ ਸਿੰਘ ਹਿੰਦਾ ਨੇ ਦੱਸਿਆ ਕਿ ਇਸ ਕੈਂਪ ਵਿਚ 72 ਯੂਨਿੰਟ ਖੂਨ ਇਕੱਠਾ ਕੀਤਾ ਗਿਆ। ਇਸ ਕੈਂਪ ਵਿਚ ਕਲੱਬ ਮੈਂਬਰਾਂ ਤੋਂ ਇਲਾਵਾ ਵਾਰਡ ਨੰਬਰ-1 ਤੋਂ ਕੌਂਸਲਰ ਸਰਬਜੀਤ ਕੌਰ, ਨਵਦੀਪ ਸਿੰਘ ਬੱਬੂ, ਸਮਾਜ-ਸੇਵੀ ਪੱਪੂ, ਟਰਾਂਸਪੋਰਟ ਕਰਮਜੀਤ ਸਿੰਘ ਲਾਲੀ ਅਤੇ ਰੋਟਰੀ ਕਲੱਬ ਮੋਰਿੰਡਾ ਦੇ ਪ੍ਰਧਾਨ ਅਵਤਾਰ ਸਿੰਘ ਤੇ ਉਨਾਂ ਦੀ ਟੀਮ ਹਾਜ਼ਰ ਸੀ। ਅਖੀਰ ਵਿਚ ਯੂਥ ਵੈਲਫੇਅਰ ਕਲੱਬ ਦੇ ਪ੍ਰਧਾਨ ਹਰਿੰਦਰ ਸਿੰਘ ਹਿੰਦਾ ਨੇ ਸਭਨਾ ਖੂਨਦਾਨੀਆਂ ਤੇ ਪ੍ਰਬੰਧਕਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ।