ਯੂਕਰੇਨ-ਰੂਸ ਵਿਚਾਲੇ ਜੰਗ ਸੋਮਵਾਰ ਨੂੰ 33ਵੇਂ ਦਿਨ ਵੀ ਜਾਰੀ ਹੈ। ਯੂਕਰੇਨ ਵਿੱਚ ਰੂਸ ਵੱਲੋਂ ਕੀਤੀ ਜਾ ਬੰਬਾਰੀ ਕਾਰਨ ਹਰ ਪਾਸੇ ਤਬਾਹੀ ਦਾ ਮੰਜ਼ਰ ਹੈ। ਇਸੇ ਵਿਚਾਲੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਦਾ ਕਹਿਣਾ ਹੈ ਕਿ ਉਹ ਰੂਸ ਦੀ ਸੁਰੱਖਿਆ ਦੀ ਗਰੰਟੀ ਦੇਣ, ਨਿਰਪੱਖ ਰਹਿਣ ਅਤੇ ਆਪਣੇ ਆਪ ਨੂੰ ਪ੍ਰਮਾਣੂ ਮੁਕਤ ਰਾਜ ਐਲਾਨਣ ਲਈ ਤਿਆਰ ਹੈ । ਦੋਵਾਂ ਦੇਸ਼ਾਂ ਵਿਚਾਲੇ ਜਾਰੀ ਜੰਗ ਲਈ ਇਹ ਸਭ ਤੋਂ ਅਹਿਮ ਨੁਕਤਾ ਹੈ।
ਦੱਸ ਦੇਈਏ ਕਿ ਜੰਗ ਵਿਚਾਲੇ ਤੁਰਕੀ ਦੇ ਇਸਤਾਂਬੁਲ ਵਿੱਚ ਦੋਹਾਂ ਦੇਸ਼ਾਂ ਦੇ ਪ੍ਰਤੀਨਿਧੀ ਇੱਕ ਵਾਰ ਫਿਰ ਆਹਮੋ-ਸਾਹਮਣੇ ਬੈਠ ਕੇ ਗੱਲਬਾਤ ਕਰਨਗੇ । ਪਰ ਇਸ ਗੱਲਬਾਤ ਤੋਂ ਪਹਿਲਾਂ ਰਾਸ਼ਟਰਪਤੀ ਜ਼ੇਲੇਂਸਕੀ ਨੂੰ ਸਾਫ਼ ਸ਼ਬਦਾਂ ਵਿੱਚ ਕਿਹਾ ਹੈ ਕਿ ਉਹ ਪੁਤਿਨ ਦੀਆਂ ਗੈਰ-ਵਾਜਬ ਮੰਗਾਂ ਅੱਗੇ ਝੁਕਣ ਵਾਲੇ ਨਹੀਂ ਹਨ। ਇਸ ਗੱਲਬਾਤ ਤੋਂ ਪਹਿਲਾਂ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਕਿ ਜੇਕਰ ਰੂਸ ਡੀਨੈਜੀਫਿਕੇਸ਼ਨ ਅਤੇ ਅਸੈਨਿਕੀਕਰਨ ਦੀ ਗੱਲ ਕਰਦਾ ਹੈ ਤਾਂ ਅਸੀਂ ਗੱਲਬਾਤ ਦੀ ਮੇਜ਼ ‘ਤੇ ਵੀ ਨਹੀਂ ਬੈਠਾਂਗੇ। ਇਹ ਗੱਲਾਂ ਸਾਡੀ ਸਮਝ ਤੋਂ ਬਾਹਰ ਹਨ।