ਪ੍ਰਸ਼ਾਂਤ ਕਿਸ਼ੋਰ ਦਾ ਕਾਂਗਰਸ ਲਈ ਮੋਹ ਮੁੜ ਜਾਗ ਗਿਆ ਹੈ। ਗੁਜਰਾਤ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪ੍ਰਸ਼ਾਂਤ ਕਿਸ਼ੋਰ ਕਾਂਗਰਸ ਨਾਲ ਜੁੜ ਸਕਦੇ ਹਨ। ਸੂਤਰਾਂ ਮੁਤਾਬਕ ਪੀਕੇ ਨੇ ਰਾਹੁਲ ਨਾਲ ਸੰਪਰਕ ਕੀਤਾ ਹੈ ਤੇ ਕਾਂਗਰਸ ਨੂੰ ਇਸ ਦਾ ਆਫਰ ਦਿੱਤਾ ਹੈ। ਪਿਛਲੇ ਦਿਨੀਂ ਗੁਜਰਾਤ ਕਾਂਗਰਸ ਦੇ ਨੇਤਾਵਾਂ ਨਾਲ ਬੈਠਕ ਵਿੱਚ ਰਾਹੁਲ ਗਾਂਧੀ ਨੇ ਇਸ ‘ਤੇ ਸਾਰਿਆਂ ਦੀ ਰਾਏ ਲਈ। ਸੂਤਰਾਂ ਮੁਤਾਬਕ ਨੇਤਾਵਾਂ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਇਸ ‘ਤੇ ਫੈਸਲਾ ਲੈਣ ਦਾ ਅਧਿਕਾਰ ਦਿੱਤਾ ਹੈ।
ਕਾਂਗਰਸ ਪਾਰਟੀ ਗੁਜਰਾਤ ਦੀ ਸੱਤਾ ਤੋਂ 27 ਸਾਲਾਂ ਤੋਂ ਬਾਹਰ ਹੈ। 1995 ਵਿੱਚ ਪਾਰਟੀ ਦੀ ਗੁਜਰਾਤ ਵਿੱਚ ਕਰਾਰੀ ਹਾਰ ਹੋਈ ਸੀ, ਜਿਸ ਤੋਂ ਬਾਅਦ ਕਾਂਗਰਸ ਕਦੇ ਸਰਕਾਰ ਨਹੀਂ ਬਣਾ ਸਕੀ। ਪਿਛਲੀਆਂ ਚੋਣਾਂ ਵਿੱਚ ਬੀਜੇਪੀ ਤੇ ਕਾਂਗਰਸ ਦੇ ਵਿੱਚ ਕਾਂਟੇ ਦੀ ਟੱਕਰ ਹੋਈ ਸੀ, ਪਰ ਬੀਜੇਪੀ ਸਰਕਾਰ ਬਣਾਉਣ ਵਿੱਚ ਸਫਲ ਹੋ ਗਈ ਸੀ।