ਲੋਕ ਝੂਠੀਆਂ ਅਫਵਾਹਾਂ ਤੋ ਬਚਣ-ਵਿਸ਼ਾਲ ਮੰਨਣ

ਰਈਆ (ਕਮਲਜੀਤ ਸੋਨੂੰ)- ਆਮ ਆਦਮੀ ਪਾਰਟੀ ਵਲੋ ਚੌਣਾਂ ਦੋਰਾਨ ਜੋ ਵਾਅਦੇ ਕੀਤੇ ਗਏ ਸਨ ਪੰਜਾਬ ਸਰਕਾਰ ਉਹਨਾਂ ਨੂੰ ਪੂਰਾ ਕਰਨ ਲਈ ਵਚਨਬਧ ਹੈ।ਇੰਨਾਂ ਗੱਲਾਂ ਦਾ ਪ੍ਰਗਟਾਵਾਂ ਹਲਕਾ ਵਿਧਾਇਕ ਬਾਬਾ ਬਕਾਲਾ ਸਾਹਿਬ ਸ: ਦਲਬੀਰ ਸਿੰਘ ਟੌਗ ਨੇ ਕੀਤਾ।ਪ੍ਰੈਸ ਨੂੰ ਸਾਂਝੇ ਬਿਆਨ ਵਿੱਚ ਵਿਧਾਇਕ ਟੌਗ ,ਸੀਨੀਅਰ ਆਪ ਪਾਰਟੀ ਦੇ ਆਗੂ ਵਿਸ਼ਾਲ ਮੰਨਣ ਨੇ ਕਿਹਾ ਕਿ ਲੋਕਾਂ ਨੂੰ ਸੂਚਿਤ ਕੀਤਾ ਜਾਦਾ ਹੈ ਕਿ ਅੋਰਤਾਂ ਦੇ ਖਾਤੇ ਵਿਚ ਇਕ ਹਜ਼ਾਰ ਰੁਪਏ ਵਾਲੇ ਫਾਰਮ ਭਰਨ ਦੇ ਨਾਂ ਤੇ ਕੁਝ ਲੋਕਾਂ ਵਲੋ ਗੁੰਮਰਾਹ ਕਰਕੇ ਫਾਰਮ ਭਰਨ ਦੇ ਨਾਂ ਤੇ ਪੈਸੇ ਵਸੂਲ ਕਰਕੇ ਠੱਗੀ ਮਾਰੀ ਜਾ ਰਹੀ ਹੈ ਜੋ ਕਿ ਦਰਅਦਲ ਸਭ ਗਲਤ ਹੈ ਅਤੇ ਇਹਨਾਂ  ਝੂਠੀਆਂ ਅਫਵਾਹਾਂ ਤੋਂ ਬਚਣ ਦੀ ਲੋੜ ਹੈ। ਜਦੋ ਇਸ ਸਬੰਧੀ ਫਾਰਮ ਭਰੇ ਜਾਣਗੇ ਤਾਂ ਸਾਡੇ ਪਾਰਟੀ ਵਰਕਰ ਵਲਟੀਅੰਰਾਂ ਵਲੋ ਲੋਕਾ ਦੇ ਘਰੋ-ਘਰੀ ਜਾ ਕੇ ਸੂਚਿਤ ਕਰਕੇ ਫਾਰਮ ਭਰੇ ਜਾਣਗੇ। ਤਾਂ ਜੋ ਲੋਕ ਗੁੰਮਰਾਹ ਹੋਣ ਤੋ ਬਚ ਸਕਣ। ਇਸ ਮੌਕੇ ਯੂਥ ਜੁਆਇੰਟ  ਸਕੱਤਰ ਪੰਜਾਬ ਸੁਰਜੀਤ ਸਿੰਘ ਕੰਗ,ਸਰਬਜੀਤ ਫੌਜੀ ਸਰਕਲ ਪ੍ਰਧਾਨ ਰਈਆ, ਜਗਤਾਰ ਬਿਲਾ,ਬੰਟੀ ਪਾਸਟਰ,ਸਰਵਿੰਦਰ ਸਿੰਘ ਪੀ.ਏ ਟੌਗ,ਸਕੱਤਰ ਸਿੰਘ ਟੌਗ,ਬਲਾਕ ਪ੍ਰਧਾਨ ਸੁਖਦੇਵ ਪੱਡਾ, ਐਡਵੋਕੇਟ ਮਨਜਿੰਦਰ ਬਾਜਵਾ ਵੀ ਹਾਜ਼ਰ ਸਨ

Loading

Scroll to Top
Latest news
Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र ਵਾਰਡ ਨੰਬਰ 21 ਵਿੱਚ ਭਾਜਪਾ ਉਮੀਦਵਾਰ ਅੰਜੂ ਭਾਰਦਵਾਜ ਦੇ ਹਕ਼ ਵਿਚ ਚੱਲੀ ਹਨੇਰੀ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਕੀਤੇ... भारतीय जनता पार्टी में प्रदीप खुल्लर की हुई घर वापसी ਭੀਖੀ ਦੇ ਕਬੱਡੀ ਕੱਪ 'ਤੇ ਹਰਿਆਣੇ ਦੇ ਗੱਭਰੂਆਂ ਦੀ ਝੰਡੀ राज्य चुनाव आयोग के निर्देशों और नियमों की इन्न- बिन्न पालना यकीनी बनाने को कहा आप पंजाब अध्यक्ष अमन अरोड़ा ने डेरा ब्यास प्रमुख बाबा गुरिंदर सिंह ढिल्लों से मुलाकात की आम आदमी पार्टी ने जालंधर के विकास के लिए पांच बड़ी गारंटियों की घोषणा की