ਕੈਲਗਰੀ, : ਕੈਨੇਡਾ ਸਰਕਾਰ ਦੀ ਕੋਤਾਹੀ ਕਾਰਨ ਹਜ਼ਾਰਾਂ ਦੀ ਗਿਣਤੀ ਵਿਚ ਬਜ਼ੁਰਗ ਤੈਅ ਸਮੇਂ ’ਤੇ ਟੈਕਸ ਰਿਟਰਨ ਦਾਖ਼ਲ ਤੋਂ ਖੁੰਝਦੇ ਨਜ਼ਰ ਆ ਰਹੇ ਹਨ ਜਿਸ ਦੇ ਸਿੱਟੇ ਵਜੋਂ ਗਾਰੰਟੀਡ ਇਨਕਮ ਸਪਲੀਮੈਂਟ ਪ੍ਰੋਗਰਾਮ ਅਧੀਨ ਮਿਲਣ ਵਾਲੀ ਆਰਥਿਕ ਸਹਾਇਤਾ ਰੁਕ ਜਾਵੇਗੀ।
ਗਲੋਬਲ ਨਿਊਜ਼ ਦੀ ਰਿਪੋਰਟ ਮੁਤਾਬਕ ਟੈਕਸ ਰਿਟਰਨ ਦਾਖ਼ਲ ਕਰਨ ਦੀ ਆਖਰੀ ਤਰੀਕ 2 ਮਈ ਹੈ ਪਰ ਫ਼ੈਡਰਲ ਸਰਕਾਰ ਵੱਲੋਂ ਭੇਜੀਆਂ ਜਾਣ ਵਾਲੀਆਂ ਸਲਿੱਪਾਂ ਹੁਣ ਤੱਕ ਨਹੀਂ ਮਿਲੀਆਂ।
ਇੰਪਲੌਇਰਜ਼ ਅਤੇ ਹੋਰ ਪੇਅਰਜ਼ ਵੱਲੋਂ 28 ਫ਼ਰਵਰੀ ਤੱਕ ਇਨਫ਼ਰਮੇਸ਼ਨ ਸਲਿੱਪ ਮੁਹੱਈਆ ਕਰਵਾਉਣ ਦੀ ਸਮਾਂ ਹੱਦ ਤੈਅ ਕੀਤੀ ਗਈ।
ਇਨਫ਼ਰਮੇਸ਼ਨ ਸਲਿੱਪ ਜਿਸ ਨੂੰ ਟੀ-4 ਸਟੇਟਮੈਂਟ ਵੀ ਆਖਿਆ ਜਾਂਦਾ ਹੈ, ਰਾਹੀਂ ਕੈਨੇਡਾ ਰੈਵੇਨਿਊ ਏਜੰਸੀ ਨੂੰ ਪਤਾ ਲਗਦਾ ਹੈ ਕਿ ਸਬੰਧਤ ਸ਼ਖਸ ਨੇ ਬੀਤੇ ਵਰ੍ਹੇ ਦੌਰਾਨ ਕਿੰਨੀ ਕਮਾਈ ਕੀਤੀ।