ਅੰਮ੍ਰਿਤਸਰ: ਸ੍ਰੀ ਦਰਬਾਰ ਸਾਹਿਬ ਵਿਖੇ ਇੱਕ ਔਰਤ ਵੱਲੋਂ ਬੇਅਦਬੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਰਧਾਲੂਆਂ ਨੂੰ ਜਾਗਰੂਕ ਕਰਨ ਦੇ ਲਈ ਇੱਕ ਬੋਰਡ ਲਗਾਇਆ ਗਿਆ ਹੈ ਜਿਸ ਨਾਲ ਕੋਈ ਵੀ ਧਾਰਮਿਕ ਭਾਵਨਾਵਾਂ ਨੂੰ ਠੇਸ ਨਾ ਪਹੁੰਚਾ ਸਕੇ।
ਕਮੇਟੀ ਵੱਲੋਂ ਇਸ ਬੋਰਡ ’ਤੇ ਸਾਫ ਤੌਰ ’ਤੇ ਲਿਖਿਆ ਹੈ ਕਿ ਸਿਗਰੇਟ ਬੀੜੀ ਪੀਣਾ ਜਾਂ ਤੰਬਾਕੂ ਦਾ ਇਸਤੇਮਾਲ ਕਰਨ ’ਤੇ ਪੂਰੀ ਤਰ੍ਹਾਂ ਦੇ ਨਾਲ ਪਾਬੰਦੀ ਹੈ। ਇਸਦੀ ਸਖਤੀ ਦੇ ਨਾਲ ਪਾਲਣਾ ਕੀਤੀ ਜਾਵੇ, ਬੀੜੀ ਜਾਂ ਸਿਗਰੇਟ ਪੀਣਾ ਇੱਥੇ ਪੂਰੀ ਤਰ੍ਹਾਂ ਦੇ ਨਾਲ ਮਨਾਹੀ ਹੈ ਅਤੇ ਇਸਦੀ ਸਖਤੀ ਦੇ ਨਾਲ ਪਾਲਣਾ ਕੀਤੀ ਜਾਵੇ।
ਦੱਸ ਦਈਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਨੂੰ ਤਿੰਨੋ ਹੀ ਭਾਸ਼ਾ ਹਿੰਦੀ ਪੰਜਾਬੀ ਅਤੇ ਅੰਗਰੇਜੀ ਭਾਸ਼ਾ ’ਚ ਲਿਖਿਆ ਗਿਆ ਹੈ, ਨਾਲ ਹੀ ਇਸ ਬੋਰਡ ਨੂੰ ਗੁਰੂਘਰ ਦੇ ਵੱਲ ਨੂੰ ਜਾਣ ਵਾਲੇ ਰਸਤਿਆਂ ਅਤੇ ਜੋੜਾਘਰ ਵਿਖੇ ਲਗਾਇਆ ਗਿਆ ਹੈ ਤਾਂ ਜੋ ਲੋਕ ਜਾਗਰੂਕ ਹੋ ਸਕਣ।