ਲੁਧਿਆਣਾ(ਮੋਨਿਕਾ) ਵਿਧਾਨ ਹਲਕਾ ਪੂਰਬੀ ਤੋਂ ਜਿੱਤ ਹਾਸਿਲ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਸ.ਦਲਜੀਤ ਸਿੰਘ ਭੋਲਾ ਗਰੇਵਾਲ ਨੂੰ ਰਾਕੇਸ ਕੁਮਾਰ ਵੱਲੋਂ ਕਾਲੀ ਸੜਕ ਵਾਰਡ ਨੰਬਰ 3 ਤੋਂ ਆਪਣੇ ਸਾਥੀਆ ਨਾਲ ਜਿੱਤ ਦੀ ਵਧਾਈ ਦੇਣ ਪਾਉਚੇ ਜਿਸ ਵਿਚ ਹਰੀ,ਕ੍ਰਿਸ਼ਨ, ਸੰਦੀਪ ਕੁਮਾਰ, ਵਿੱਕੀ, ਪਵੀਨ, ਬੰਟੀ,ਤਿਲਕ ਰਾਜ ਅਰੋੜਾ,ਬਿੱਲਾ,ਦੇਵ,ਸੋਨੂੰ,ਮੁਕੇਸ਼, ਗੱਗੂ,ਜੱਸੀ,ਅਮਿਤ, ਸੋਨੂੰ ਜੈਨ ਨਾਲ ਮਜੂਦ ਸਨ। ਰਾਕੇਸ ਕੁਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ,ਦਸਿਆ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਇਤਿਹਾਸਕ ਜਿੱਤ ਹਾਸਿਲ ਕੀਤੀ ਹੈ, ਉਨ੍ਹਾਂ ਨੇ ਕਿਹਾ ਕਿ ਦਲਜੀਤ ਸਿੰਘ ਭੋਲਾ ਗਰੇਵਾਲ ਬਹੁਤ ਸਾਫ਼ ਛਵੀ ਵਾਲੇ ਇਨਸਾਨ ਹਨ, ਤੇ ਹਲਕਾ ਪੂਰਬੀ ਦੀ ਜਨਤਾ ਨੇ ਭੋਲਾ ਗਰੇਵਾਲ ਉੱਤੇ ਵਿਸ਼ਵਾਸ਼ ਜਤਇਆ ਜਨਤਾ ਨਾਲ ਕੀਤੇ ਹੋਏ ਵਾਧੇ ਵੀ ਪੂਰੇ ਕਰਨ ਗਏ।