ਖੁਸ਼ਬੂ ਪੰਜਾਬ ਦੀ

Latest news
डीएवी यूनिवर्सिटी में "शिंदा शिंदा नो पापा" की स्टार कास्ट ने किया स्टूडेंट्स का मनोरंजन ਲਵਲੀ ਯੂਨੀਵਰਸਿਟੀ ਕੋਲ ਚੱਲੀਆਂ ਗੋਲੀਆਂ ਗਾਇਕ ਮਾਸਟਰ ਸਲੀਮ ਦੇ ਘਰ ਚੋਰੀ ਪੰਜਾਬੀ ਸਿਨੇਮਾ ਨੂੰ ਵਿਲੱਖਣਤ ਦੇ ਨਵੇਂ ਰੰਗਾਂ ਵਿੱਚ ਰੰਗੇਗੀ ਫ਼ਿਲਮ 'ਸ਼ਿੰਦਾ-ਸ਼ਿੰਦਾ ਨੋ ਪਾਪਾ' केडी भंडारी के नेतृत्व में नॉर्थ हल्के में भाजपा उम्मीदीवार सुशील रिंकु के पक्ष में सफल बैठकों का हु... जालंधर की खुशहाली के लिए भाजपा ही मात्र विकल्प : सुशील रिंकु जालंधर की भलाई के लिये भाजपा का सत्ता में होना जरूरी-- तरूण कुमार ਬੀਜੇਪੀ ਨੇ ਸ਼ਾਹਕੋਟ ਹਲਕਾ ਵਿੱਚ ਬਹੁਤ ਹੀ ਸਫਲ ਮੀਟਿੰਗਾਂ ਕੀਤੀਆਂ ਸੀਨੀਅਰ ਲੜਕਿਆਂ ਦੇ ਵਰਗ ਵਿੱਚ ਜਲੰਧਰ ਨੇ ਐਸਬੀਐਸ ਨਗਰ ਨੂੰ ਹਰਾ ਕੇ ਖਿਤਾਬ ਤੇ ਕਬਜ਼ਾ ਕੀਤਾ ARMY COLLEGE OF NURSING, JALANDHAR CELEBRATED 14TH ANNUAL DAY

ਲਾਇਨ ਰਛਪਾਲ ਸਿੰਘ ਬੱਚਾਜੀਵੀ’ ਲਾਈਨਾਂ ਕਲੱਬ ਜਿਲ੍ਹਾ 321–ਡੀ ਵੀਡੀਜੀ-2 ਬਣੇ 

ਭੁਲੱਥ  (ਅਜੈ ਗੋਗਨਾ )— ਬੀਤੇਂ ਦਿਨ ਹਲਕਾ ਭੁਲੱਥ ਖੇਤਰ ਦੇ ਪ੍ਰਸਿੱਧ ਕਸਬਾ ਬੇਗੋਵਾਲ ਦੀ ਇੰਟਰਨੈਸ਼ਨਲ ਲਾਈਨਜ ਕਲੱਬ ਵੱਲੋਂ ਬੇਗੋਵਾਲ ਨੂੰ ਉਸ ਸਮੇਂ ਬਹੁਤ ਵੱਡਾ ਮਾਣ ਦਿੱਤਾ ਗਿਆ ਜਦੋਂ ਰਾਮ ਨਗਰ ਉਤਰਾਖੰਡ ਵਿੱਚ ਹੋਈ ਚੋਣ ਵਿੱਚ ਬੇਗੋਵਾਲ ਦੇ ਜੰਮਪਲ ਅਤੇ ਸਮਾਜ ਸੇਵੀ ਲਾਇਨ ਰਛਪਾਲ ਸਿੰਘ ਬੱਚਾਜੀਵੀ ਕਲੱਬ ਦੇ ਜ਼ਿਲ੍ਹਾ 321-ਡੀ ਦੇ ਵਾਈਸ ਡਿਸਟ੍ਰਿਕਟ ਗਵਰਨਰ-2 ਚੁਣੇ ਗਏ। ਇਸੇ ਤਰ੍ਹਾਂ ਦਵਿੰਦਰਪਾਲ ਅਰੋੜਾ ਨਵੇ ਗਵਰਨਰ ਤੇ ਲਾਇਨ ਐਸਪੀ ਸੌਂਧੀ ਕਲੱਬ ਦੇ ਵਾਈਸ ਗਵਰਨਰ-1 ਵਜੋਂ ਪ੍ਮੋਟ ਹੋ ਗਏ। ਇਸ ਮੌਕੇ ਕਲੱਬ ਦੇ ਗਵਰਨਰ ਪ੍ਰਜਾਈੰਡਿੰਗ ਅਫਸਰ ਲਾਇਨ ਜੀ ਐਸ ਸੇਠੀ  ਦੀ ਅਗਵਾਈ ਹੇਠ ਵੋਟਾਂ ਪਾਏ ਜਾਣ ਦਾ ਅਮਲ ਨੇਪਰੇ ਚਾੜਿਆ ਗਿਆ। ਇਸ ਮੌਕੇ ਕੁਲ 288 ਵੋਟਾਂ ਪੋਲ ਹੋਈਆਂ। ਰਛਪਾਲ ਸਿੰਘ ਬੱਚਾਜੀਵੀ ਨੂੰ 188 ਤੇ ਵਿਰੋਧੀ ਉਮੀਦਵਾਰ ਲਾਇਨ ਤੇਜਪਾਲ ਸਿੰਘ ਨੂੰ 107 ਵੋਟਾਂ ਮਿਲੀਆਂ। ਇਸ ਤਰ੍ਹਾਂ ਰਛਪਾਲ ਸਿੰਘ ਬੱਚਾਜੀਵੀ 74 ਵੋਟਾਂ ਵੱਧ ਲੈਣ ਕੇ ਜੇਤੂ ਰਹੇ। ਉਹਨਾਂ ਦੀ ਇਸ ਸ਼ਾਨਦਾਰ ਜਿੱਤ ਤੇ ਜ਼ਿਲ੍ਹਾ ਭਰ ਦੇ ਕਲੱਬਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਇਸ ਮੌਕੇ ਸਮੂਹ ਡੈਲੀਗੇਟਾਂ ਵਿਚ ਵਿਰਸਾ ਸਿੰਘ, ਵਿਕਾਸ ਜੁਲਕਾ ਹੈਪੀ,  ਸੁਖਵਿੰਦਰ ਸਿੰਘ ਬਿੱਲਾ, ਹਰਵਿੰਦਰ ਸਿੰਘ ਜੈਦ,  ਕੁਲਵਿੰਦਰ ਸਿੰਘ ਬੱਬਲ, ਕਿਰਪਾਲ ਸਿੰਘ ਬੱਚਾਜੀਵੀਂ, ਲਖਵੀਰ ਸਿੰਘ ਟਿੰਕੂ, ਲਾਇਨ ਰਾਜ ਬਹਾਦਰ ਸਿੰਘ, ਸਰਪੰਚ ਸਤਪਾਲ ਸਿੰਘ,  ਬਲਵੀਰ ਸਿੰਘ ਭੱਲੀ, ਕਰਨੈਲ ਸਿੰਘ ਬੱਗਾ, ਮਨਜਿੰਦਰ ਸਿੰਘ ਲਾਡੀ ਪ੍ਰਧਾਨ ਨਡਾਲਾ ਵਿਸ਼ਵਾਸ, ਸੰਦੀਪ ਕੁਮਾਰ ਨਡਾਲਾ ਸਮੇਤ ਸਾਰੇ ਲਾਇਨਜ਼ ਕਲੱਬਾਂ ਦੇ ਅਹੁਦੇਦਾਰਾਂ ਨੇ ਵੋਟਰਾਂ ਦਾ ਧੰਨਵਾਦ  ਕਰਦਿਆਂ ਨਵੇਂ ਵੀਡੀਜੀ-2  ਰਛਪਾਲ ਸਿੰਘ ਬੱਚਾਜੀਵੀਂ  ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਰਿਹਾ।
Scroll to Top