ਕੋਮਾਂਤਰੀ ਪਾਵਰਲਿਫਟਿਰ ਅਜੇ ਗੋਗਨਾ ਦਾ 6 ਫੁੱਟ ਦੇ ਕੱਪ ਨਾਲ ਸਨਮਾਨ

ਨਡਾਲਾ (ਰਘਬਿੰਦਰ ਸਿੰਘ)-ਜ਼ਿਲਾ ਕਪੂਰਥਲਾ ਦੇ ਹਲਕਾ ਭੁਲੱਥ ਦੇ ਅੰਤਰਰਾਸ਼ਟਰੀ ਪਾਵਰਲਿਫਟਰ ਅਜੇ ਗੋਗਨਾ ਸਪੁੱਤਰ ਰਾਜ ਗੋਗਨਾ (ਪ੍ਰਵਾਸੀ ਪੱਤਰਕਾਰ)  ਦਾ ,ਨਡਾਲਾ ਸਪੋਰਟਸ ਐਂਡ ਵੈਲਫੇਅਰ ਕਲੱਬ ਵੱਲੋਂ ਕਰਵਾਏ ਇੱਕ  ਖੇਡ ਸਮਾਗਮ ਦੋਰਾਨ 6 ਫੁੱਟ ਦੇ ਕੱਪ ਨਾਲ ਸਨਮਾਨਿਤ ਕੀਤਾ ਗਿਆ ।ਸਨਮਾਨਿਤ ਕਰਦਿਆਂ ਕਲੱਬ ਦੇ ਸਰਪ੍ਰਸਤ ਉਕਾਂਰ ਸਿੰਘ ਸਾਹੀ ,ਵਿਕਾਸਦੀਪ ਸਿੰਘ ਨੇ ਆਖਿਆ ਕਿ  ਸਾਨੂੰ ਮਾਣ ਹੈ ਕਿ ਸਾਡੇ ਹਲਕੇ ਦੇ ਨੋਜਵਾਨ ਅਜੇ ਗੋਗਨਾ ਨੇ ਦੇਸ਼ ਹੀ ਨਹੀ ਵਿਦੇਸ਼ਾਂ ਵਿੱਚ ਵੀ ਆਪਣੀ  ਕਾਬਲੀਅਤ ਨਾਲ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ। ਉਹਨਾ ਦੱਸਿਆ ਕਿ ਅਜੇ ਗੋਗਨਾ ਨੇ 2018 ਵਿੱਚ ਦੁਬਈ ਵਿੱਚ ਏਸ਼ੀਅਨ ਬੈਂਚ ਪ੍ਰੈਸ ਪਾਵਰਲਿਫਟਿੰਗ ਵਿੱਚ ਬਰਾਉਨਜ਼ ਮੈਡਲ, 2019 ਵਿੱਚ ਅਸਟਰੇਲੀਆ ਵਿੱਚ ਹੋਈ ਏਸ਼ੀਅਨ ਪੈਕੀਫਿਕ ਬੈਂਚ ਪ੍ਰੈਸ ਪਾਵਰਲਿਫਟਿੰਗ ਵਿੱਚ ਗੋਲਡ ਮੈਡਲ, ਅਤੇ 2019 ਵਿੱਚ ਜਪਾਨ ਵਿੱਚ ਹੋਈ ਵਰਲਡ ਬੈਂਚ ਪ੍ਰੈਸ ਪਾਵਰਲਿਫਟਿੰਗ  ਵਿੱਵ 6 ਵਾਂ ਸਥਾਨ,2021 ਵਿੱਚ ਕਨੇਡਾ ਵਿੱਚ ਹੋਈ ਕਾੱਮਨ ਵੈਲਥ ਬੈਂਚ ਪ੍ਰੈਸ ਵਿੱਚ ਗੋਲਡ ਮੈਡਲ ਤੇ ਹਾਲ ਹੀ ਵਿੱਚ ਨਿਊਜ਼ੀਲੈਂਡ ਵਿੱਚ ਹੋਈ ਕਾੱਮਨ ਵੈਲਥ ਬੈਂਚ ਪ੍ਰੈਸ ਪਾਵਟਲਿਫਟਿੰਗ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਹਾਸਲ ਕੀਤਾ ਹੈ। ਇਸ ਤੋ ਇਲਾਵਾ ਇੱਥੇ ਪੰਜਾਬ ਨਾਲ ਜੁੜ ਕੇ ਇਸ ਪਾਵਰਲਿਫਟਿੰਗ ਖੇਡ ਪ੍ਰਤੀ  ਨੋਜਵਾਨਾਂ ਵਿੱਚ ਮੁਕਾਬਲੇ ਕਰਵਾ ਕੇ ਉਤਸ਼ਾਹ ਪੈਦਾ ਕਰ ਰਹੇ ਹਨ  ਇਸ ਦੋਰਾਨ ਅਜੇ ਗੋਗਨਾ ਨੇ ਕਲੱਬ ਦਾ ਧੰਨਵਾਦ ਕਰਦਿਆਂ ਕਿ ਉਹ ਅੱਗੇ ਤੋ ਵੀ ਆਪਣੀ ਮਿਹਨਤ ਜਾਰੀ ਰੱਖਦਿਆਂ ਇਲਾਕੇ ਤੇ ਮਾਪਿਆਂ ਦਾ ਨਾਮ ਰੋਸ਼ਨ ਕਰਦੇ ਰਹਿਣਗੇ। ਅਜੇ ਗੋਗਨਾ ਦੀ ਇਸ ਉਪਲੱਬਧੀ ਤੇ ਕੋਮਾਂਤਰੀ  ਕਬੱਡੀ ਖਿਡਾਰੀ ਕਾਲਾ ਬਾਘੜੀਆ, ਚੰਨਾ ਧਾਲੀਵਾਲ, ਸਰਬਜੀਤ ਕੰਡਾ(ਪੰਜਾਬ ਪੁਲਿਸ) ,ਲਾਲੀ ਪਾਵਰਲਿਫਟਰ ਯੂਐਸਏ, ਜਸਵਿੰਦਰ ਨੱਥੇਵਾਲਾ ਕਪੂਰਥਲਾ, ਗੁਰਜੀਤ ਸਿੰਘ ਟੀਨਾ, ਕਿੱਕੀ ਪੱਡਾ ,ਨਵਦੀਪ ਸਿੰਘ ਢਿਲੋਂ, ਵਰਿੰਦਰ ਪੱਡਾ ਨੇ ਸ਼ੁੱਭ ਇਸ਼ਾਵਾ ਭੇਟ ਕਰਦਿਆਂ ਮੁਬਾਰਕਬਾਦ ਦਿੱਤੀ ਹੈ ।
ਇਸ ਮੌਕੇ ਨੰਬਰਦਾਰ ਬਲਰਾਮ ਸਿੰਘ ਮਾਨ, ਮਲਵਿੰਦਰ ਸਿੰਘ ਸਾਹੀ,  ਇੰਦਰਜੀਤ ਸਿੰਘ ਖੱਖ, ਮਨਪ੍ਰੀਤ ਸਿੰਘ ਵਾਲੀਆ, ਗੁਰਪ੍ਰੀਤ ਸਿੰਘ ਪੱਡਾ,ਹਰਜਿੰਦਰ ਸਿੰਘ ਸਾਹੀ, ਬਲਵਿੰਦਰ ਸਿੰਘ ਬਿੱਟੂ ਖੱਖ ,ਹਰਪਾਲ ਸਿੰਘ ਘੁੰਮਣ ਤੇ ਹੋਰ ਹਾਜ਼ਰ ਸਨ

Loading

Scroll to Top
Latest news
बच्चों की भलाई के लिए काम कर रही संस्थाओं की जुवेनाईल जस्टिस एक्ट के अंतर्गत रजिस्ट्रेशन अनिर्वाय: ड... प्रोजैक्ट जीवन जोत के अंतर्गत बाल भिक्षा को रोकने के लिए चलाया अभियान, 2 लड़कियाँ को किया रैसक्यू ਕਾਮਰੇਡ ਲਹਿੰਬਰ ਸਿੰਘ ਤੱਗੜ ਅਤੇ ਬੀਬੀ ਗੁਰਪਰਮਜੀਤ ਕੌਰ ਤੱਗੜ ਵੱਲੋਂ ਸੀਪੀਆਈ ( ਐਮ )  ਨੂੰ 3 ਲੱਖ ਰੁਪਏ ਸਹਾਇਤਾ जालंधर ग्रामीण पुलिस ने 4 ड्रग तस्करों के खिलाफ चलाया बड़ा ऑपरेशन, 84.52 लाख रुपये की संपत्ति जब्त* वज्र आर्मी प्री-प्राइमरी स्कूल, जालंधर, कैंट ने "तारे ज़मीन पर" थीम के साथ एक भव्य वार्षिक समारोह का... ਜਲੰਧਰ ਵਿੱਚ ਬਣੇਗਾ ਆਮ ਆਦਮੀ ਪਾਰਟੀ ਦਾ ਮੇਅਰ, ਨਗਰ ਨਿਗਮ ਵਿਚ ਮਿਲਿਆ ਬਹੁਮਤ Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र