ਬੇਗੋਵਾਲ/ ਭੁਲੱਥ, (ਅਜੈ ਗੋਗਨਾ )— ਬੀਤੇਂ ਦਿਨ ਇੰਟਰਨੈਸ਼ਨਲ ਲਾਇਨਜ਼ ਕਲੱਬ 321 D ਦੀਆਂ ਬੀਤੇਂ ਦਿਨ ਹੋਈਆਂ ਚੋਣਾਂ ਵਿੱਚ ਸ ਰਛਪਾਲ ਸਿੰਘ ਬੱਚਾਜੀਵੀਂ ਜੋ ਮਾਰਕੀਟ ਕਮੇਟੀ ਭੁਲੱਥ ਦੇ ਚੇਅਰਮੈਨ ਵੀ ਹਨ ਉਹਨਾਂ ਨੂੰ
ਡਿਸਟ੍ਰਿਕਟ ਗਵੱਰਨਰ ਵਜੋਂ ਹੋਈ ਚੋਣ ਦੋਰਾਨ ਉਹ ਬਹੁਤ ਵੱਡੇ ਫਰਕ ਨਾਲ ਚੋਣ ਜਿੱਤ ਗਏ ਹਨ, ਇਸ ਮੌਕੇ ਬੇਗੋਵਾਲ ਤੋ ਸਮੂਹ ਮੈਂਬਰਾਂ ਸ ਸੁਖਵਿੰਦਰ ਸਿੰਘ ਬਿੱਲਾ, ਸ ਹਰਵਿੰਦਰ ਸਿੰਘ ਜੈਦ, ਸ ਕੁਲਵਿੰਦਰ ਸਿੰਘ ਬੱਬਲ, ਸ ਕਿਰਪਾਲ ਸਿੰਘ ਬੱਚਾਜੀਵੀਂ, ਸ ਲਖਵੀਰ ਸਿੰਘ ਟਿੰਕੂ, ਲਾਇਨ ਰਾਜ ਬਹਾਦਰ ਸਿੰਘ, ਸਰਪੰਚ ਸਤਪਾਲ ਸਿੰਘ, ਸ ਹਰਵਿੰਦਰ ਸਿੰਘ ਜੈਦ, ਸ ਬਲਵੀਰ ਸਿੰਘ ਭੱਲੀ, ਸ ਕਰਨੈਲ ਸਿੰਘ ਬੱਗਾ, ਰਾਂਝਾ ਬੇਗੋਵਾਲ ਅਤੇ ਸਮਾਜ ਸੇਵੀ ਸੈਕ੍ਰਟਰੀ
ਜਸਵੀਰ ਸਿੰਘ ਸਮੇਤ ਬਹੁਤ ਸਾਰੇ ਉਹਨਾਂ ਨੂੰ ਪਿਆਰ ਕਰਨ ਵਾਲੇ ਸਾਰੇ ਲਾਇਨਜ਼ ਕਲੱਬ ਦੇ ਵੋਟਰਾਂ ਦਾ ਜਿੱਥੇ ਬੱਚਾਜੀਵੀ ਨੇ ਵਿਸ਼ੇਸ਼ ਧੰਨਵਾਦ ਕੀਤਾ। ਉੱਥੇ ਸ: ਰਛਪਾਲ ਸਿੰਘ ਬੱਚਾਜੀਵੀਂ ਨੇ ਅਪਣਾ ਡਿਸਟ੍ਰਿਕਟ ਗਵਰਨਰ ਚੁਣੇ ਜਾਣ ਤੇ ਆਪਣਾ ਕੰਮ ਲਗਨ ਮਿਹਨਤ ਅਤੇ ਇਮਾਨਦਾਰੀ ਨਾਲ ਕਰਨ ਦਾ ਪੂਰਾ ਭਰੋਸਾ ਦਿੱਤਾ, ਬੱਚਾਜੀਵੀ ਨੇ ਲਾਇਨਜ ਕਲੱਬ ਵੱਲੋ ਉਹਨਾਂ ਤੇ ਕੀਤੇ ਗਏ ਵਿਸ਼ਵਾਸ ਅਤੇ ਭਰੋਸਾ ਜਿਤਾਉਣ ਲਈ ਉਹਨਾਂ ਕਿਹਾ ਕਿ ਮੈ ਕਦੇ ਵੀ ਕਲੱਬ ਦੇ ਸਮੂੰਹ ਸੱਜਣਾਂ ਦਾ ਮੈਨੂੰ ਦਿੱਤੇ ਮਾਣ ਦਾ ਮੈ ਤਹਿ ਦਿਲੋ ਸ਼ੁਕਰਗੁਜ਼ਾਰ ਹਾਂ ਅਤੇ ਸਾਰੇ ਵੀਰ ਮਿਲ ਜੁਲ ਕੇ ਸਮਾਜ ਭਲਾਈ ਦੇ ਕੰਮਾਂ ਨੂੰ ਕਰਾਂਗੇ।