ਯੂਨੀਵਰਸਿਟੀ ਕਾਲਜ, ਫਿਲੌਰ ਵਿਖੇ ਕੌਮਾਂਤਰੀ ਨਾਰੀ ਦਿਵਸ ਮਨਾਇਆ ਗਿਆ

“ਸਿੱਖਿਆ ਹੀ ਹਰ ਔਰਤ ਦਾ ਅਸਲ ਗਹਿਣਾ ਹੈ। ਤੁਸੀਂ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰੋ”-  ਪ੍ਰਿੰ. ਡਾ. ਪਰਮਜੀਤ ਕੌਰ ਜੱਸਲ
ਫਿਲੌਰ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) – ਫਿਲੌਰ – ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਫਿਲੌਰ ਵਿਖੇ ਕਾਲਜ ਦੀ ਕਾਵਿ-ਕਸੀਦਾ ਪੰਜਾਬੀ ਸਾਹਿਤ ਸਭਾ ਵੱਲੋਂ 08 ਮਾਰਚ ਦੇ “ਕੌਮਾਂਤਰੀ ਨਾਰੀ ਦਿਵਸ” ਨੂੰ ਮੁੱਖ ਰੱਖਦਿਆਂ ਸ਼ਾਨਦਾਰ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਪ੍ਰਿੰਸੀਪਲ ਡਾ. ਪਰਮਜੀਤ ਕੌਰ ਜੱਸਲ ਹੁਰਾਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਦੀ ਹਾਜ਼ਰੀ ਵਿੱਚ ਸਮਾਗਮ ਦਾ ਆਗਾਜ਼ ‘ਨਾਰੀ ਚੇਤਨਾ ਭਾਸ਼ਣ’ ਕਰਵਾਇਆ ਗਿਆ। ਜਿਸ ਵਿੱਚ ਔਰਤਾਂ ਦੇ ਹੱਕਾਂ/ਅਧਿਕਾਰਾਂ ਤੇ ਸਮਾਜ ਵਿੱਚ ਬਰਾਬਰ ਦੀ ਰਹਿਣੀ ਬਹਿਣੀ ਪ੍ਰਤੀ ਚਿੰਤਨ ਕੀਤਾ ਗਿਆ। ਪ੍ਰਿੰ. ਡਾ. ਪਰਮਜੀਤ ਕੌਰ ਜੱਸਲ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਔਰਤਾਂ ਨੂੰ ਆਪਣੇ ਵਿਹਾਰ ਤੇ ਸੰਗੀ ਮਰਦ ਦੀ ਖੁੱਲ੍ਹ ਦਾ ਦਾਇਰਾ ਖ਼ੁਦ ਨਿਸ਼ਚਿਤ ਕਰਨਾ ਚਾਹੀਦਾ ਹੈ। ਔਰਤ, ਸਮਾਜ ਦਾ ਕੇਂਦਰ ਹੈ। ਜਿਸ ਦੁਆਲੇ ਸੰਸਾਰਕ ਕਾਰ ਵਿਹਾਰ ਚੱਲਦਾ ਹੈ। ਇਸ ਲਈ ਔਰਤਾਂ ਦਾ ਚੇਤੰਨ ਤੇ ਆਤਮ ਵਿਸ਼ਵਾਸ ਬਲਵਾਨ ਹੋਣਾ ਅਤਿ ਜ਼ਰੂਰੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੀਵਨ ਵਿੱਚ ਉਤਸ਼ਾਹ ਤੇ ਢਾਰਸ ਦੀ ਜ਼ਰੂਰਤ ਹਮੇਸ਼ਾ ਰਹਿੰਦੀ ਹੈ ਇਸ ਲਈ ਸਾਥੀ ਦੀ ਚੋਣ ਕਰਨ ਲੱਗਿਆਂ ਕਾਹਲ ਨਹੀਂ, ਸੁਚੇਤਤਾ ਤੋਂ ਕੰਮ ਲੈਣਾ ਚਾਹੀਦਾ ਹੈ।ਇਸ ਦੌਰਾਨ ਵਿਦਿਆਰਥਣ ਗੀਤਾ ਨੇ ਭਾਸ਼ਣ, ਵਿਦਿਆਰਥਣਾਂ ਜਸਪ੍ਰੀਤ ਕੌਰ, ਪਰਮਿੰਦਰ ਕੌਰ ਤੇ ਅਕਸ਼ੈ ਨੇ ਸੋਲੋ ਪ੍ਰਫਾਰਮਸ ਦਿੱਤੀਆਂ ਜਦਕਿ ਵਿਦਿਆਰਥਣਾਂ ਕੋਮਲ ਤੇ ਤਨੂੰ ਨੇ ਕਵਿਤਾਵਾਂ ਦਾ ਪਾਠ ਕੀਤਾ ਅਤੇ ਝੂਮਰ ਤੇ ਲੋਕ ਨਾਚ ਗਿੱਧੇ ਵਿੱਚ ਵਿਦਿਆਰਥਣਾਂ ਗੁਰਲੀਨ ਕੌਰ, ਲਵਲੀਨ ਕੌਰ, ਮਨਦੀਪ ਕੌਰ ਤੇ ਪ੍ਰੇਰਨਾ ਆਦਿ ਨੇ ਭਾਗ ਲਿਆ ਅਤੇ ਆਪਣੀ ਪੇਸ਼ਕਾਰੀ ਨੂੰ ਬਾਖ਼ੂਬੀ ਨਿਭਾਇਆ। ਪ੍ਰੋ. ਪਰਮਜੀਤ ਕੌਰ ਹੁਰਾਂ ਇਸ ਸਾਰੇ ਸਮਾਗਮ ਦੀ ਨਿਗਰਾਨ ਵਜੋਂ ਜ਼ਿੰਮੇਵਾਰੀ ਨਿਭਾਈ ਅਤੇ ਪ੍ਰੋ. ਜਸਵੀਰ ਸਿੰਘ ‘ਸ਼ਾਇਰ’ ਨੇ ਹਮੇਸ਼ਾ ਦੀ ਤਰ੍ਹਾਂ ਮੰਚ ਸੰਚਾਲਕ ਦੀ ਭੂਮਿਕਾ ਨਿਭਾਈ। ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਆਦਿ ਹਾਜ਼ਰ ਰਹੇ।

Loading

Scroll to Top
Latest news
राज्य स्तरीय प्रतियोगिता के तहत वालीबॉल (स्मैशिंग) एवं शतरंज प्रतियोगिता 15 को एक दिन में रिकॉर्ड  लिफ्टिंग; जालंधर प्रशासन ने एक दिन में 38 हजार मीट्रिक टन से ज्यादा धान की लिफ्ट... स्पर्श पेंशनरों / फॅमिली पेंशनरों के वार्षिक पहचान तथा शिकायतों के समाधान हेतु "स्पर्श आउटरीच कार्यक... यूथ अकाली दल ने श्री गुरु नानक देव जी के प्रकाश पर्व के अवसर पर पूरे पंजाब में दस्तार कैंप लगाकर मना... ਪੰਜਾਬ ਸਰਕਾਰ ਨੇ ਨਿਗਮ ਚੋਣਾਂ ਦੀ ਤਿਆਰੀ ਵਿੱਢੀ ਸੂਬਾਈ ਅਤੇ ਉੱਤਰੀ ਖੇਤਰੀ ਮੁਕਾਬਲੇ ਵਿੱਚ ਸੀਬੀਐਸਈ ਭੀਖੀ ਦੇ ਬੱਚਿਆਂ ਦਾ ਸ਼ਾਨਦਾਰ ਪ੍ਰਦਰਸ਼ਨ ਸਕੇਟਿੰਗ ਖੇਡਾਂ ਵਿੱਚ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ, ਭੀਖੀ ਦੇ ਵਿਿਦਆਰਥੀਆਂ ਨੇ ਪ੍ਰਾਪਤ ਕੀਤੇ ਮੈਡਲ ਦਿਵਿਆਂਗ ਵਿਅਕਤੀਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਮੇਰਾ ਮਕ਼ਸਦ - ਮਾ ਵਰਿੰਦਰ ਸੋਨੀ सरकारी स्पोर्टस कालेज में 6 से 13 नवंबर तक अग्निवीर भर्ती रैली- एस.डी.एम. ने लिया प्रबंधों का जायज़ा भारतीय सेना द्वारा केडेटों और छात्र / छात्राओं के लिये आधुनिक हथियारों की प्रदर्शनी