ਬੇਸਹਾਰਾ ਬਜ਼ੁਰਗਾਂ ਅਤੇ ਬੱਚਿਆਂ ਨਾਲ ਹੋਲੀ ਦਾ ਤਿਓਹਾਰ ਮਨਾਇਆ।
ਲੁਧਿਆਣਾ ( ਰਛਪਾਲ ਸਹੋਤਾ )- ਅਜ ਬੇਸਹਾਰਾ ਬਜ਼ੁਰਗਾਂ ਲਈ ਰੈਣ ਬਸੇਰਾ, ਨਜ਼ਦੀਕ ਪ੍ਰਾਚੀਨ ਸ਼ਿਵ ਮੰਦਰ ਵਿਖੇ ਹੋਲੀ ਦਾ ਤਿਓਹਾਰ ਮਨਾਇਆ ਗਿਆ | ਬਜ਼ੁਰਗ ਜਿਹਨਾਂ ਦਾ ਸਿਰ ਤੇ ਹੱਥ ਰੱਖਣਾ ਜਰੂਰੀ ਹੁੰਦਾ ਹੈ, ਪਰ ਪਰਮਾਤਮਾ ਦੇ ਹੁਕਮ ਨਾਲ ਕੁਝ ਬਜ਼ੁਰਗ ਪਾਰਕ ਵਿਚ ਰਹਿ ਰਹੇ ਹਨ | ਉਹਨਾਂ ਨਾਲ ਕਈ ਪਤਵੰਤੇ ਸੱਜਣਾਂ ਨੇ ਸਮਾਂ ਕੱਢ ਕੇ, ਗੱਲਾਂ-ਬਾਤਾਂ ਕਰ ਕੇ ਉਹਨਾਂ ਨੂੰ ਸਮਾਂ ਦੇ ਕੇ ਖੁਸ਼ੀਆਂ ਵੰਡੀਆਂ | ਢੋਲ ਦੀ ਤਾਲ ਤੇ ਬਜ਼ੁਰਗ ਅਤੇ ਬੱਚੇ ਮਿਲ ਕੇ ਨੱਚੇ | ਲਲਿਤ ਟੰਡਨ ਨੇ ਕਿਹਾ ਜਰੂਰਤਮੰਦਾਂ ਨਾਲ ਤਿਓਹਾਰ ਮਨਾਉਣਾ, ਕੋਈ ਅਹਿਸਾਨ ਨਹੀਂ; ਇਹ ਸਾਡੀ ਸਮਾਜਿਕ ਜਿੰਮੇਵਾਰੀ ਹੈ | ਅਰੁਣ ਉੱਪਲ ਦੀ ਅਗਵਾਈ ਵਿਚ ਸਾਡਾ ਬਜੁਰਗ ਸਾਡਾ ਮਾਣ , ਅਤੇ ਸਮਰਥ ਐਨ ਜੀ ਓ ਟੀਮ ਦੇ ਮੈਂਬਰਾਂ ਨੇ ਇਸ ਸਮਾਗਮ ਦਾ ਆਯੋਜਨ ਕੀਤਾ । ਇਸ ਤੋਂ ਇਲਾਵਾ ਹਿੰਦ ਏਕਤਾ ਸਮਾਜ ਸੇਵਾ ਸੰਸਥਾ (ਮਹਿਲਾ ਵਿੰਗ) ਦੀਆਂ ਮੈਂਬਰਾਂ ਨੇ ਇਸ ਵਿਚ ਹਿੱਸਾ ਲਿਆ | ਇਸ ਸਮਾਰੋਹ ਵਿਚ ਹਰਪਾਲ ਵਿਰਕ , ਐਡਵੋਕੇਟ ਸਰਬਜੀਤ ਸਿੰਘ ਸਰਹਾਲੀ, ਹਰਜੀਤ ਅਰੋੜਾ, ਲਲਿਤ ਟੰਡਨ, ਡਾ ਨੀਰਜ ਸਚਦੇਵਾ, ਕਾਜਲ ਅਰੋੜਾ, ਗੁਲਜ਼ਾਰੀ ਲਾਲ, ਅੰਮ੍ਰਿਤ ਅਰੋੜਾ, ਵਿਕਾਸ ਕੁਮਾਰ,ਅਨੂ ਮੰਗੋ, ਜੈਲੀ ਚੋਪੜਾ, ਬਲਵਿੰਦਰ ਕਾਲੜਾ, ਧੀਰਜ ਸਚਦੇਵਾ, ਦਨੇਸ਼ ਤੁਲੀ,ਸੁਨੀਲ ਸ਼ਰਮਾ, ਟੀਟੂ ਨਾਗਪਾਲ ਤੋਂ ਇਲਾਵਾ ਕਈ ਇਲਾਕਾ ਨਿਵਾਸੀ ਹਾਜ਼ਰ ਸਨ |