ਹਿਮਾਚਲ ਪ੍ਰਦੇਸ਼ ਦੇ ਮਨੀਕਰਨ ਸਾਹਿਬ ਵਿਚ ਪੰਜਾਬੀ ਨੌਜਵਾਨਾਂ ਖੂਬ ਹੰਗਾਮਾ ਕੀਤਾ ਸੀ। ਇਸ ਦੇ ਬਾਅਦ ਮੰਡੀ ਵਿਚ ਪੰਜਾਬੀ ਸ਼ਰਧਾਲੂਆਂ ਨੂੰ ਰੋਕਣ ਦੇ ਬਾਅਦ ਹੰਗਾਮਾ ਹੋ ਗਿਆ। ਭੜਕੇ ਸ਼ਰਧਾਲੂਆਂ ਨੇ ਹਿਮਾਚਲ ਦੇ ਪ੍ਰਵੇਸ਼ ਦੁਆਰ ਗਰਾਮੌਡਾ ‘ਤੇ ਜਾਮ ਲਗਾ ਦਿੱਤਾ। ਮਨੀਕਰਨ ਸਾਹਿਬ ਜਾਣ ਵਾਲੇ ਪੰਜਾਬੀ ਸ਼ਰਧਾਲੂਆਂ ਨੇ ਖੂਬ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਸੜਕ ਦੇ ਦੋਵੇਂ ਪਾਸੇ ਲੰਬਾ ਜਾਮ ਲੱਗ ਗਿਆ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਬੇਵਜ੍ਹਾ ਤੰਗ ਕੀਤਾ ਜਾ ਰਿਹਾ ਹੈ।
ਸ਼ਰਧਾਲੂਆਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਮੰਡੀ ਤੋਂ ਪੁਲਿਸ ਵੱਲੋਂ ਵਾਪਸ ਭੇਜਿਆ ਜਾ ਰਿਹਾ ਹੈ। ਉਨ੍ਹਾਂ ਨੇ ਮਨੀਕਰਨ ਸਾਹਿਬ ਮੱਥਾ ਟੇਕਣ ਜਾਣ ਦਿੱਤਾ ਜਾਵੇ। ਕਦੇ ਧਾਰਮਿਕ ਝੰਡੀਆਂ ਨੂੰ ਲੈ ਕੇ ਤੇ ਕਦੇ ਮੋਟਰਸਾਈਕਲ ਪਟਾਕਿਆਂ ਦੇ ਨਾਂ ‘ਤੇ ਉਨ੍ਹਾਂ ਨੂੰ ਤੰਗ ਕੀਤਾ ਜਾਂਦਾ ਹੈ। ਧਾਰਮਿਕ ਯਾਤਰਾ ਦੌਰਾਨ ਉਨ੍ਹਾਂ ਨੂੰ ਤੰਗ ਨਾ ਕੀਤਾ ਜਾਵੇ। ਪ੍ਰਦਰਸ਼ਨ ਦੀ ਸੂਚਨਾ ਮਿਲਦੇ ਹੀ ਸਵਾਰਘਾਟ ਪੁਲਿਸ ਮੌਕੇ ‘ਤੇ ਪਹੁੰਚੀ ਤੇ ਸ਼ਰਧਾਲੂਆਂ ਨੂੰ ਸਮਝਾਇਆ।
ਬਾਅਦ ਵਿਚ ਡੀਐੱਸਪੀ ਨੈਣਾ ਦੇਵੀ ਵਿਕਰਾਂਤ ਨੇ ਸ਼ਰਧਾਲੂਆਂ ਨੂੰ ਭਰੋਸਾ ਦਿੱਤਾ। ਇਸ ‘ਤੇ ਡੇਢ ਘੰਟੇ ਬਾਅਦ ਜਾਮ ਖੋਲ੍ਹਿਆ ਗਿਆ। ਮਨੀਕਰਨ ਘਟਨਾ ‘ਤੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਉਥੇ ਸਥਿਤੀ ਪੂਰੀ ਤਰ੍ਹਾਂ ਤੋਂ ਸ਼ਾਂਤੀਪੂਰਨ ਹੈ। ਉਨ੍ਹਾਂ ਲੋਕਾਂ ਨੂੰ ਸ਼ਾਂਤੀ ਵਿਵਸਥਾ ਬਣਾਏ ਰੱਖਣ ਦੀ ਅਪੀਲ ਕੀਤੀ ਹੈ। ਇਸ ਮਾਮਲੇ ਨੂੰ ਲੈ ਕੇ ਉਨ੍ਹਾਂ ਨੇ ਡੀਜੀਪੀ ਹਿਮਾਚਲ ਨਾਲ ਗੱਲਬਾਤ ਕੀਤੀ ਸੀ। ਦੂਜੇ ਪਾਸੇ ਕਾਨੂੰਨ ਵਿਵਸਥਾ ਨੂੰ ਕਾਇਮ ਕਰਨ ਲਈ ਹਿਮਾਚਲ ਤੇ ਪੰਜਾਬ ਨਾਲ ਗੱਲਬਾਤ ਕੀਤੀ ਸੀ। ਦੂਜੇ ਪਾਸੇ ਕਾਨੂੰਨ ਵਿਵਸਥਾ ਨੂੰ ਕਾਇਮ ਕਰਨ ਲਈ ਹਿਮਾਚਲ ਤੇ ਪੰਜਾਬ ਪੁਲਿਸ ਮਿਲ ਕੇ ਕੰਮ ਕਰ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਘਬਰਾਉਣ ਦੀ ਲੋੜ ਨਹੀਂ ਹੈ। ਫਰਜ਼ੀ ਖਬਰਾਂ ਤੇ ਨਫਰਤ ਭਰੇ ਭਾਸ਼ਣ ਨਾ ਫੈਲਾਓ।