ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੂੰ ਚਮੜੀ ਦਾ ਕੈਂਸਰ ਸੀ। ਵ੍ਹਾਈਟ ਹਾਊਸ ਦੇ ਡਾਕਟਰ ਕੇਵਿਨ ਓ ਕੋਨਰ ਨੇ ਕਿਹਾ- ਬਿਡੇਨ ਦੀ ਛਾਤੀ ਦੀ ਚਮੜੀ ‘ਤੇ ਜ਼ਖ਼ਮ ਸੀ। ਫਰਵਰੀ ਵਿਚ ਸਰਜਰੀ ਦੌਰਾਨ ਦਾਗ ਵਾਲੀ ਚਮੜੀ ਨੂੰ ਹਟਾ ਦਿੱਤਾ ਗਿਆ ਸੀ। ਇਸ ਨੂੰ ਜਾਂਚ ਲਈ ਭੇਜਿਆ ਗਿਆ, ਜਿਸ ਤੋਂ ਪਤਾ ਲੱਗਾ ਕਿ ਇਹ ਜਖਮ ਬੇਸਲ ਸੈੱਲ ਕਾਰਸੀਨੋਮਾ ਸੀ। ਇਹ ਚਮੜੀ ਦੇ ਕੈਂਸਰ ਦਾ ਇੱਕ ਆਮ ਰੂਪ ਹੈ।
ਡਾਕਟਰ ਓ ਕੋਨਰ ਨੇ ਕਿਹਾ- ਸਰਜਰੀ ਦੌਰਾਨ ਕੈਂਸਰ ਫੈਲਾਉਣ ਵਾਲੇ ਸਾਰੇ ਟਿਸ਼ੂ ਹਟਾ ਦਿੱਤੇ ਗਏ। ਬਿਡੇਨ ਇਲਾਜ ਤੋਂ ਬਾਅਦ ਪੂਰੀ ਤਰ੍ਹਾਂ ਠੀਕ ਹੋ ਗਏ ਹਨ। ਉਨ੍ਹਾਂ ਨੂੰ ਹੋਰ ਇਲਾਜ ਦੀ ਲੋੜ ਨਹੀਂ ਹੈ। ਹਾਲਾਂਕਿ ਰਾਸ਼ਟਰਪਤੀ ਬਿਡੇਨ ਦੀ ਸਿਹਤ ‘ਤੇ ਨਜ਼ਰ ਰੱਖੀ ਜਾ ਰਹੀ ਹੈ। ਅਸੀਂ ਦੇਖ ਰਹੇ ਹਾਂ ਕਿ ਉਸ ਨੂੰ ਕਿਸੇ ਹੋਰ ਚਮੜੀ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।