ਅਮਰੀਕਾ ਦੇ ਕੈਲੀਫੋਰਨੀਆ ਦੇ 13 ਸ਼ਹਿਰਾਂ ਵਿਚ ਐਮਰਜੈਂਸੀ ਐਲਾਨ ਦਿੱਤੀ ਗਈ ਹੈ। ਇਸ ਦੇ ਪਿੱਛੇ ਵਜ੍ਹਾ ਹੈ ਬਰਫੀਲਾ ਤੂਫਾਨ। ਇਸ ਦੌਰਾਨ ਲੋਕਾਂ ਨੂੰ ਸਫਰ ਕਰਨ ਤੋਂ ਵੀ ਮਨ੍ਹਾ ਕੀਤਾ ਗਿਆ ਹੈ।
ਅਮਰੀਕਾ ਦੇ ਕੈਲੀਫੋਰਨੀਆ ਵਿਚ 2 ਮਾਰਚ ਨੂੰ ਇਤਿਹਾਸਕ ਡਾਊਨਟਾਊਨ ਟਰਕੀ ਵਿਚ ਬਰਫ ਨਾਲ ਟ੍ਰੇਨ ਢੱਕ ਗਈ ਤੇ ਪਟੜੀ ‘ਤੇ ਵੀ ਬਰਫ ਜੰਮ ਗਈ। ਕੈਲੀਫੋਰਨੀਆ ਦੇ ਸੀਏਰਾ ਨੇਵਾਡਾ ਵਿਚ 12 ਫੁੱਟ ਤੱਕ ਬਰਫਬਾਰੀ ਹੋਈ। ਟਰੱਕੀ ਵਿਚ ਡੋਨਰ ਢੀਲਰ ਕੋਲ ਬਰਫ ਨਾਲ ਢਕੇ ਇਕ ਘਰ ਦੇ ਰਸਤੇ ਤੋਂ ਦੋ ਆਦਮੀ ਬਰਫ ਸਾਫ ਕਰ ਰਹੇ ਹਨ। ਭਾਰੀ ਬਰਫਬਾਰੀ ਕਾਰਨ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕੈਲੀਫੋਰਨੀਆ ਦੇ ਇਤਿਹਾਸਕ ਡਾਊਨਟਾਊਨ ਟਰੱਕੀ ਵਿਚ ਬਰਫ ਨਾਲ ਢਕੇ ਰੇਲ ਮਾਰਗ ਨੂੰ ਯੂਨੀਅਨ ਪੈਸੀਫਿਕ ਟ੍ਰੇਨ ਦੇ ਕਰਮਚਾਰੀ ਸਾਫ ਕਰ ਰਹੇ ਹਨ। ਯੂਐੱਸ ਦੇ ਕਾਊਂਟੀ ਵਿਚ ਸਥਾਨਕ ਪ੍ਰਸ਼ਾਸਨ ਨੇ ਹੈਲਪਲਾਈਨ ਨੰਬਰ ਦੀ ਸਹੂਲਤ ਜਾਰੀ ਕੀਤੀ ਹੈ ਜਿਸ ਨਾਲ ਕਿਸੇ ਵੀ ਪ੍ਰੇਸ਼ਾਨੀ ਤੋਂ ਤੁਰੰਤ ਨਿਪਟਿਆ ਜਾਵੇ।
ਕੈਲੀਫੋਰਨੀਆ ਦੀ ਡੋਨਰ ਲੇਕ ਵੀ ਤਾਪਮਾਨ ਵਿਚ ਆਏ ਭਾਰੀ ਗਿਰਾਵਟ ਦੀ ਵਜ੍ਹਾ ਨਾਲ ਜੰਮ ਗਈ ਹੈ। ਅਮਰੀਕਾ ਦੇ ਕਈ ਇਲਾਕਿਆਂ ਵਿਚ ਭਾਰੀ ਬਰਫਬਾਰੀ ਨਾਲ ਆਉਣ-ਜਾਣ ਵਾਲੇ ਰਸਤੇ ਪੂਰੀ ਤਰ੍ਹਾਂ ਤੋਂ ਬੰਦ ਹੋ ਚੁੱਕੇ ਹਨ।