ਬਠਿੰਡਾ: ਬਠਿੰਡਾ ਦੇ ਬੱਸ ਸਟੈਂਡ ‘ਤੇ ਹੰਗਾਮਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਸਰਕਾਰੀ ਬੱਸ ਦੇ ਕੰਡਕਟਰ ਨੇ ਸਿੱਖ ਨੌਜਵਾਨਾਂ ਦੀ ਕੁੱਟਮਾਰ ਕੀਤੀ। ਇਸ ਸਾਰੀ ਘਟਨਾ ਦੀ ਵੀਡੀਓ ਸਿੱਖ ਨੌਜਵਾਨ ਦੀ ਪਤਨੀ ਨੇ ਰਿਕਾਰਡ ਕੀਤੀ ਹੈ। ਸਿੱਖ ਨੌਜਵਾਨ ਦੀ ਪਤਨੀ ਨੇ ਬੱਸ ਕੰਡਕਟਰ ‘ਤੇ ਉਸ ਨਾਲ ਕੁੱਟਮਾਰ ਕਰਨ ਦਾ ਦੋਸ਼ ਵੀ ਲਗਾਇਆ ਹੈ। ਬੱਸ ਕੰਡਕਟਰ ਖਿਲਾਫ ਕਾਰਵਾਈ ਕਰਨ ਲਈ ਔਰਤ ਅਤੇ ਉਸਦਾ ਪਤੀ ਥਾਣਾ ਬੱਸ ਸਟੈਂਡ ਪੁੱਜੇ।