ਸਰਬੱਤ ਦੇ ਭਲੇ ਤੇ ਭਾਈਚਾਰਕ ਦਾ ਸੰਦੇਸ਼ ਦਿੰਦਾ ਹੈ ਹੋਲੀ ਦਾ ਤਿਉਹਾਰ :-ਰਾਜੇਸ਼ ਬਾਘਾ
ਜਲੰਧਰ (Sukhwinder Singh)- ਮੋਕਸ਼ ਇੱਛਾਪੁਰਤੀ ਸ਼ਿਵ ਧਾਮ ਮੰਦਿਰ ਜਲੰਧਰ ਵਿਖੇ “ਫੁੱਲਾਂ ਦੀ ਹੋਲੀ” ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵਿਸ਼ੇਸ਼ ਮੁੱਖ ਮਹਿਮਾਨ ਦੇ ਤੌਰ ਤੇ ਭਾਜਪਾ ਦੇ ਸੂਬਾ ਜਨਰਲ ਸਕੱਤਰ ਸ਼੍ਰੀ ਰਾਜੇਸ਼ ਬਾਘਾ ਜੀ, ਅਤੇ ਭਾਜਪਾ ਦੇ ਸੀਨੀਅਰ ਆਗੂ ਸ੍ਰ ਅਮਰਜੀਤ ਜੀਤ ਸਿੰਘ ,ਸ਼੍ਰੀ ਸੁਖਦੇਵ ਰਾਜ ਅਤੇ ਸ੍ਰ ਗੁਰਪ੍ਰੀਤ ਸਿੰਘ ਫੁੱਲਾਂ ਦੀ ਹੋਲੀ ਵਿੱਚ ਸ਼ਾਮਲ ਹੋਏ। ਇਸ ਮੌਕੇ ਬਾਘਾ ਨੇ ਕਿਹਾ ਕਿ ਹੋਲੀ ਦਾ ਪਵਿੱਤਰ ਤਿਉਹਾਰ ਫੁੱਲਾਂ ਦੇ ਨਾਲ ਅਤੇ ਗੁਲਾਲ ਦੇ ਨਾਲ ਖੇਡਿਆ ਜਾਣਾ ਚਾਹੀਦਾ ਹੈ ਪਾਣੀ ਦੀ ਵਰਤੋਂ ਬਿਲਕੁਲ ਬੰਦ ਕਰ ਦੇਣੀ ਚਾਹੀਦੀ ਹੈ ਉਨ੍ਹਾਂ ਨੇ ਇਸ ਮੌਕੇ ਹੋਲੀ ਦੇ ਪਵਿੱਤਰ ਤਿਉਹਾਰ ਦੀਆਂ ਸਮੂਹ ਦੇਸ਼ ਵਾਸੀਆਂ ਨੂੰ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ।
ਰਾਜੇਸ਼ ਬਾਘਾ ਨੇ ਕਿਹਾ ਕਿ ਸਰਬੱਤ ਦੇ ਭਲੇ ਤੇ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ ਰੰਗਾਂ ਦਾ ਇਹ ਪਵਿੱਤਰ ਤਿਉਹਾਰ ਹੋਲੀ ।ਉਹਨਾ ਕਿਹਾ ਕਿ ਹੋਲੀ ਦਾ ਪਵਿੱਤਰ ਤਿਉਹਾਰ ਦੇਸ਼ ,ਪੰਜਾਬ ਤੇ ਸਾਡੇ ਪੰਜਾਬੀਆ ਦੀ ਹਮੇਸਾ ਚੜਦੀਕਲਾ ਰੱਖੇ ਪੰਜਾਬ ਵਿੱਚ ਸਾਰਿਆਂ ਲਈ ਸੁੱਖ ਸ਼ਾਂਤੀ ਤੇ ਤਰੱਕੀ ਬਖ਼ਸ਼ੇ ।ਅਸੀਂ ਸਾਰੇ ਹੋਲੀ ਦੇ ਪਵਿੱਤਰ ਤਿਉਹਾਰ ਤੇ ਪੰਜਾਬ ਦੀ ਭਾਈਚਾਰਕ ਸ਼ਾਂਝ ਬਣੀ ਰਹਿਣ ਦੀ ਕਾਮਨਾ ਕਰੀਏ।ਪੰਜਾਬ ਵਿੱਚ ਅਮਨ ਸ਼ਾਂਤੀ,ਖੁਸ਼ਹਾਲ ਪੰਜਾਬ ਤੇ ਭਾਈਚਾਰਕ ਸਾਂਝ ਬਣਾਈ ਰੱਖਣਾ ਭਾਜਪਾ ਦਾ ਮੁੱਖ ਉਦੇਸ਼ ਹੈ।