ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਦੱਖਣੀ ਕੈਰੋਲੀਨਾ ਦੀ ਇਕ ਅਦਾਲਤ ਨੇ ਆਪਣੀ ਪਤਨੀ ਤੇ ਪੁੱਤਰ ਦੇ ਕਤਲ ਦੇ ਮਾਮਲੇ ਵਿਚ ਵਕੀਲ ਰਿਚਰਡ ‘ਅਲੈਕਸ’ ਮੁਰਦੌਘ ਨੂੰ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਨੇ ਉਸ ਨੂੰ ਦੋ ਕਤਲਾਂ ਤੇ ਨਜਾਇਜ਼ ਹਥਿਆਰ ਰਖਣ ਲਈ ਦੋਸ਼ੀ ਕਰਾਰ ਦਿੱਤਾ। ਮੁਰਦੌਘ ਦੀ 52 ਸਾਲਾ ਪਤਨੀ ਮੈਗੀ ਤੇ 22 ਸਾਲਾ ਪੁੱਤਰ ਪਾਲ ਦੀਆਂ ਲਾਸ਼ਾਂ 7 ਜੂਨ 2021 ਨੂੰ ਡੌਗ ਕੈਨਲਸ ਨੇੜੇ ਸਥਿੱਤ ਪਰਿਵਾਰ ਦੇ ਘਰ ਵਿਚੋਂ ਬਰਾਮਦ ਕੀਤੀਆਂ ਸਨ ਜਿਨਾਂ ਦੇ ਗੋਲੀਆਂ ਵੱਜੀਆਂ ਹੋਈਆਂ ਸਨ। ਸਾਊਥ ਕੈਰੋਲੀਨਾ ਅਟਾਰਨੀ ਜਨਰਲ ਦੇ ਦਫ਼ਤਰ ਵੱਲੋਂ ਦੋਸ਼ੀ ਨੂੰ ਬਿਨਾਂ ਪੈਰੋਲ ਦੇ ਉਮਰ ਭਰ ਲਈ ਜੇਲ ਦੀ ਸਜ਼ਾ ਦੀ ਮੰੰਗ ਕੀਤੀ ਗਈ ਹੈ ਜਦ ਕਿ ਉਸ ਨੂੰ ਘੱਟੋ ਘੱਟ 30 ਸਾਲ ਸਜ਼ਾ ਹੋ ਸਕਦੀ ਹੈ।